ਇਕ ਹੋਰ ਸਸਤਾ iPhone ਲਿਆਏਗੀ ਐਪਲ, ਸਾਹਮਣੇ ਆਈ ਅਹਿਮ ਜਾਣਕਾਰੀ
Monday, Jul 27, 2020 - 11:46 AM (IST)

ਗੈਜੇਟ ਡੈਸਕ– ਐਪਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਸਭ ਤੋਂ ਸਸਤੇ iPhone SE 2 ਨੂੰ ਲਾਂਚ ਕੀਤਾ ਸੀ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਪਲ ਇਕ ਹੋਰ ਸਸਤਾ ਆਈਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਆਈਫੋਨ ਨੂੰ 5.4 ਇੰਚ ਦੀ ਡਿਸਪਲੇਅ ਨਾਲ ਲਿਆਇਆ ਜਾਵੇਗਾ ਜੋ ਕਿ ਮੌਜੂਦਾ ਆਈਫੋਨ 11 ਸੀਰੀਜ਼ ਤੋਂ ਛੋਟੀ ਹੋਵੇਗੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਹ ਐਪਲ ਦਾ ਇਕ ਹੋਰ ਕਿਫਾਇਤੀ ਆਈਫੋਨ ਹੋ ਸਕਦਾ ਹੈ।
ਦੱਸ ਦੇਈਏ ਕਿ ਐਪਲ ਨੇ ਸਤੰਬਰ ’ਚ ਆਪਣੇ ਸਾਲਾਨਾ ਆਈਫੋਨ ਈਵੈਂਟ ਦਾ ਆਯੋਜਨ ਕੀਤਾ ਹੈ। ਕੰਪਨੀ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਕੋਵਿਡ-19 ਦੇ ਚਲਦੇ ਆਈਫੋਨ 12 ਦੇ ਲਾਂਚ ’ਚ ਥੋੜ੍ਹੀ ਦੇਰੀ ਹੋ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸ਼ਡਿਊਲ ਮੁਤਾਬਕ, ਹੀ ਲਾਂਚ ਕੀਤਾ ਜਾਵੇਗਾ। ਐਪਲ ਆਪਣੇ ਆਈਫੋਨ ਲਾਂਚ ਈਵੈਂਟ ਦਾ ਆਯੋਜਨ 8 ਸਤੰਬਰ ਨੂੰ ਕਰੇਗੀ। ਇਸ ਵਿਚ ਆਈਫੋਨ 12 ਸੀਰੀਜ਼ ਤੋਂ ਇਲਾਵਾ ਇਕ ਨਵੀਂ ਐਪਲ ਵਾਚ, ਨਵਾਂ ਆਈਪੈਡ ਅਤੇ ਏਅਰ ਪਾਵਰ ਵਾਇਰਲੈੱਸ ਚਾਰਜਿੰਗ ਮੈਟ ਵੀ ਲਾਂਚ ਹੋ ਸਕਦਾ ਹੈ। ਇਹ ਜਾਣਕਾਰੀ ਟਿਪਸਟਰ iHacktu Pro ਨੇ ਟਵਿਟਰ ਰਾਹੀਂ ਦਿੱਤੀ ਹੈ। ਇਹ ਈਵੈਂਟ ਵਰਚੁਅਲੀ ਆਯੋਜਿਤ ਹੋਵੇਗਾ।