Apple ਦੀ ਵੱਡੀ ਚਿਤਾਵਨੀ! 110 ਦੇਸ਼ਾਂ ਨੂੰ ਜਾਰੀ ਹੋ ਗਿਆ ਅਲਰਟ, ਜਾਣੋ ਪੂਰਾ ਮਾਮਲਾ

Sunday, Aug 16, 2026 - 02:40 PM (IST)

Apple ਦੀ ਵੱਡੀ ਚਿਤਾਵਨੀ! 110 ਦੇਸ਼ਾਂ ਨੂੰ ਜਾਰੀ ਹੋ ਗਿਆ ਅਲਰਟ, ਜਾਣੋ ਪੂਰਾ ਮਾਮਲਾ

ਗੈਜੇਟ ਡੈਸਕ : ਐਪਲ ਨੇ ਦੁਨੀਆ ਭਰ ਦੇ 110 ਦੇਸ਼ਾਂ 'ਚ ਆਈਫੋਨ ਯੂਜ਼ਰਸ ਨੂੰ ਇੱਕ ਗੰਭੀਰ ਜਾਸੂਸੀ ਖਤਰੇ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਕੰਪਨੀ ਨੇ ਖਦਸ਼ਾ ਜਤਾਇਆ ਹੈ ਕਿ ਇਨ੍ਹਾਂ ਯੂਜ਼ਰਸ ਨੂੰ 'ਮਰਸਨਰੀ ਸਪਾਈਵੇਅਰ' ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ, ਜੋ ਕਿ ਇੱਕ ਬਹੁਤ ਹੀ ਉੱਨਤ ਤੇ ਖਤਰਨਾਕ ਸਾਈਬਰ ਖਤਰਾ ਹੈ।

ਐਪਲ ਦੇ ਅਨੁਸਾਰ ਇਹ ਸਪਾਈਵੇਅਰ ਆਮ ਸਾਈਬਰ ਅਪਰਾਧਾਂ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ। ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਲਈ ਲੱਖਾਂ ਡਾਲਰਾਂ ਦਾ ਖਰਚਾ ਆਉਂਦਾ ਹੈ ਅਤੇ ਇਹ ਬਹੁਤ ਹੀ ਸੀਮਤ ਸਮੇਂ ਲਈ ਚਲਾਏ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਫੜਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਤਰ੍ਹਾਂ ਦੇ ਹਮਲੇ ਕਿਸੇ ਖਾਸ ਵਿਅਕਤੀ ਜਾਂ ਸਮੂਹ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾਂਦੇ ਹਨ।

ਰਿਪੋਰਟਾਂ ਅਤੇ ਸਾਈਬਰ ਸੁਰੱਖਿਆ ਖੋਜਕਰਤਾਵਾਂ ਅਨੁਸਾਰ ਇਨ੍ਹਾਂ ਹਮਲਿਆਂ ਦਾ ਸਬੰਧ 'ਸਟੇਟ ਐਕਟਰਾਂ' ਜਾਂ ਨਿੱਜੀ ਕੰਪਨੀਆਂ ਨਾਲ ਹੋ ਸਕਦਾ ਹੈ। ਇਸ 'ਚ ਆਮ ਤੌਰ 'ਤੇ ਪੱਤਰਕਾਰਾਂ, ਸਿਆਸਤਦਾਨਾਂ, ਐਕਟਿਵਿਸਟਾਂ ਅਤੇ ਰਾਜਦੂਤਾਂ ਵਰਗੇ ਹਾਈ-ਪ੍ਰੋਫਾਈਲ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਰਹਿੰਦੀ ਹੈ। ਐਪਲ ਦਾ ਮਕਸਦ ਉਨ੍ਹਾਂ ਯੂਜ਼ਰਸ ਨੂੰ ਸਮੇਂ ਸਿਰ ਸੁਚੇਤ ਕਰਨਾ ਹੈ ਜਿਨ੍ਹਾਂ ਦੇ ਡਿਵਾਈਸ ਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ।

ਬਚਾਅ ਲਈ ਅਪਣਾਓ ਇਹ ਤਰੀਕੇ
 ਐਪਲ ਨੇ ਯੂਜ਼ਰਸ ਨੂੰ ਆਪਣੀ ਸੁਰੱਖਿਆ ਵਧਾਉਣ ਲਈ ਅਹਿਮ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਜੇਕਰ ਤੁਹਾਨੂੰ ਐਪਲ ਵੱਲੋਂ ਅਲਰਟ ਮਿਲਦਾ ਹੈ, ਤਾਂ ਤੁਰੰਤ ਡਿਵਾਈਸ ਵਿੱਚ 'ਲਾਕਡਾਊਨ ਮੋਡ' ਚਾਲੂ ਕਰੋ। ਆਪਣੇ ਆਈਫੋਨ ਨੂੰ ਹਮੇਸ਼ਾ ਨਵੀਨਤਮ ਸਾਫਟਵੇਅਰ ਨਾਲ ਅਪਡੇਟ ਰੱਖੋ। ਐਪਲ ਅਕਾਊਂਟ ਵਿੱਚ 'ਟੂ-ਫੈਕਟਰ ਔਥੈਂਟੀਕੇਸ਼ਨ' (2FA) ਅਤੇ 'ਸਟੋਲਨ ਡਿਵਾਈਸ ਪ੍ਰੋਟੈਕਸ਼ਨ' ਨੂੰ ਸਰਗਰਮ ਕਰੋ। ਜ਼ਰੂਰਤ ਪੈਣ 'ਤੇ 'ਐਕਸੈਸ ਨਾਓ'ਵਰਗੀਆਂ ਸੰਸਥਾਵਾਂ ਦੀ ਡਿਜੀਟਲ ਸੁਰੱਖਿਆ ਹੈਲਪਲਾਈਨ ਤੋਂ ਮਦਦ ਲਈ ਜਾ ਸਕਦੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News