30 ਡਾਲਰ 'ਚ ਮਿਲਣਗੀਆਂ ਐਪਲ ਵਨ ਦੀਆਂ 6 ਸੇਵਾਵਾਂ

09/16/2020 12:30:28 AM

ਗੈਜੇਟ ਡੈਸਕ - ਇਸ ਈਵੈਂਟ ਦੌਰਾਨ ਕੰਪਨੀ ਨੇ ਐਪਲ ਮਿਊਜ਼ਿਕ, ਐਪਲ ਟੀ.ਵੀ. ਪਲੱਸ, ਐਪਲ ਆਰਕੇਡ, ਐਪਲ ਨਿਊਜ਼ ਪਲੱਸ, ਆਈ ਕਲਾਊਡ ਅਤੇ ਐਪਲ ਫਿਟਨੈੱਸ ਪਲੱਸ ਨੂੰ ਇਕ ਹੀ ਛਤਰੀ ਐਪਲ ਵਨ ਦੇ ਤਹਿਤ ਲਿਆਉਣ ਦਾ ਐਲਾਨ ਕੀਤਾ ਅਤੇ ਵਿਅਕਤੀਗਤ ਤੌਰ ‘ਤੇ ਇਨ੍ਹਾਂ ਸੇਵਾਵਾਂ ਲਈ ਤੁਹਾਨੂੰ 14.95 ਡਾਲਰ ਪ੍ਰਤੀ ਮਹੀਨਾ ਦੇਣੇ ਹੋਣਗੇ ਜਦ ਕਿ ਫੈਮਿਲੀ ਪੈਕ 19.95 ਡਾਲਰ ‘ਚ ਮਿਲੇਗਾ। ਇਨ੍ਹਾਂ ਦੋਵਾਂ ਪੈਕਸ ‘ਚ ਨਿਊਜ਼ ਪਲੱਸ ਅਤੇ ਫਿਟਨੈੱਸ ਪਲੱਸ ਦੀਆਂ ਸੇਵਾਵਾਂ ਨਹੀਂ ਹਨ ਜਦੋਂ ਕਿ ਨਵੇਂ ਪ੍ਰੀਮੀਅਰ ਪੈਕ ਦੀ ਕੀਮਤ 29.95 ਡਾਲਰ ਰੱਖੀ ਗਈ ਹੈ ਇਸ ‘ਚ ਨਿਊਜ਼ ਪਲੱਸ ਅਤੇ ਫਿਟਨੈਸ ਪਲੱਸ ਸੇਵਾਵਾਂ ਵੀ ਮਿਲਣਗੀਆਂ ਅਤੇ ਇਹ ਪੰਜ ਹੋਰ ਲੋਕਾਂ ਦੇ ਨਾਲ ਸ਼ੇਅਰ ਕੀਤੀਆਂ ਜਾ ਸਕਣਗੀਆਂ।

ਐਪਲ ਵਨ ’ਚ ਐਪਲ ਮਿਊਜ਼ਿਕ, ਐੱਪਲ ਟੀ.ਵੀ. ਪਲੱਸ, ਐਪਲ ਆਰਕੇਡ
ਹੈਲਥ ਨਾਲ ਜੁੜੇ ਐਪਲੀਕੇਸ਼ੰਸ ਨੂੰ ਤਿਆਰ ਕਰਨ ਅਤੇ ਉਸ ਨਾਲ ਜੁੜੇ ਵਿਸ਼ਲੇਸ਼ਣ ਲਈ ਐਪਲ ਦਾ ਨਿਊਯਾਰਕ ਦੇ ਪ੍ਰਸਿੱਧ ਮਾਉਂਟ ਸਾਈਨਾਈ ਹਸਪਤਾਲ ਅਤੇ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਨਾਲ ਕਰਾਰ ਹੈ ਅਤੇ ਇਹ ਹੈਲਥ ਐਪਲੀਕੇਸ਼ਨ ਦੀਆਂ ਹੋਰ ਜਾਣਕਾਰੀਆਂ ਲਈ ਐਪਲ ਨੇ ਮਾਹਰ ਹੈਲਥ ਪ੍ਰੋਫੈਸ਼ਨਲਸ ਦੀਆਂ ਸੇਵਾਵਾਂ ਲਈਆਂ ਹਨ। 


Inder Prajapati

Content Editor

Related News