Asus ਦਾ ਨਵਾਂ ਦਮਦਾਰ ਗੇਮਿੰਗ ਲੈਪਟਾਪ ਲਾਂਚ, ਜਾਣੋ ਕੀਮਤ ਤੇ ਖੂਬੀਆਂ
Wednesday, Aug 11, 2021 - 01:57 PM (IST)
ਗੈਜੇਟ ਡੈਸਕ– ਆਸੁਸ ਨੇ ਆਪਣੇ ਨਵੇਂ ਗੇਮਿੰਗ ਲੈਪਟਾਪ Asus ROG Strix G15 ਦੇ ਐਡਵਾਂਟੇਜ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ AMD Ryzen 5000 ਸੀਰੀਜ਼ ਪ੍ਰੋਸੈਸਰ ਅਤੇ AMD Radeon RX 6800M GPU ਨਾਲ ਲਿਆਇਆ ਗਿਆ ਹੈ। ਪਰਫਾਰਮੈਂਸ ਦੇ ਮਾਮਲੇ ’ਚ ਇਹ ਲੈਪਟਾਪ ਕਾਫੀ ਬਿਹਤਰ ਹੈ ਅਤੇ ਇਸ ਨੂੰ ਗੇਮਿੰਗ ਅਤੇ ਵੀਡੀਓ ਐਡਿਟਿੰਗ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਲੈਪਟਾਪ ਦਾ ਪੈਨਲ WQHD ਹੈ ਜਿਸ ਦਾ ਰਿਫ੍ਰੈਸ਼ ਰੇਟ 165Hz ਹੈ, ਯਾਨੀ ਇਸ ਵਿਚ ਬਹੁਤ ਹੀ ਬਿਹਤਰੀਨ ਕਲਰ ਸ਼ੋਅ ਹੁੰਦੇ ਹਨ।
ਕੰਪਨੀ ਨੇ ਦੱਸਿਆ ਹੈ ਕਿ Asus ROG Strix G15 ਐਡਵੈਂਟੇਜ ਐਡੀਸ਼ਨ ’ਚ 90Whr ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 12 ਘੰਟਿਆਂ ਦਾ ਵੀਡੀਓ ਪਲੇਅਬੈਕ ਦੇਵੇਗੀ। ਚਾਰਜਿੰਗ ਲਈ ਵਿਚ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਮੌਜੂਦ ਹੈ। Asus ROG Strix G15 ਐਡਵਾਂਟੇਜ ਐਡੀਸ਼ਨ ਦੀ ਕੀਮਤ 1,54,990 ਰੁਪਏ ਰੱਖੀ ਗਈ ਹੈ। ਇਸ ਲੈਪਟਾਪ ਦੀ ਵਿਕਰੀ 11 ਅਗਸਤ ਯਾਨੀ ਅੱਜ ਤੋਂ ਆਸੁਸ ਦੇ ਸਟੋਰ, ਫਲਿਪਕਾਰਟ ਅਤੇ ਰਿਲਾਇੰਸ ਸਟੋਰਾਂ ਰਾਹੀਂ ਸ਼ੁਰੂ ਹੋਵੇਗੀ।
Asus ROG Strix G15 ਦੀਆਂ ਖੂਬੀਆਂ
ਡਿਸਪਲੇਅ - 15.6 ਇੰਚ ਦੀ WQHD, IPS, (2560x1440 ਪਿਕਸਲ ਰੈਜ਼ੋਲਿਊਸ਼ਨ), ਆਸਪੈਕਟ ਰੇਸ਼ੀਓ 16:9, ਰਿਫ੍ਰੈਸ਼ ਰੇਟ 165Hz
ਪ੍ਰੋਸੈਸਰ - AMD Ryzen 9 5900HX
ਰੈਮ - 16GB, GDDR4
ਸਟੋਰੇਜ - 1TB SSD
ਓ.ਐੱਸ. - ਵਿੰਡੋਜ਼ 10 ਹੋਮ
ਗ੍ਰਾਫਿਕਸ - AMD Radeon RX 6800M GPU
ਖਾਸ ਫੀਚਰਜ਼ - AI ਨੌਇਜ਼ ਕੈਂਸਿਲੇਸ਼ਨ, 90Whr ਦੀ ਬੈਟਰੀ
ਕੁਨੈਕਟੀਵਿਟੀ - Wi-Fi 6, ਬਲੂਟੁੱਥ v5.1, ਤਿੰਨ USB 3.2 ਸਲਾਟ, ਇਕ LAN RJ-45 ਜੈੱਕ, ਇਕ HDMI 2.0 ਅਤੇ ਇਕ ਆਡੀਓ/ਮਾਈਕ ਕੰਬੋ ਜੈੱਕ