ਐਪਲ ਵਾਚ ਨੇ ਬਚਾਈ ਇਕ ਹੋਰ ਵਿਅਕਤੀ ਦੀ ਜਾਨ, ਯੂਜ਼ਰ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ ਪੋਸਟ

09/23/2019 8:29:05 PM

ਗੈਜੇਟ ਡੈਸਕ—ਐਪਲ ਦੀ ਸਮਾਰਟ ਵਾਚ ਨੇ ਹਾਦਸੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜੀ ਹਾਂ, ਵਾਸ਼ਿੰਗਟਨ ਦੇ ਰਹਿਣ ਵਾਲੇ ਗੇਬ ਬਰਡੇਟ ਨੇ ਫੇਸਬੁੱਕ 'ਤੇ ਇਕ ਪੋਸਟ ਕਰ ਦੱਸਿਆ ਕਿ ਕਿਸ ਤਰ੍ਹਾਂ ਐਪਲ ਸਮਾਰਟ ਵਾਚ ਨੇ ਉਸ ਦੇ ਪਿਤਾ ਦੀ ਜ਼ਿੰਦਗੀ ਬਚਾਈ। ਬਰਡੇਟ ਨੇ ਫੇਸਬੁੱਕ ਪੋਸਟ 'ਚ ਦੱਸਿਆ ਕਿ ਉਸ ਦੇ ਪਿਤਾ ਬਾਈਕ 'ਤੇ ਕੁਝ ਲੋਕਾਂ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਪਰ ਉਨ੍ਹਾਂ ਦੇ ਗੁੱਟ 'ਤੇ ਬਨ੍ਹੀ ਐਪਲ ਵਾਚ ਨੇ ਹਾਦਸੇ ਨੂੰ ਡਿਟੈਕਟ ਕੀਤਾ ਅਤੇ ਐਮਰਜੈਂਸੀ ਸਰਵਿਸ ਨੰਬਰ 'ਤੇ ਅਲਰਟ ਭੇਜਿਆ।

ਗੇਬ ਨੇ ਆਪਣੇ ਫੇਸਬੁੱਕ ਪੋਸਟ 'ਚ ਦੱਸਿਆ ਕਿ ਆਖਿਰ ਐਪਲ ਵਾਚ ਨੇ ਉਸ ਦੇ ਪਿਤਾ ਦੀ ਕਿਸ ਤਰ੍ਹਾਂ ਮਦਦ ਕੀਤੀ। ਗੇਬ ਨੇ ਲਿਖਿਆ ਕਿ ਉਸ ਦੇ ਪਿਤਾ ਕੁਝ ਮਾਊਂਟੇਨ ਬਾਈਕਰ ਨੂੰ ਮਿਲਣ ਜਾ ਰਹੇ ਸਨ। ਪਰ ਉਸ ਕੋਲ ਪਹੁੰਚਣ ਤੋਂ ਪਹਿਲਾਂ ਹੀ ਗੇਬ ਨੂੰ ਐਪਲ ਵਾਚ ਰਾਹੀਂ ਇਕ ਮੈਸੇਜ ਮਿਲਿਆ ਜਿਸ 'ਚ ਲਿਖਿਆ ਸੀ ਕਿ ਉਸ ਨੇ ਹਾਰਡ ਫਾਲ ਡਿਟੈਕਟ ਕੀਤਾ ਹੈ। ਇਸ ਤੋਂ ਇਲਾਵਾ ਵਾਚ ਨੇ ਲੋਕੇਸ਼ਨ ਵੀ ਸ਼ੇਅਰ ਕੀਤੀ। ਜਦ-ਜਦ ਗੇਬ ਲੋਕੇਸ਼ਨ 'ਤੇ ਪਹੁੰਚਿਆ ਤਾਂ ਉਸ ਦੇ ਪਿਤਾ ਉੱਥੇ ਨਹੀਂ ਸਨ। ਉਸ ਵੇਲੇ ਗੇਬ ਨੂੰ ਇਕ ਹੋਰ ਅਪਡੇਟ ਆਈ, ਜਿਸ 'ਚ ਉਸ ਦੇ ਪਿਤਾ ਦੀ ਲੋਕੇਸ਼ਨ ਦੇ ਬਾਰੇ 'ਚ ਜਾਣਕਾਰੀ ਸੀ।
ਐਪਲ ਵਾਚ ਨੇ ਦੱਸਿਆ ਕਿ ਉਸ ਦੇ ਪਿਤਾ ਸੇਕ੍ਰੇਡ ਹਾਰਟ ਮੈਡੀਕਲ ਸੈਂਟਰ ਪਹੁੰਚ ਚੁੱਕੇ ਹਨ। ਗੇਬ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਿਰ 'ਚ ਸੱਟ ਲੱਗੀ ਹੈ। ਘਟਨਾ ਤੋਂ ਬਾਅਦ ਐਪਲ ਸਮਾਰਟ ਵਾਚ ਨੇ 911 'ਤੇ ਕਾਲ ਕਰ ਐਂਬੁਲੈਂਸ ਨੂੰ ਸੂਚਨਾ ਦਿੱਤੀ ਸੀ। ਆਪਣੇ ਪੋਸਟ 'ਚ ਗੇਬ ਨੇ ਸਾਰਿਆਂ ਨੂੰ ਆਪਣੀ ਸਮਾਰਟ ਵਾਚ 'ਚ ਹਾਰਡ ਫਾਲ ਡਿਟੈਕਸ਼ਨ ਫੀਚਰ ਨੂੰ ਸੈੱਟ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਹਾਦਸੇ ਤੋਂ ਬਾਅਦ ਸਮਾਰਟ ਵਾਚ ਜਾਣਕਾਰੀ ਸ਼ੇਅਰ ਕਰ ਸਕੇ। ਇਹ ਪੋਸਟ 20 ਸਤੰਬਰ ਨੂੰ ਫੇਸਬੁੱਕ 'ਤੇ ਸ਼ੇਅਰ ਕੀਤੀ ਗਈ ਸੀ ਜੋ ਹੁਣ ਵਾਇਰਲ ਹੋ ਰਹੀ ਹੈ। ਪੋਸਟ 'ਚ ਸਮਰਾਟ ਵਾਚ ਦੀ ਫੋਟੋ ਵੀ ਹੈ ਅਤੇ ਵਾਚ ਵੀ ਨੁਕਸਾਨੀ ਗਈ ਹੈ।


Karan Kumar

Content Editor

Related News