ਅਗਲੀ ਪੀੜ੍ਹੀ ਦੇ M2 ਚਿੱਪਸ ਦੇ ਨਾਲ 9 ਨਵੇਂ ਮੈਕ ਦੀ ਟੈਸਟਿੰਗ ਕਰ ਰਹੀ ਐਪਲ

Saturday, Apr 16, 2022 - 11:37 AM (IST)

ਗੈਜੇਟ ਡੈਸਕ– ਐਪਲ ਚਾਰ ਵੱਖ-ਵੱਖ M2 ਆਧਾਰਿਤ ਚਿੱਪਸ ਦੇ ਨਾਲ ਘੱਟੋ-ਘੱਟ 9 ਨਵੇਂ ਮੈਕ ਦੀ ਟੈਸਟਿੰਗ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਨਵੀਆਂ ਮਸ਼ੀਨਾਂ ਰਿਲੀਜ਼ ਹੋਣਗੀਆਂ। ਹਾਲਾਂਕਿ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸਾਰੇ ਟੈਸਟ ਕੀਤੇ ਜਾ ਰਹੇ ਮਾਡਲ ਜਾਰੀ ਕੀਤੇ ਜਾਣਗੇ। ਹਾਲ ਦੇ ਸਾਲਾਂ ’ਚ Intel Corp. ਦੇ ਨਾਲ ਵੰਡ ਤੋਂ ਬਾਅਦ ਕੰਪਿਊਟਰ ਪ੍ਰੋਸੈਸਿੰਗ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦਾ ਐਪਲ ਨੇ M2 ਚਿੱਪ ਦੀ ਸ਼ੁਰੂਆਤ ਕੀਤੀ ਹੈ। ਐਪਲ ਨੇ ਹੌਲੀ-ਹੌਲੀ ਇੰਟੈਲ ਚਿੱਪਸ ਨੂੰ ਆਪਣੇ ਸਿਲੀਕੌਨ ਚਿੱਪ ਨਾਲ ਬਦਲ ਦਿੱਤਾ ਹੈ।

ਇਨ੍ਹਾਂ ਮੈਕਬੁੱਕ ’ਤੇ ਹੋ ਰਹੀ ਹੈ ਟੈਸਟਿੰਗ

- M2 ਚਿੱਪ ਵਾਲਾ ਮੈਕਬੁੱਕ ਏਅਰ, ਜਿਸਦਾ ਕੋਡਨੇਮ J413 ਹੈ। ਇਸ ਮੈਕ ’ਚ 8 ਸੀ.ਪੀ.ਯੂ. ਕੋਰ, ਗ੍ਰਾਫਿਕਸ ਲਈ 10 ਕੋਰ ਹੋਣਗੇ।

- M2 ਚਿੱਪ ਵਾਲਾ ਮੈਕ ਮਿੰਨੀ, ਜਿਸਦਾ ਕੋਡਨੇਮ J473 ਹੈ। ਇਸ ਮਸ਼ੀਨ ’ਚ ਮੈਕਬੁੱਕ ਏਅਰ ਵਾਲੇ ਹੀ ਫੀਚਰਜ਼ ਹੋਣਗੇ।

- M2 ਚਿੱਪ ਦੇ ਨਾਲ ਐਂਟਰੀ-ਲੈਵਲ ਮੈਕਬੁੱਕ ਪ੍ਰੋ, ਜਿਸਦਾ ਕੋਡਨੇਮ J493 ਹੈ। ਇਸ ਵਿਚ ਵੀ ਮੈਕਬੁੱਕ ਏਅਰ ਵਰਗੇ ਹੀ ਫੀਚਰਜ਼ ਹੋਣਗੇ।

- M2 ਪ੍ਰੋ ਅਤੇ ‘M2 ਮੈਕਸ’ ਚਿੱਪ ਦੇ ਨਾਲ 14-ਇੰਚ ਦਾ ਮੈਕਬੁੱਕ ਪ੍ਰੋ, ਜਿਸਦਾ ਕੋਡਨੇਮ J414 ਹੈ। M2 ਮੈਕਸ ਚਿੱਪ ’ਚ 12 ਸੀ.ਪੀ.ਯੂ. ਕੋਰ ਅਤੇ 38 ਗ੍ਰਾਫਿਕਸ ਕੋਰ ਹਨ।

- M2 ਪ੍ਰੋ ਅਤੇ M2 ਮੈਕਸ ਚਿੱਪਸ ਦੇ ਨਾਲ 16-ਇੰਚ ਦਾ ਮੈਕਬੁੱਕ ਪ੍ਰੋ, ਜਿਸਦਾ ਕੋਡਨੇਮ J416 ਹੈ। 16-ਇੰਚ ਵਾਲੇ ਮੈਕਬੁੱਕ ਪ੍ਰੋ ਦੇ M2 ਮੈਕਸ ਦੇ ਫੀਚਰਜ਼ 14-ਇੰਚ ਵਾਲੇ ਮੈਕਬੁੱਕ ਪ੍ਰੋ ਵਰਜ਼ਨ ਦੇ ਸਮਾਨ ਹੀ ਹੋਣਗੇ।

 

- ਇਸਤੋਂ ਇਲਾਵਾ ਮੈਕ ਪ੍ਰੋ ’ਚ ਮੈਕ ਸਟੂਡੀਓ ਕੰਪਿਊਟਰ ’ਚ M1 ਅਲਟਾਰ ਚਿੱਪ ਦਾ ਸਕਸੈਸਰ ਸ਼ਾਮਿਲ ਹੋਵੇਗਾ। ਇਸਦਾ ਕੋਡਨੇਮ J180 ਹੈ। 

ਇਕ ਰਿਪੋਰਟ ’ਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਨਵਾਂ ਮੈਕਬੁੱਕ ਏਅਰ, ਲੋ-ਐਂਡ ਮੈਕਬੁੱਕ ਪ੍ਰੋ ਅਤੇ ਨਵਾਂ ਮੈਕ ਮਿੰਨੀ ਇਸ ਸਾਲ ਦੀ ਸ਼ੁਰੂਆਤ ’ਚ ਸ਼ੁਰੂ ਹੋਣ ਵਾਲਾ ਹੈ। ਘੱਟੋ-ਘੱਟ ਦੋ ਮੈਕ ਨੂੰ ਸਾਲ ਦੇ ਵਿਚਕਾਰ ਲਾਂਚ ਕਰਨ ਦੀ ਯੋਜਨਾ ਹੈ। ਨਵਾਂ ਮੈਕਬੁੱਕ ਏਅਰ ਆਪਣੇ ਪਿਛਲੇ ਪ੍ਰੋਡਕਟ ਦਾ ਸਭ ਤੋਂ ਵੱਡਾ ਰੀਡਿਜ਼ਾਇਨ ਹੋਵੇਗਾ, ਜਿਸ ਵਿਚ ਇਕ ਪਤਲਾ ਫਰੇਮ ਅਤੇ ਮੈਗਸੇਫ ਚਾਰਜਿੰਗ ਸ਼ਾਮਿਲ ਹੈ।


Rakesh

Content Editor

Related News