ਅੱਧੀ ਕੀਮਤ ''ਤੇ ਮਿਲ ਰਿਹਾ ਆਈਫੋਨ ਦਾ ਇਹ ਮਾਡਲ ! ਜਾਣੋ ਕੀ ਹੈ ਪੂਰਾ Offer
Monday, Aug 10, 2026 - 02:33 PM (IST)
ਗੈਜੇਟ ਡੈਸਕ : ਤੁਸੀਂ ਜੇਕਰ ਨਵਾਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਫਲਿੱਪਕਾਰਟ ਫ੍ਰੀਡਮ ਸੇਲ ਤੁਹਾਡੇ ਲਈ ਇੱਕ ਵੱਡਾ ਮੌਕਾ ਲੈ ਕੇ ਆਈ ਹੈ। ਇਸ ਸੇਲ ਵਿੱਚ ਐਪਲ ਦੇ ਆਈਫੋਨ 17 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਆਈਫੋਨ 17 ਦੇ 256GB ਮਾਡਲ ਦੀ ਅਸਲ ਕੀਮਤ 82,900 ਰੁਪਏ ਸੀ ਪਰ ਸੇਲ ਵਿੱਚ 1,000 ਰੁਪਏ ਦੀ ਕਟੌਤੀ ਤੋਂ ਬਾਅਦ ਇਹ 81,900 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਾਹਕਾਂ ਨੂੰ ਐਕਸਚੇਂਜ ਆਫਰ ਰਾਹੀਂ ਵੱਡਾ ਫਾਇਦਾ ਮਿਲ ਸਕਦਾ ਹੈ। ਜੇਕਰ ਤੁਸੀਂ ਆਈਫੋਨ 15 ਪ੍ਰੋ ਨੂੰ ਐਕਸਚੇਂਜ ਕਰਦੇ ਹੋ, ਤਾਂ ਤੁਹਾਨੂੰ 47,600 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਬੈਂਕ ਕਾਰਡ ਕੈਸ਼ਬੈਕ ਅਤੇ EMI ਆਫਰਾਂ ਨੂੰ ਮਿਲਾ ਕੇ ਇਸ ਫੋਨ ਦੀ ਪ੍ਰਭਾਵੀ ਕੀਮਤ ਘਟ ਕੇ ਸਿਰਫ 32,585 ਰੁਪਏ ਤੱਕ ਰਹਿ ਸਕਦੀ ਹੈ। ਹਾਲਾਂਕਿ, ਇਹ ਐਕਸਚੇਂਜ ਵੈਲਯੂ ਤੁਹਾਡੇ ਪੁਰਾਣੇ ਫੋਨ ਦੀ ਹਾਲਤ ਤੇ ਐਕਸਚੇਂਜ ਦੀਆਂ ਸ਼ਰਤਾਂ 'ਤੇ ਨਿਰਭਰ ਕਰੇਗੀ।
ਆਈਫੋਨ 17 ਦੇ ਖਾਸ ਫੀਚਰਸਾਂ ਦੀ ਗੱਲ ਕਰੀਏ ਤਾਂ ਇਸ ਵਿੱਚ 6.3 ਇੰਚ ਦੀ ਆਲ-ਸਕ੍ਰੀਨ OLED ਡਿਸਪਲੇਅ ਦਿੱਤੀ ਗਈ ਹੈ, ਜੋ ਬਹੁਤ ਹੀ ਪਤਲੇ ਬੇਜ਼ਲਸ ਦੇ ਨਾਲ ਆਉਂਦੀ ਹੈ। ਫੋਨ ਵਿੱਚ ਐਪਲ ਦੀ ਸ਼ਕਤੀਸ਼ਾਲੀ A19 ਚਿੱਪ ਲੱਗੀ ਹੈ, ਜਿਸ ਵਿੱਚ ਛੇ-ਕੋਰ ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਪਿਛਲੇ ਪਾਸੇ 48 ਮੈਗਾਪਿਕਸਲ ਦੇ ਦੋ ਸੈਂਸਰਾਂ ਵਾਲਾ ਡਿਊਲ ਕੈਮਰਾ ਸੈੱਟਅੱਪ ਹੈ ਅਤੇ ਸੈਲਫੀ ਲਈ 18 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫਲਿੱਪਕਾਰਟ 'ਤੇ ਫਿਲਹਾਲ ਇਸਦਾ 256GB ਸਟੋਰੇਜ ਮਾਡਲ ਉਪਲਬਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
