Asus ਨੇ ਭਾਰਤ ’ਚ ਲਾਂਚ ਕੀਤੇ ਨਵੇਂ ਗੇਮਿੰਗ ਲੈਪਟਾਪ ਤੇ ਡੈਸਕਟਾਪ, ਜਾਣੋ ਕੀਮਤ
Friday, Nov 23, 2018 - 10:40 AM (IST)

ਗੈਜੇਟ ਡੈਸਕ– ਕੰਪਿਊਟਰ ਅਤੇ ਲੈਪਟਾਪ ਬਣਾਉਣ ਵਾਲੀ ਕੰਪਨੀ ਅਸੂਸ ਨੇ ਭਾਰਤੀ ਬਾਜ੍ਯਾਰ ’ਚ ਗੇਮਿੰਗ ਲੈਪਟਾਪ FX505 ਅਤੇ FX705 ਦੇ ਨਾਲ ਇਕ ਨਵਾਂ ਡੈਸਕਟਾਪ ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਕਿ 15.6-ਇੰਚ ਅਤੇ 17.3-ਇੰਚ ਸਕਰੀਨ ਸਾਈਜ਼ ਵਾਲੇ ਇਹ ਇਕ ਹਾਈ-ਐਂਡ ਗੇਮਿੰਗ ਲੈਪਟਾਪ ਹਨ। ਇਸ ਵਿਚ 8ਵੀਂ ਜਨਰੇਸ਼ਨ ਦਾ ਇਨਟੈੱਲ ਕੋਰ i7-8750H ਅਤੇ i5-8300H ਦੇ ਨਾਲ NVIDIA ਦਾ ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ।
ਫੀਚਰਜ਼
ਕੰਪਨੀ ਨੇ ਕਿਹਾ ਕਿ ਐੱਮ.ਆਈ.ਐੱਲ.-ਐੱਸ.ਟੀ.ਟੀ.-810ਜੀ ਮਿਲਟਰੀ ਸਟੈਂਡਰਡ ਗ੍ਰੇਡ ਦੇ ਇਹ ਗੇਮਿੰਗ ਲੈਪਟਾਪ ਐਂਟੀ-ਡਸਟ (ਏ.ਡੀ.ਸੀ.) ਸਿਸਟਮ ਦੇ ਨਾਲ ਡਿਊਲ-ਫੈਨ ਪਲੇਸਮੈਂਟ ਨਾਲ ਲੈਸ ਹਨ। ਗੇਮਿੰਗ ਦੀਆਂ ਸਾਰੀਆਂ ਜ਼ਰੂਰਤਾਂ ਦੇ ਨਾਲ ਇਹ 144Hz ਆਈ.ਪੀ.ਐੱਸ. ਨੈਨੋਐੱਜ ਡਿਸਪਲੇਅ,ਵਾਇਰਡ ਲੈਨ, ਗੀਗਾਬਾਈਟ-ਕਲਾਸ ਵਾਈ-ਫਾਈ, ਡੀ.ਟੀ.ਐੱਸ., ਹੈੱਡਫੋਨ, ਰੈਮ ਅਤੇ ਸਟੋਰੇਜ ਵਧਾਉਣ ਦੀ ਸੁਵਿਧਾ ਦੇ ਨਾਲ ਲੈਸ ਹੈ।
ਕੀਮਤ
FX505 ਲੈਪਟਾਪ ਦੀ ਸ਼ੁਰੂਆਤੀ ਕੀਮਤ 79,990 ਰੁਪਏ ਅਤੇ FX705 ਦੀ ਸ਼ੁਰੂਆਤੀ ਕੀਮਤ 1,24,990 ਰੁਪਏ ਹੈ। ਉਥੇ ਹੀ ਕੰਪਨੀ ਦੇ TUF FX10CP ਨਾਂ ਦੇ ਡੈਸਕਟਾਪ ਦੀ ਕੀਮਤ 91,990 ਰੁਪਏ ਹੈ।