Siri ਬਣੇਗਾ ਤੁਹਾਡਾ ਪਰਸਨਲ ਅਸਿਸਟੈਂਟ
Tuesday, Aug 04, 2015 - 05:33 PM (IST)
ਜਲੰਧਰ- ਐਪਲ ਦਾ ਵਾਇਸ ਅਸਿਸਟੈਂਟ ਸਿਰੀ ਯੂਜ਼ਰ ਦੀ ਕਾਲ ਸੁਣ ਉਸ ਨੂੰ ਰਿਕਾਰਡ ਕਰੇਗਾ ਤੇ ਫਿਰ ਉਸ ਨੂੰ ਟੈਕਸਟ ਮੈਸੇਜ ''ਚ ਬਦਲ ਕੇ ਤੁਹਾਨੂੰ ਭੇਜੇਗਾ। ਆਈ ਕਲਾਊਡ ਵਾਇਸਮੇਲ ਨਾਮ ਦੀ ਇਸ ਸਰਵਿਸ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ।
ਇਹ ਸਰਵਿਸ ਉਸ ਤਰ੍ਹਾਂ ਹੀ ਕੰਮ ਕਰੇਗੀ ਹੈ ਜਿਵੇਂ ਸਿਰੀ ਤੁਹਾਡੇ ਵਾਇਸ ਕਮਾਂਡ ''ਤੇ ਕੰਮ ਕਰਦੀ ਹੈ ਪਰ ਅਜੇ ਇਹ ਪੱਕੇ ਤੌਰ ''ਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਦੇ ਲਈ ਇੰਟਰਨੈਟ ਦੀ ਲੋੜ ਪਵੇਗੀ ਜਾਂ ਨਹੀਂ। ਮੌਜੂਦਾ ਸਮੇਂ ''ਚ ਐਪਲ ਦੀ Visual Voicemail ਕੁਝ ਚੁਨਿੰਦਾ ਆਪ੍ਰੇਸ਼ਨਸ ਦੇ ਨਾਲ ਹੀ ਕੰਮ ਕਰਦੀ ਹੈ। ਫਿਲਹਾਲ ਕੰਪਨੀ ਇਸ ਸਰਵਿਸ ਦਾ ਟੈਸਟ ਕਰ ਰਹੀ ਹੈ ਤੇ ਅਗਲੇ ਸਾਲ iOS 10 ''ਚ ਇਹ ਫੀਚਰ ਦੇਖਣ ਨੂੰ ਮਿਲ ਸਕਦਾ ਹੈ।
