Apple One ਸਰਵਿਸ ਭਾਰਤ ’ਚ ਲਾਂਚ, 200 ਰੁਪਏ ਤੋਂ ਵੀ ਘੱਟ ਹੈ ਪਲਾਨ ਦੀ ਕੀਮਤ

Saturday, Oct 31, 2020 - 04:46 PM (IST)

Apple One ਸਰਵਿਸ ਭਾਰਤ ’ਚ ਲਾਂਚ, 200 ਰੁਪਏ ਤੋਂ ਵੀ ਘੱਟ ਹੈ ਪਲਾਨ ਦੀ ਕੀਮਤ

ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਆਪਣੀ ਨਵੀਂ Apple One ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਇਹ ਇਕ ਸਬਸਕ੍ਰਿਪਸ਼ਨ ਆਧਾਰਿਤ ਸਰਵਿਸ ਹੈ ਜਿਸ ਤਹਿਤ ਤੁਹਾਨੂੰ ਐਪਲ ਮਿਊਜ਼ਿਕ, ਐਪਲ ਟੀਵੀ ਪਲੱਸ, ਐਪਲ ਆਰਕੇਡ ਅਤੇ ਆਈ ਕਲਾਊਡ ਸਟੋਰੇਜ ਵਰਗੀਆਂ ਸੇਵਾਵਾਂ ਮਿਲਦੀਆਂ ਹਨ। ਐਪਲ ਵਨ ਨੂੰ ਨਿੱਜੀ ਅਤੇ ਫੈਮਲੀ ਦੋ ਪਲਾਨਸ ਦੀ ਆਪਸ਼ਨ ਨਾਲ ਲਿਆਇਆ ਗਿਆ ਹੈ। 
ਨਿੱਜੀ ਪੈਕ ਦੀ ਕੀਮਤ 195 ਰੁਪਏ ਪ੍ਰਤੀ ਮਹੀਨਾ ਹੈ, ਜਦਕਿ ਫੈਮਲੀ ਪੈਕ ਦੀ ਕੀਮਤ 365 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 195 ਰੁਪਏ ਵਾਲੇ ਪਲਾਨ ’ਚ ਤੁਹਾਨੂੰ ਐਪਲ ਮਿਊਜ਼ਕ, ਐਪਲ ਟੀਵੀ ਪਲੱਸ, ਐਪਲ ਆਰਕੇਡ ਅਤੇ ਆਈ ਕਲਾਊਡ ਦੀ 50 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 395 ਰੁਪਏ ਵਾਲੇ ਫੈਲਮੀ ਪੈਕ ’ਚ ਐਪਲ ਮਿਊਜ਼ਿਕ, ਐਪਲ ਟੀ.ਵੀ. ਪਲੱਸ, ਐਪਲ ਆਰਕੇਟ ਅਤੇ ਆਈ ਕਲਾਊਡ ਦੀ 200 ਜੀ.ਬੀ. ਸਟੋਰੇਜ ਮਿਲੇਗੀ। ਫੈਲਮੀ ਪੈਕ ’ਚ ਤੁਸੀਂ 6 ਲੋਕਾਂ ਨਾਲ ਆਈ.ਡੀ. ਸ਼ੇਅਰ ਕਰ ਸਕੋਗੇ। 

PunjabKesari

Apple One ਲਈ ਇੰਝ ਕਰੋ ਸਾਈਨ-ਅਪ
- ਇਸ ਸਰਵਿਸ ਨੂੰ ਐਕਟਿਵੇਟ ਕਰਨ ਲਈ ਤੁਹਾਨੂੰ ਐਪ ਸਟੋਰ ’ਚ ਜਾਣਾ ਹੋਵੇਗਾ ਅਤੇ ਇਸ ਤੋਂ ਬਾਅਦ ਪ੍ਰੋਫਾਈਲ ’ਤੇ ਕਲਿੱਕ ਕਰੋ।
- ਹੁਣ ਸਬਸਕ੍ਰਿਪਸ਼ਨ ਦੇ ਆਪਸ਼ਨ ’ਤੇ ਕਲਿੱਕ ਕਰਨ ਤੋਂ ਬਾਅਦ Try it now ਅਤੇ ਫਿਲ Get Apple One ਦਾ ਆਪਸ਼ਨ ਮਿਲੇਗਾ। 
- ਲਾਂਚਿੰਗ ਆਫਰ ਤਹਿਤ ਕੰਪਨੀ ਤੁਹਾਨੂੰ ਇਕ ਮਹੀਨੇ ਦੀ ਸੇਵਾ ਮੁਫ਼ਤ ਦੇ ਰਹੀ ਹੈ। 


author

Rakesh

Content Editor

Related News