ਗੇਮਿੰਗ ਦੇ ਸ਼ੌਕੀਨਾਂ ਲਈ ASUS ਨੇ ਪੇਸ਼ ਕੀਤਾ ਸ਼ਾਨਦਾਰ ਲੈਪਟਾਪ
Friday, Dec 18, 2015 - 02:11 PM (IST)

ਜਲੰਧਰ- ਗੇਮਿੰਗ ਦੇ ਸ਼ੌਕੀਨ ਯੂਜ਼ਰਸ ਲਈ ਏਸੂਸ ਨੇ ਨਵਾਂ ਲੈਪਟਾਪ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਆਰ. ਓ. ਜੀ. ਜੀ. ਐੱਲ. 552 ਜੇ. ਐਕਸ ਨਾਂ ਨਾਲ ਪੇਸ਼ ਕੀਤਾ ਹੈ। ਇਸ ਦੀ ਕੀਮਤ 80,000 ਰੁਪਏ ਰੱਖੀ ਗਈ ਹੈ। ਕੰਪਨੀ ਦੇ ਮੁਤਾਬਕ ਇਸ ''ਚ ਸ਼ਕਤੀਸ਼ਾਲੀ ਕੋਰ ਆਈ7 ਪ੍ਰੋਸੈਸਰ ਦਿੱਤਾ ਗਿਆ ਹੈ। ਏਸੂਸ ਇੰਡੀਆ ਦੇ ਮੈਨਜਿੰਗ ਡਾਇਰੈਕਟਰ ਪੀਟਰ ਚਾਂਗ ਨੇ ਦੱਸਿਆ ਹੈ ਕਿ ਇਹ ਮੇਨਸਟ੍ਰੀਮ ਗੇਮਿੰਗ ਲੈਪਟਾਪ ਹੈ, ਜਿਸ ਨਾਲ ਯੂਜ਼ਰਸ ਨੂੰ ਬਹੁਤ ਵੱਧਿਆ ਤਜਰਬਾ ਮਿਲੇਗਾ।
ਏਸੂਸ ਆਰ. ਓ. ਜੀ. ਜੀ. ਐੱਲ. 552ਜੇ, ਐਕਸ ਦੇ ਖਾਸ ਫੀਚਰਸ
ਕਈ ਲੈਪਟਾਪ 15.6 ਇੰਚ ਐੱਲ. ਈ. ਡੀ. ਬੈਕਬਿਟ ਸਕ੍ਰੀਨ ਨਾਲ ਆਉਂਦਾ ਹੈ, ਜੋ ਫੂਲ ਐੱਚ. ਡੀ. (1920x1080 ਪਿਕਸਲ ਰੈਜ਼ੋਲਿਊਸ਼ਨ) ਕੁਆਲਿਟੀ ਨੂੰ ਸਪੋਰਟ ਕਰਦੇ ਹਨ ਪਰ ਇਸ ਲੈਪਟਾਪ ਦਾ ਰੈਜ਼ੋਲਿਊਸ਼ਨ 16.9 ਹੈ । ਇਹ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਕੰਪਨੀ ਨੇ ਇਸ ''ਚ ਇੰਟੈੱਲ ਕੋਰ ਆਈ7 ਪ੍ਰੋਸੈਸਰ ਦਿੱਤਾ ਹੈ ਜੋ 2Ghzਤੱਕ ਬੂਸਟ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਇਸ ''ਚ 8ਜੀ. ਬੀ. ਰੈਮ ਤੇ 1 ਟੀ. ਬੀ. 7200 ਆਰ. ਪੀ. ਐੱਮ. ਆਈ. ਡਿਸਕ ਡ੍ਰਾਈਵ ਦਿੱਤੀ ਹੈ।
ਏਸੂਸ ਆਰ. ਓ. ਜੀ. 552 ਜੇ. ਐਕਸ ਦੇ ਕੁਝ ਹੋਰ ਫੀਚਰਸ
ਗੈਮਿੰਗ ਨੂੰ ਖਾਸ ਬਣਾਉਣ ਲਈ ਇਸ ''ਚ nvidia ਜੀ ਫੋਰਸ ਜੀ. ਟੀ. ਐਕਸ. 950 ਐੱਮ ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ। ਜੋ ਇੰਟੈੱਲ ਐੱਚ. ਡੀ. 4600 ਨਾਲ ਹੈ। ਕੁਨੈਕਟੀਵਿਟੀ ਲਈ ਇਸ ''ਚ ਤਿੰਨ ਯੂ. ਐੱਸ. ਬੀ. 3.0 ਪੋਰਟ, ਇਕ ਐੱਚ. ਡੀ. ਐੱਮ. ਆਈ. ਤੇ ਆਰ. ਜੇ. 45 ਲੈਨ ਪੋਰਟ ਦਿੱਤਾ ਹੈ । ਇਸ ''ਚ ਕਾਰਡ ਸਲਾਟ ਵੀ ਦਿੱਤਾ ਗਿਆ ਹੈ, ਜੋ ਐੱਮ. ਐੱਮ. ਸੀ. ਅਤੇ ਐੱਮ. ਐੱਸ. ਕਾਰਡ ਨੂੰ ਵੀ ਸਪੋਰਟ ਕਰਦਾ ਹੈ। ਵਾਇਰਲੈੱਸ ਕੁਨੈਕਸ਼ਨ ਲਈ ਇਸ ''ਚ ਵਾਈ-ਫਾਈ 802.11 ਏ. ਸੀ. ਤੇ ਬਲੂਟੂਥ 4.1 ਮੌਜੂਦ ਹੈ।
ਕੰਪਨੀ ਨੇ ਇਸ ''ਚ ਸੋਨਿਕ ਮਾਸਟਰ ਆਡੀਓ ਤੇ ਬੈਕਲਿਟ ਕੀ-ਬੋਰਡ ਡੈਡੀਕੇਟ ਨਿਊਮੈਰਿਕ ਕੀ-ਪੈਡ ਨਾਲ ਦਿੱਤਾ ਹੈ। ਇਸ ''ਚ 4 ਸੈੱਲ ਦੀ ਐੱਲ. Li-Ion ਬੈਟਰੀ ਦਿੱਤੀ ਗਈ ਹੈ। ਇਸ ਦਾ ਵਜ਼ਨ 2.6 ਕਿਲੋਗ੍ਰਾਮ ਹੈ।