ਅਸੁਸ ਦੇ ਇਸ ਸਮਾਰਟਫੋਨ ਨੂੰ ਮਿਲੀ ਫੇਸ ਅਨਲਾਕ ਫੀਚਰ ਨਾਲ ਨਵੀਂ ਅਪਡੇਟ

Friday, May 04, 2018 - 11:24 AM (IST)

ਜਲੰਧਰ- ਤਾਈਵਾਨੀ ਸਮਾਰਟਫੋਨ ਮੇਕਰ ਕੰਪਨੀ ਨੇ ਆਪਣੇ ਜ਼ੈਨਫੋਨ ਮੈਕਸ ਪ੍ਰੋ ਐੱਮ 1 ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਡਿਵਾਇਸ ਲਈ ਪਹਿਲੀ ਅਪਡੇਟ ਜਾਰੀ ਕਰ ਦਿੱਤੀ ਹੈ।

ਇਸ ਨਵੇਂ ਅਪਡੇਟ ਤੋਂ ਬਾਅਦ ਅਸੁਸ ਜ਼ੈਨਫੋਨ ਮੈਕਸ ਪ੍ਰੋ ਐੱਮ 1 'ਚ ਫੇਸ਼ਿਅਲ ਰਿਕਗਨਾਇਜੇਸ਼ਨ ਫੀਚਰ ਮਿਲੇਗਾ। ਜਿਸ ਦੀ ਮਦਦ ਨਾਲ ਯੂਜ਼ਰਸ ਆਪਣੇ ਫੇਸ ਨਾਲ ਫੋਨ ਨੂੰ ਅਨਲਾਕ ਕਰ ਸਕਣਗੇ। ਜ਼ੈਨਫੋਨ ਮੈਕਸ ਪ੍ਰੋ ਐੱਮ 1 ਐਂਡ੍ਰਾਇਡ ਦੇ ਨਿਅਰ ਸਟਾਕ ਵਰਜ਼ਨ 'ਤੇ ਕੰਮ ਕਰਦਾ ਹੈ, ਜਿਸ ਤੋਂ ਬਾਅਦ ਇਸ ਅਪਡੇਟ 'ਚ ਅਪ੍ਰੈਲ ਸਕਿਓਰਿਟੀ ਪੈਚ ਵੀ ਦਿੱਤਾ ਗਿਆ ਹੈ। ਇਸ ਅਪਡੇਟ ਦਾ ਸਾਈਜ਼ 1.3 ਜੀ. ਬੀ. ਦਾ ਹੈ ਅਤੇ ਇਹ ਕਈ ਬਦਲਾਅ ਨੂੰ ਫੋਨ 'ਚ ਪੇਸ਼ ਕਰੇਗਾ। ਅਸੁਸ ਦਾ ਦਾਅਵਾ ਹੈ ਕਿ ਇਸ ਅਪਡੇਟ ਤੋਂ ਬਾਅਦ ਫਿੰਗਰਪ੍ਰਿੰਟ ਸੈਂਸਰ ਦੀ ਸਪੀਡ ਤੇਜ਼ ਹੋ ਜਾਵੇਗੀ।PunjabKesari

ਅਸੁਸ ਚੀਨ ਦੀ ਕੰਪਨੀ ਸ਼ਿਓਮੀ ਨੂੰ ਟੱਕਰ ਦੇਣ ਲਈ ਆਪਣੇ ਫੋਨ ਨੂੰ ਸਮੇਂ ਤੇ ਅਪਡੇਟ ਜਾਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਅਪਡੇਟ ZenFone Max Pro M1 ਲਈ ਓਵਰ-ਦ-ਏਅਰ (OTA) ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। 

ਅਸੁਸ ਜ਼ੈਨਫੋਨ ਮੈਕਸ ਪ੍ਰੋ ਐੱਮ 1 ਸਮਾਰਟਫੋਨ ਦੀ ਕੀਮਤ
ਅਸੁਸ ਜ਼ੈਨਫੋਨ ਮੈਕਸ ਪ੍ਰੋ ਐੱਮ 1 ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ 'ਚ 3 ਜੀ. ਬੀ ਰੈਮ+ 32 ਜੀ. ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। 4 ਜੀ. ਬੀ ਰੈਮ+ 64 ਜੀ. ਬੀ. ਸਟੋਰੇਜ਼ ਮਾਡਲ ਦੀ ਕੀਮਤ 12,999 ਰੁਪਏ ਹੈ। ਇਹ ਦੋ ਕਲਰ ਆਪਸ਼ਨ ਮਿਡ ਨਾਈਟ ਬਲੈਕ ਅਤੇ ਗ੍ਰੇ 'ਚ ਆਵੇਗਾ।


Related News