ਇਨ੍ਹਾਂ ਐਪਸ ਨੂੰ ਤੁਰੰਤ ਕਰੋ ਡਲੀਟ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ
Thursday, Dec 15, 2016 - 08:55 AM (IST)

ਜਲੰਧਰ- ਫੋਨਜ਼ ਨੂੰ ਸਮਾਰਟ ਬਣਾਉਣ ਦਾ ਕੰਮ ਐਪਸ ਕਰਦੇ ਹਨ ਪਰ ਜੇਕਰ ਇਹ ਐਪਸ ਯੂਜ਼ਰਸ ਦਾ ਨਿੱਜ਼ੀ ਡਾਟਾ ਚੋਰੀ ਕਰਨ ਲੱਗੇ ਤਾਂ ਡਲੀਟ ਕਰਨਾ ਹੀ ਇਕ ਆਪਸ਼ਨ ਰਹਿ ਜਾਂਦਾ ਹੈ। ਗ੍ਰਹਿ ਮੰਤਰਾਲਿਆਂ ਵੱਲੋਂ ਬੀਤੀ ਰਾਤ ਇਕ ਅਲਰਟ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਐਪਸ ਦੇ ਰਾਹੀ ਪਾਕਿਸਤਾਨੀ ਏਜੰਸੀਆਂ ਮਾਲਵੇਅਰ ਭੇਜ ਕੇ ਫੋਨ ਤੋਂ ਅਹਿਮ ਜਾਣਕਾਰੀਆਂ ਚੋਰੀ ਕਰ ਰਹੀਆਂ ਹਨ।
ਗ੍ਰਹਿ ਮੰਤਰਾਲਿਆਂ ਨੇ 4 ਐਪਸ ਨੂੰ ਡਲੀਟ ਕਰਨ ਦੀ ਸਲਾਹ ਦਿੱਤੀ ਹੈ, ਜੋ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੀ ਹੈ। ਇਨ੍ਹਾਂ ਐਪਸ ''ਚ Music, Video, Entertainment, ਦੇ ਨਾਲ-ਨਾਲ ਖੇਡਾ ਵੀ ਸ਼ਾਮਲ ਹਨ। ਇਨ੍ਹਾਂ ਐਪਸ ਦੇ ਨਾਂ ਹਨ- ਟਾਪ ਗਨ (ਗੇਮ), ਐਮਪੀਜੰਕੀ (ਮਿਊਜ਼ਿਕ ਐਪ), ਬਡਜੰਕੀ (ਵੀਡੀਓ ਐਪ), ਟਾਕਿੰਗ ਫ੍ਰਾਗ (Entertainment)।