CES 2017: ASUS ਨੇ ਲਾਂਚ ਕੀਤਾ 8 ਜੀ.ਬੀ ਰੈਮ ਅਤੇ ਵੈਪਰ ਕੂਲਿੰਗ ਟੈਕਨਾਲੋਜ਼ੀ ਨਾਲ ਲੈਸ ਇਹ ਡਿਵਾਇਸ

Thursday, Jan 05, 2017 - 05:16 PM (IST)

CES 2017: ASUS ਨੇ ਲਾਂਚ ਕੀਤਾ 8 ਜੀ.ਬੀ ਰੈਮ ਅਤੇ ਵੈਪਰ ਕੂਲਿੰਗ ਟੈਕਨਾਲੋਜ਼ੀ ਨਾਲ ਲੈਸ ਇਹ ਡਿਵਾਇਸ

ਜਲੰਧਰ : CES 2017 ''ਚ ਆਪਣੇ ਪ੍ਰੋਡਕਟ ਦੀ ਪ੍ਰਦਰਸ਼ਨੀ ਕਰਦੇ ਹੋਏ ਅਸੂਸ ਨੇ ਇਕ ਬੇਹੱਦ ਹੀ ਖਾਸ ਡਿਵਾਇਸ ਲਾਂਚ ਕੀਤੀ ਹੈ ਜਿਸਦਾ ਨਾਮ ਹੈ ਅਸੂਸ ਜ਼ੈਨਫੋਨ ਏ. ਆਰ (Asus Zenfone AR)। ਇਹ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ''ਚ 8GB ਦੀ ਰੈਮ ਦਿੱਤੀ ਗਈ ਹੈ। ਫੋਨ ਦੀ ਦੂਜੀ ਖਾਸ ਗੱਲ ਇਹ ਹੈ ਕਿ ਇਹ ਸਮਾਰਟਫੋਨ ਲਿਨੋਵੋ ਦੇ ਪ੍ਰੋਜੈਕਟ ਟੈਂਗੋ ਅਤੇ ਗੂਗਲ ਦੇ ਆਗਮੇਂਟੇਡ ਰਿਅਲਿਟੀ ਪ੍ਰੋਗਰਾਮ ਨੂੰ ਸਪੋਰਟ ਕਰਦਾ ਹੈ। ਮਤਲੱਬ ਤੁਸੀਂ ਆਗਮੇਂਟੇਡ ਜਾਂ ਵਰਚੂਅਲ ਰਿਆਲਿਟੀ ਦੋਨਾਂ ਦਾ ਅਨੰਦ ਚੁੱਕ ਸਕਦੇ ਹੋ। 

 
ਅਸੂਸ ਜ਼ੈਨਫੋਨ ਏ. ਆਰ (Asus Zenfone AR) ਦੇ ਸਪੈਸੀਫਿਕੇਸ਼ਨਸ ਬਾਰੇ ਗੱਲ ਕਰੀਏ ਤਾਂ ਅਸੂਸ ਨੇ ਸਮਾਰਟਫੋਨ ''ਚ 5.7 ਇੰਚ ਦੀ QHD AMOLED ਡਿਸਪਲੇ ਦਿੱਤੀ ਹੈ। ਇਸ ''ਚ ਕੁਆਲਕਾਮ ਦਾ ਸਨੈਪਡ੍ਰੈਗਨ 821 ਪ੍ਰੋਸੈਸਰ ਲਗਾ ਹੈ। ਫੋਨ ਦੇ ਪਿੱਛੇ ਕੰਪਨੀ ਨੇ 23 ਮੈਗਾਪਿਕਸਲ ਦਾ ਸੋਨੀ iMX318 ਕੈਮਰਾ ਲਗਾਇਆ ਹੈ ਜੋ TriTech+ ਆਟੋਫੋਕਸ ਸਿਸਟਮ, ਡਿਊਲ- ਪੀ. ਡੀ. ਏ. ਐੱਫ, ਸੈਕਿੰਡ- ਜੇਨ ਲੇਜ਼ਰ ਫੋਕਸ ਅਤੇ ਕੰਟੀਨਿਊਅਸ-ਫੋਕਸ ਵਰਗੀਆਂ ਟੈਕਨਾਲੋਜੀ ਨਾਲ ਲੈਸ ਹੈ। ਇਸ ''ਚ ਮੋਸ਼ਨ ਟ੍ਰੈਕਿੰਗ ਡੈਪਥ ਪਰਸੈਪਸ਼ਨ ਅਤੇ ਏਰਿਆ ਲਰਨਿੰਗ ਲਈ ਸੈਂਸਰ ਦਿੱਤੇ ਗਏ ਹਨ। ਇਸ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ।
 
 
ਤਾਇਵਾਨੀ ਕੰਪਨੀ ਨੇ ਦੱਸਿਆ ਕਿ ਜ਼ੈਨਫੋਨ ਏ. ਆਰ ''ਚ ਵੈਪਰ ਕੂਲਿੰਗ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਦੇ ਨਾਲ ਫੋਨ ਬਹੁਤ ਜ਼ਿਆਦਾ ਗਰਮ ਨਹੀਂ ਹੋਵੇਗਾ। ਰਿਅਰ ਕੈਮਰਾ 4-ਐਕਸਿਸ ਓ. ਆਈ. ਐੱਸ (ਆਪਟਿਕਲ ਇਮੇਜ ਸਟੈਬਿਲਾਇਜੇਸ਼ਨ) ਸਪੋਰਟ ਕਰਦਾ ਹੈ। 4ਕੇ ਵੀਡੀਓ ਰਿਕਾਰਡਿੰਗ ਸਪੋਰਟ ਤੋਂ ਇਲਾਵਾ ਵੀਡੀਓ ਰਿਕਾਰਡਿੰਗ ਲਈ 3-ਐਕਸਿਸ ਈ. ਆਈ. ਐੱਸ (ਇਲੈਕਟ੍ਰਾਨਿਕ ਇਮੇਜ ਸਟੇਬਿਲਾਇਜੇਸ਼ਨ) ਸਪੋਰਟ ਵੀ ਹੈ।
 
ਐਂਡ੍ਰਾਇਡ 7.0 ਨੂਗਾ ''ਤੇ ਚੱਲਣ ਵਾਲਾ ਜ਼ੈਨਫੋਨ ਏ. ਆਰ 2017 ਦੀ ਦੂਜੀ ਤੀਮਾਹੀ ''ਚ ਉਪਲੱਬਧ ਹੋਵੇਗਾ । ਕੀਮਤ ਦੀ ਜਾਣਕਾਰੀ ਵੀ ਅਜੇ ਤੱਕ ਨਹੀਂ ਮਿਲੀ ਹੈ। ਅਸੂਸ ਨੇ ਅਜੇ ਜ਼ੈਨਫੋਨ ਏ.ਆਰ ਦੇ ਸਾਰੇ ਸਪੈਸੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਹੈ।

Related News