Apple iPhone 7 ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
Saturday, Feb 11, 2017 - 02:58 PM (IST)
ਜਲੰਧਰ- ਐਪਲ ਆਈਫੋਨ 7 ਨੂੰ ਭਾਰਤ ''ਚ ਲਾਂਚ ਹੋਏ ਕਾਫੀ ਸਮਾਂ ਹੋ ਚੁੱਕਾ ਹੈ। ਜ਼ਾਹਿਰ ਹੈ ਕਿ ਕਈ ਲੋਕ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋਣਗੇ, ਜੇਕਰ ਤੁਸੀਂ ਵੀ ਇਹ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਫੋਨ ''ਤੇ ਚੱਲ ਰਹੇ ਆਫਰ ਦੇ ਬਾਰੇ ''ਚ ਦੱਸਣ ਜਾ ਰਹੇ ਹੋ। ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਖਰੀਦਣ ਲਈ ਇਹ ਕਾਫੀ ਬਿਹਤਰ ਮੌਕਾ ਹੈ। ਅਸਲ ''ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਆਈਫੋਨ 7 ''ਤੇ ਫਲੈਟ ਡਿਸਕਾਊਂਟ ਦੇ ਰਹੀ ਹੈ।
ਆਈਫੋਨ 7 ਦੇ 128ਜੀਬੀ ਜ਼ੈੱਟ ਬਲੈਕ ਵੇਰਿਅੰਟ ''ਤੇ ਫਲੈਟ 5,000 ਰੁਪਏ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲ ''ਚ ਕੀਮਤ 70,000 ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਇਹ ਫੋਨ ਸਿਰਫ 65,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਇਸ ਫੋਨ ''ਤੇ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਇਸ ਫੋਨ ''ਤੇ 20,000 ਰੁਪਏ ਦੀ ਐਕਸਚੇਂਜ ਵੈਲਿਊ ਦਿੱਤੀ ਜਾ ਰਹੀ ਹੈ, ਜੇਕਰ ਗਾਹਕ ਪੂਰੀ ਐਕਸਚੇਂਜ ਵੈਲਿਊ ਲੈਣ ''ਚ ਕਾਮਯਾਬ ਹੁੰਦੇ ਹਨ ਤਾਂ ਉਹ ਇਸ ਫੋਨ ਨੂੰ 45,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
iPhone 7 ਦੇ ਫੀਚਰਸ -
iPhone 7 ''ਚ 12 ਐੱਮ. ਪੀ. ਸੈਂਸਰ ਦਿੱਤਾ ਗਿਆ ਹੈ, ਜੋ ਕਿ ਐੱਫ/1.8 ਲੈਂਸ ਹੈ। ਇਹ ਸੈਂਸਰ ਪਹਿਲਾਂ ਤੋਂ 60 ਫੀਸਦੀ ਜ਼ਿਆਦਾ ਤੇਜ਼ ਅਤੇ 30 ਫੀਸਦੀ ਜਿਆਦਾ ਬਿਹਤਰ ਹੈ। ਡਿਊਲ ਕੈਮਰਾ ਹੋਣ ਦੇ ਚੱਲਦੇ ਆਈਫੋਨ 7 ਦੇ ਕੈਮਰੇ ਦੀ ਕਵਾਲਿਟੀ ਦੁੱਗਣੀ ਅਤੇ ਬਿਹਤਰ ਹੋ ਗਈ ਹੈ। ਮੈਮਰੀ ਦੇ ਲਿਹਾਜ਼ ਤੋਂ ਵੀ ਹੁਣ 256ਜੀਬੀ ਦਾ ਵਰਜਨ ਮਿਲ ਰਿਹਾ ਹੈ। 4.7 ਇੰਚ ਦਾ ਆਈਫੋਨ 7 ਅੇ 10 ਫਿਊਜਨ ਪ੍ਰੋਸੈਸਰ ਨਾਲ ਲੈਸ ਹੈ।
