iPhone ’ਚ ਖਾਮੀ ਦਾ ਪਤਾ ਲਗਾਉਣ ’ਤੇ ਐਪਲ ਦੇਵੇਗੀ 7 ਕਰੋੜ ਰੁਪਏ

Saturday, Aug 10, 2019 - 02:00 PM (IST)

iPhone ’ਚ ਖਾਮੀ ਦਾ ਪਤਾ ਲਗਾਉਣ ’ਤੇ ਐਪਲ ਦੇਵੇਗੀ 7 ਕਰੋੜ ਰੁਪਏ

ਗੈਜੇਟ ਡੈਸਕ– ਟੈੱਕ ਦਿੱਗਜ ਐਪਲ ਦੁਆਰਾ ਆਈਫੋਨ ’ਚ ਖਾਮੀ ਦਾ ਪਤਾ ਲਗਾਉਣ ਲਈ 7 ਕਰੋੜ ਰੁਪਏ ਦਾ ਆਫਰ ਦਿੱਤਾ ਜਾ ਰਿਹਾ ਹੈ। ਹੈਕਰਾਂ ਤੋਂ ਬਚਣ ਲਈ ਕਿਸੇ ਵੀ ਕੰਪਨੀ ਦੁਆਰਾ ਆਫਰ ਕੀਤਾ ਗਿਆਇਹ ਸਭ ਤੋਂ ਵੱਡਾ ਰਿਵਾਰਡ ਹੈ। ਇਹ ਆਫਰ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰਾਂ ਦੁਆਰਾ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਦੇ ਵਕੀਲਾਂ ਦੇ ਮੋਬਾਇਲ ਡਿਵਾਈਸਿਜ਼ ’ਚ ਸੰਨ੍ਹ ਲਗਾਉਣ ਦੀਆਂ ਘਟਨਾਵਾਂ ਵਧ ਰਹੀਆਂ ਹਨ। 

ਪਹਿਲਾਂ ਐਪਲ ਦੁਆਰਾ ਇਹ ਆਫਰ ਉਨ੍ਹਾਂ ਰਿਸਰਚਰਾਂ ਨੂੰ ਹੀ ਦਿੱਤਾ ਜਾਂਦਾ ਸੀ, ਜੋ ਫੋਨ ਅਤੇ ਕਲਾਊਡ ਬੈਕਅਪਸ ’ਚ ਖਾਮੀ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਸਨ। ਫਿਲਹਾਲ ਹੁਣ ਵੀਰਵਾਰ ਲਾਸ ਵੇਗਾਸ ’ਚ ਹੋਏ ਐਨੁਅਲ ਬਲੈਕ ਹੈਟ ਸਕਿਓਰਿਟੀ ਕਾਨਫਰੰਸ ’ਚ ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਕਿਰਿਆ ਨੂੰ ਸਾਰੇ ਰਿਸਰਚਰਾਂ ਲਈ ਓਪਨ ਕੀਤਾ ਜਾਵੇਗਾ। ਨਾਲ ਹੀ Mac ਸਾਫਟਵੇਅਰ ਸਮੇਤ ਦੂਜੇ ਟਾਰਗੇਟਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਸਭ ਤੋਂ ਮਹੱਤਵਪੂਰਨ ਖੋਜ ਲਈ ਵੱਖ-ਵੱਖ ਰਿਵਾਰਡਸ ਦਿੱਤੇ ਜਾਣਗੇ। 

PunjabKesari

ਇਹ 1 ਮਿਲੀਅਨ ਡਾਲਰ ਦੀ ਰਕਮ iPhone kernel ਦੇ ਰਿਮੋਟ ਐਕਸੈਸ ’ਤੇ ਹੀ ਅਪਲਾਈ ਹੋਵੇਗੀ, ਜਿਸ ਵਿਚ ਫੋਨ ਦੇ ਯੂਜ਼ਰ ਵਲੋਂ ਕੋਈ ਵੀ ਐਕਸ਼ਨ ਸ਼ਾਮਲ ਨਹੀਂ ਹੋਣਾ ਚਾਹੀਦਾ। ਐਪਲ ਵਲੋਂ ਪਹਿਲਾਂ ਦਿੱਤਾ ਗਿਆ ਸਭ ਤੋਂ ਵੱਡਾ ਰਿਵਾਰਡ 200,000 ਡਾਲਰ ਦਾ ਸੀ। ਇਸ ਨੂੰ ਫਰੈਂਡਲੀ ਬਗਸ ਦੀ ਰਿਪੋਰਟ ਲਈ ਦਿੱਤਾ ਗਿਆ ਸੀ, ਜਿਸ ਨੂੰ ਸਾਫਟਵੇਅਰ ਅਪਡੇਟ ਰਾਹੀਂ ਫਿਕਸ ਕੀਤਾ ਜਾ ਸਕਦਾ ਸੀ ਅਤੇ ਕ੍ਰਿਮਿਨਲਸ ਤੋਂ ਦੂਰ ਰੱਖਣਾ ਸੀ। 

ਜਾਣਕਾਰੀ ਮੁਤਾਬਕ, ਕੁਝ ਸਰਕਾਰੀ ਕਾਨਟ੍ਰੈਕਟਰਾਂ ਅਤੇ ਬ੍ਰੋਕਰਾਂ ਦੁਆਰਾ ਡਿਵਾਈਸਿਜ਼ ਤੋਂ ਜਾਣਕਾਰੀ ਪ੍ਰਾਪਤ ਕਰਨ ਲਈਸਭ ਤੋਂ ਪ੍ਰਭਾਵੀ ਹੈਕਿੰਗ ਤਕਨੀਕਾਂ ਲਈ 2 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਗਿਆਸੀ। ਅਜਿਹੇ ’ਚ ਐਪਲ ਦੇ ਨਵੇਂ ਰਿਵਾਰਡ ਵੀ ਕਾਨਟ੍ਰੈਕਟਰਾਂ ਦੁਆਰਾ ਪਬਲਿਸ਼ ਕੀਤੀਆਂ ਗਈਆਂ ਕੀਮਤਾਂ ਦੇ ਆਸਪਾਸ ਦੀ ਰੇਂਜ ’ਚ ਹੀ ਹੈ। ਐਪਲ ਰਿਸਰਚ ਨੂੰ ਆਸਾਨ ਬਣਾਉਣ ਲਈ ਕਈ ਹੋਰ ਕਦਮ ਚੁੱਕ ਰਹੀ ਹੈ। ਜਿਸ ਵਿਚ ਇਕ ਮਾਡੀਫਿਕੇਸ਼ਨ ਫੋਨ ਨੂੰ ਪੇਸ਼ ਕਰਨਾ ਸ਼ਾਮਲ ਹੈ, ਜਿਸ ਵਿਚ ਕੁਝ ਸਕਿਓਰਿਟੀ ਫੀਚਰਜ਼ ਨੂੰ ਡਿਸੇਬਲ ਕੀਤਾ ਜਾਵੇਗਾ। 


Related News