5000mAh ਦੀ ਦਮਦਾਰ ਬੈਟਰੀ ਤੇ 13MP ਫਰੰਟ ਕੈਮਰੇ ਨਾਲ ਲਾਂਚ ਹੋਇਆ Zenfone 3 zoom

Thursday, Jan 05, 2017 - 05:28 PM (IST)

5000mAh ਦੀ ਦਮਦਾਰ ਬੈਟਰੀ ਤੇ 13MP ਫਰੰਟ ਕੈਮਰੇ ਨਾਲ ਲਾਂਚ ਹੋਇਆ Zenfone 3 zoom
ਜਲੰਧਰ- ਤਾਈਵਾਨ ਦੀ ਕੰਪਨੀ ਅਸੂਸ ਨੇ CES 2017 ''ਚ ਆਪਣਾ ਨਵਾਂ ਹੈਂਡਸੈੱਟ ਜ਼ੈੱਨਫੋਨ 3 ਜ਼ੂਮ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਦਮਦਾਰ ਬੈਟਰੀ ਹੈ। ਇਸ ਵਿਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਨੂੰ ਪਾਵਰਬੈਂਕ ਦੇ ਤੌਰ ''ਤੇ ਇਸਤੇਮਾਲ ਕੀਤਾ ਜਾ ਸਕਦਾ ਹੈ, ਮਤਲਬ ਯੂਜ਼ਰਸ ਇਸ ਫੋਨ ਨਾਲ ਦੂਜਾ ਫੋਨ ਚਾਰਜ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ਫੋਨ ਦਾ ਕੈਮਰਾ ਵੀ ਕਾਫੀ ਸ਼ਾਨਦਾਰ ਹੈ। ਇਸ ਨੂੰ built for photography ਦਾ ਨਾਂ ਦਿੱਤਾ ਜਾ ਰਿਹਾ ਹੈ। ਇਹ ਫੋਨ ਫਰਵਰੀ ਤੋਂ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਸ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। 
 
ਅਸੂਸ ਜ਼ੈੱਨਫੋਨ 3 ਜ਼ੂਮ ਦੇ ਫੀਚਰਜ਼-
ਇਸ ਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ, ਜਿਸ ''ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 128ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। 
ਫੋਟੋਗ੍ਰਾਫੀ ਲਈ ਇਸ ਫੋਨ ''ਚ ਡੁਅਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਕ ਕੈਮਰਾ 12 ਮੈਗਾਪਿਕਸਲ ਦਾ ਹੈ ਜਿਸ ਵਿਚ ਸੋਨੀ ਆਈ.ਐੱਮ.ਐਕਸ. 362 ਸੈਂਸਰ ਅਤੇ f/1.7 ਅਪਰਚਰ ਸਪੀਡ ਦਿੱਤੀ ਗਈ ਹੈ। ਉਥੇ ਹੀ ਦੂਜਾ ਰਿਅਰ ਕੈਮਰਾ ਵੀ 12 ਮੈਗਾਪਿਕਸਲ ਦਾ ਹੈ ਜੋ 2.3ਐਕਸ ਆਪਟਿਕਲ ਜ਼ੂਮ ਫੀਚਰ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ਵਿਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ ਜੋ ਆਈ.ਐੱਮ.ਐਕਸ214 ਸੈਂਸਰ, f/2.0 ਅਪਰਚਰ ਅਤੇ ਸਕਰੀਨ ਫਲੈਸ਼ ਫੀਚਰ ਨਾਲ ਲੈਸ ਹੈ।

Related News