iPhone ’ਚ ਆਉਣ ਵਾਲਾ ਹੈ ਅਜਿਹਾ ਫੀਚਰ ਜਿਸ ਨੂੰ ਸਟੀਵ ਜਾਬਸ ਕਰਦੇ ਸਨ ਨਫਰਤ

08/27/2019 11:47:53 AM

ਗੈਜੇਟ ਡੈਸਕ– ਸਟੀਵ ਜਾਬਸ ਨੇ ਐਪਲ ਨੂੰ ਦੁਨੀਆ ਦੀ ਨੰਬਰ 1 ਸਮਾਰਟਫੋਨ ਨਿਰਮਾਤਾ ਕੰਪਨੀ ਬਣਾਇਆ ਸੀ। ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਫੁਲ ਟੱਚਸਕਰੀਨ ਆਈਫੋਨ ਨੂੰ ਬਾਜ਼ਾਰ ’ਚ ਉਤਾਰਿਆ ਸੀ ਪਰ ਕਈ ਫੀਚਰਜ਼ ਅਜਿਹੇ ਵੀ ਸਨ ਜਿਨ੍ਹਾਂ ਨੂੰ ਉਹ ਆਪਣੇ ਆਈਫੋਨ ’ਚ ਨਹੀਂ ਦੇਣਾ ਚਾਹੁੰਦੇ ਸਨ। 2007 ’ਚ 12 ਸਾਲ ਪਹਿਲਾਂ ਹੋਈ ਇਕ ਕਾਨਫਰੰਸ ਦੌਰਾਨ ਸਟੀਵ ਜਾਬਸ ਨੇ ਕਿਹਾ ਸੀ ਕਿ ਸਟਾਈਲਸ ਦੀ ਕਿਸ ਨੂੰ ਜ਼ਰੂਰਤ ਹੈ। ਤੁਹਾਨੂੰ ਉਸ ਨੂੰ ਸੰਭਾਲਣਾ ਪੈਂਦਾ ਹੈ, ਇਸ ਲਈ ਕਿਸੇ ਨੂੰ ਵੀ ਸਟਾਈਲਸ ਨਹੀਂ ਚਾਹੀਦਾ। 
- ਹਾਲ ਹੀ ’ਚ ਇਕ ਕੇਸਮੇਕਰ ਕੰਪਨੀ ਆਲੀਕਸਰ ਦੁਆਰਾ ਲੀਕ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਨਵੇਂ ਆਈਫੋਨ ’ਚ ਸਟਾਈਲਸ ਮਿਲ ਸਕਦਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਸਟੀਵ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦਾ। 

PunjabKesari

ਆਲੀਕਸਰ ਨੇ ਆਪਣੇ ਯੂ.ਕੇ. ਰਿਟੇਲਰ MobileFun ’ਤੇ 2019 ਆਈਫੋਨ ਦੇ ਕੇਸੇਜ਼ ਲਿਸਟ ਕੀਤੇ ਹਨ ਜਿਨ੍ਹਾਂ ਨੂੰ ਦੇਖਣ ’ਤੇ ਇਹ ਪਤਾ ਲੱਗਦਾ ਹੈ ਕਿ ਨਵੇਂ ਆਈਫੋਨ ’ਚ ਇਨਬਿਲਟ ਸਟਾਈਲਸ ਦਾ ਸਲਾਟ ਮਿਲ ਸਕਦਾ ਹੈ। ਅਫਵਾਹਾਂ ਦੀ ਮੰਨੀਏ ਤਾਂ ਐਪਲ 2019 ’ਚ ਤਿੰਨ ਨਵੇਂ ਆਈਫੋਨ ਲਾਂਚ ਕਰ ਸਕਦੀ ਹੈ, ਜਿਨ੍ਹਾਂ ਦੇ ਨਾਂ iPhone 11, iPhone 11 Pro ਅਤੇ iPhone 11 Max Pro ਹੋ ਸਕਦੇ ਹਨ। ਇਨ੍ਹਾਂ ਨੂੰ ਸਤੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। 


Related News