ਕੈਲੀਫੋਰਨੀਆ ''ਚ ਦੌੜਨਗੀਆਂ Apple ਦੀਆਂ ਸੈਲਫ ਡ੍ਰਾਈਵਿੰਗ ਕਾਰਾਂ
Monday, Apr 17, 2017 - 12:14 PM (IST)

ਜਲੰਧਰ- iPhone ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਦੇ ਨਿਰਮਾਤਾ Apple inc ਨੂੰ ਸ਼ੁੱਕਰਵਾਰ ਨੂੰ ਆਪਣੀ ਸੈਲਫ ਡ੍ਰਾਈਵਿੰਗ ਕਾਰ ਦੀ ਕੈਲੀਫੋਰਨੀਆਂ ਦੀਆਂ ਜਨਤਕ ਸੜਕਾਂ ''ਤੇ ਟੈਸਟਿੰਗ ਲਈ ਪਰਮਿਸ਼ਨ ਮਿਲ ਗਈ ਹੈ।
ਇਕ ਰਿਪੋਰਟ ਦੇ ਮੁਤਾਬਕ ਇਸ ਟੈਕਨਾਲੋਜੀ ਕੰਪਨੀ ਦਾ ਹੈੱਡ-ਆਫਿਸ ਉੱਤਰੀ ਕੈਲੀਫੋਰਨੀਆਂ ਦੇ ਕਪਟਾਰਨੀਆਂ ''ਚ ਹੈ ਪਰ ਕੰਪਨੀ ਨੇ ਹੁਣ ਤੱਕ ਇਸ ਮੰਜੂਰੀ ''ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਰਾਜ ਦੇ ਮੋਟਰ ਵਹੀਕਲ ਵਿਭਾਗ ਨੇ ਆਪਣੀ ਵੈੱਬਸਾਈਟ ''ਤੇ ਆਟੋਨਾਮਸ ਵਹੀਕਲ ਟੈਸਟਿੰਗ ਲਈ ਲਾਈਸੈਂਸ ਪ੍ਰਾਪਤ ਕਰਨ ਵਾਲੀ ਨਵੀਂ ਕੰਪਨੀ ਦੇ ਰੂਪ ''ਚ ਐਪਲ ਦਾ ਨਾਂ ਦਰਜ ਕੀਤਾ ਹੈ।
ਸ਼ੁੱਕਰਵਾਰ ਤੱਕ ਟੈਸਟਿੰਗ ਦੀ ਮੰਜੂਰੀ ਦੀ ਸੂਚੀ ''ਚ 30 ਕੰਪਨੀਆਂ ਦੇ ਨਾਂ ਸਨ, ਜਿਸ ''ਚ ਫਾਕਸਵੈਗਨ ਪਰੁੱਪ ਆਫ ਅਮਰੀਕਾ, ਮਰਸਡੀਜ਼ ਬੇਂਜ, ਗੂਗਲ, ਡੇਲਫੀ ਆਟੋਮੋਬਾਇਲ ਅਤੇ ਟੇਸਲਾ ਮੋਟਰਸ ਮੁੱਖ ਹੈ, ਇਸ ਸੂਚੀ ''ਚ ਸ਼ਾਮਿਲ ਪਰੰਪਰਕ ਕੰਪਨੀਆਂ ''ਚ ਨਿਸਾਨ (ਅਮਰੀਕਾ), ਹੌਂਡਾ, ਅਤੇ ਸਬੂ ਅਤੇ ਸਬਰੂ ਅਤੇ ਜਰਮਨੀ ਦੀ ਬੀ. ਐੱਮ. ਡਬਲਯੂ. ਮੁੱਖ ਹੈ। ਇਸ ਮੰਜੂਰੀ ਨੂੰ ਪਾਉਣ ਵਾਲੀ ਹੋਰ ਕੰਪਨੀਆਂ ''ਚ ਟੈਕਨਾਲੋਜੀ ਸਟਾਟਰ-ਅੱਪ ਕੰਪਨੀਆਂ ਸ਼ਾਮਿਲ ਹਨ। ਐਪਲ ਜਦਕਿ ਲੰਬੇ ਸਮੇਂ ਤੋਂ ਸੈਲਫ ਡ੍ਰਾਈਵਿੰਗ ਕਾਰਾਂ ਦੇ ਪ੍ਰੋਜੈਕਟ ''ਤੇ ਕੰਮ ਕਰ ਰਹੀ ਹੈ ਪਰ ਹੁਣ ਤੱਕ ਉਸ ਨੇ ਇਸ ਨੂੰ ਜਨਤਕ ਰੂਪ ਤੋਂ ਸਵੀਕਾਰ ਨਹੀਂ ਕੀਤਾ ਹੈ।