ਅਗਲੇ 72 ਘੰਟਿਆਂ ''ਚ ਐਪਲ ਵਧਾਏਗਾ ਆਪਣੀਆਂ ਐਪਸ ਦੀਆਂ ਕੀਮਤਾਂ

Tuesday, Jan 19, 2016 - 06:40 PM (IST)

ਅਗਲੇ 72 ਘੰਟਿਆਂ ''ਚ ਐਪਲ ਵਧਾਏਗਾ ਆਪਣੀਆਂ ਐਪਸ ਦੀਆਂ ਕੀਮਤਾਂ

ਜਲੰਧਰ- ਐਪਲ ਆਪਣੀਆਂ ਮੋਬਾਇਲ ਐਪਲੀਕੇਸ਼ਨਸ ਦੀਆਂ ਕੀਮਤਾਂ ਨੂੰ ਵਧਾਉਣ ਜਾ ਰਿਹਾ ਹੈ ਅਤੇ ਇੰਨ-ਐਪ ਪਰਚੇਜ਼ ਦੀ ਖਰੀਦਦਾਰੀ ''ਚ ਵੀ ਉਤਾਰ-ਚੜਾਅ ਹੋ ਸਕਦੇ ਹਨ। iOS ਐਪ ਡਿਵੈਲਪਰਜ਼ ਨੂੰ ਭੇਜੀ ਗਈ ਇਕ ਈ-ਮੇਲ ਅਨੁਸਾਰ ਆਈਫੋਨ ਅਤੇ ਆਈਪੈਡ ਬਣਾਉਣ ਵਾਲੀ ਕੰਪਨੀ ਨੂੰ ਕਈ ਵਾਰ ਕੁਝ ਅੱਪਡੇਟ ਕਰਨ ਅਤੇ ਐਪ ਸਟੋਰ ਦੁਆਰਾ ਐਪਲੀਕੇਸ਼ਨਜ਼ ਦੀਆਂ ਕੀਮਤਾਂ ''ਚ ਬਦਲਾਅ ਕਰਨਾ ਪੈਂਦਾ ਹੈ।

ਇਸੇ ਅਨੁਸਾਰ ਅਗਲੇ 72 ਘੰਟਿਆਂ ''ਚ ਮੋਬਾਇਲ ਐਪਸ ਅਤੇ ਇੰਨ-ਐਪ ਪਰਚੇਜ਼ ਦੀਆਂ ਕੀਮਤਾਂ ਨੂੰ ਕੁਝ ਸਥਾਨਾਂ ''ਤੇ ਵਧਾ ਦਿੱਤਾ ਜਾਵੇਗਾ ਜਿਨ੍ਹਾਂ ''ਚ ਕੈਨੇਡਾ, ਇਜ਼ਰਾਈਲ, ਮੈਕਸੀਕੋ, ਨਿਊਜੀਲੈਂਡ, ਰਸ਼ੀਆ, ਸਿੰਗਾਪੁਰ ਅਤੇ ਸਾਊਥ ਅਫਰੀਕਾ ਸ਼ਾਮਿਲ ਹਨ। ਰਿਪੋਰਟ ਦੇ ਮੁਤਾਬਕ ਐਪ ਸਟੋਰ ''ਚ ਐਪ ਦੀ ਕੀਮਤ 1.48 ਡਾਲਰ ਰੱਖੀ ਜਾਵੇਗੀ। ਇਹ ਕੀਮਤ ਐਪ ਦੀ ਪਹਿਲੀ ਕੀਮਤ 1.28 ਡਾਲਰ ਤੋਂ 0.20 ਡਾਲਰ ਵਧਾ ਦਿੱਤੀ ਜਾਵੇਗੀ।


Related News