Apple ਅੱਜ ਰਿਲੀਜ਼ ਕਰੇਗੀ iOS14, ਭਾਰਤ ’ਚ ਵੀ ਮਿਲੇਗੀ ਅਪਡੇਟ

09/16/2020 4:17:14 PM

ਗੈਜੇਟ ਡੈਸਕ– ਐਪਲ ਨੇ ਆਪਣੇ ਹੈੱਡਕੁਆਟਰ ਐਪਲ ਮਾਰਕ ਤੋਂ ਟਾਈਮ ਫਾਈਲਸ ਈਵੈਂਟ ਆਯੋਜਿਤ ਕੀਤਾ। ਇਹ ਈਵੈਂਟ ਆਨਲਾਈਨ ਸੀ ਅਤੇ ਇਸ ਦੌਰਾਨ ਕੰਪਨੀ ਨੇ ਕਈ ਐਲਾਨ ਕੀਤੇ ਹਨ। ਐਪਲ ਵਾਚ ਸੀਰੀਜ਼ 6 ਤੋਂ ਲੈਕੇ ਆਈਪੈਡ ਏਅਰ ਅਤੇ ਐਪਲ ਵਨ ਸਰਵਿਸ ਲਾਂਚ ਕੀਤੀ ਗਈ ਹੈ। ਐਪਲ ਈਵੈਂਟ ’ਚ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ iPhone, iPad, Apple Watch ਅਤੇ Apple TV ਦੀ ਅਪਡੇਟ ਅੱਜ ਯਾਨੀ 16 ਸਤੰਬਰ ਨੂੰ ਜਾਰੀ ਕਰ ਦਿੱਤੀ ਜਾਵੇਗੀ। 

ਅੱਜ ਤੋਂ ਦੁਨੀਆ ਭਰ ’ਚ ਆਈਫੋਨ ਯੂਜ਼ਰਸ iOS14 ’ਚ ਆਪਣੇ ਫੋਨ ਨੂੰ ਅਪਡੇਟ ਕਰ ਸਕਣਗੇ। ਇਸੇ ਤਰ੍ਹਾਂ iPad OS 14 ਵੀ ਆਪਣੇ ਆਈਪੈਡ ’ਚ ਅਪਡੇਟ ਕਰ ਸਕਦੇ ਹਨ। ਜੇਕਰ ਤੁਸੀਂ ਐਪਲ ਵਾਚ ਦੀ ਵਰਤੋਂ ਕਰਦੇ ਹੋ ਤਾਂ watchOS 7 ਵੀ ਅੱਜ ਆਏਗਾ। WatchOS7 ਨੂੰ Apple Watch Series 3 ਜਾਂ ਇਸ ਤੋਂ ਉਪਰ ਦੇ ਵਰਜ਼ਨ ’ਚ ਅਪਡੇਟ ਕੀਤਾ ਜਾ ਸਕੇਗਾ। TV OS ਵੀ ਅੱਜ ਹੀ ਜਾਰੀ ਕੀਤਾ ਜਾਵੇਗਾ। iOS14 ਦੀ ਗੱਲ ਕਰੀਏ ਤਾਂ ਇਸ ਨਵੇਂ ਆਪਰੇਟਿੰਗ ਸਿਸਟਮ ’ਚ ਕਈ ਵਿਜ਼ੁਅਲ ਬਦਲੇ ਗਏ ਹਨ। ਪਹਿਲੀ ਵਾਰ ਆਈਫੋਨ ਲਈ ਹੋਮ ਸਕਰੀਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਫੀਚਰ ਐਂਡਰਾਇਡ ਵਰਗਾ ਹੀ ਹੈ ਜਿਥੇ ਤੁਹਾਨੂੰ ਐਪ ਡ੍ਰਾਅਰ ਮਿਲਦਾ ਹੈ। ਐਪ ਲਾਈਬ੍ਰੇਰੀ ਫੀਚਰ ਵੀ ਦਿੱਤਾ ਗਿਆ ਹੈ। 

iOS14 ’ਚ ਪਿਕਚਰ ਇਨ ਪਿਕਚਰ ਮੋਡ ਵੀ ਦਿੱਤਾ ਗਿਆ ਹੈ। ਇਸ ਨਵੇਂ ਆਪਰੇਟਿੰਗ ਸਿਸਟਮ ’ਚ ਡੈਡੀਕੇਟਿਡ ਟ੍ਰਾਂਸਲੇਸ਼ਨ ਐਪ ਵੀ ਹੈ। ਇਸ ਤੋਂ ਇਲਾਵਾ ਕੰਟਰੋਲ ਸੈਂਟਰ ’ਚ ਵੀ ਬਦਲਾਅ ਵੇਖਣ ਨੂੰ ਮਿਲੇਗਾ। ਆਈ.ਓ.ਐੱਸ. 14 ਨਾਲ ਨਵੇਂ ਤਰੀਕੇ ਦਾ ਪੇਮੈਂਟ ਸਿਸਟਮ ਮਿਲੇਗਾ। ਇਸ ਤਹਿਤ ਮਰਚੇਂਟ ਕੋਲ ਸਕੈਨ ਕਰਕੇ ਬਿਨ੍ਹਾਂ ਐਪ ਡਾਊਨਲੋਡ ਕੀਤੇ ਹੀ ਪੇਮੈਂਟ ਕਰ ਸਕੋਗੇ। iOS14 ’ਚ ਐਂਡਰਾਇਡ ਦੀ ਤਰ੍ਹਾਂ ਵਿਜ਼ੇਟਸ ਵੀ ਦਿੱਤੇ ਗਏ ਹਨ। 

iOS14 ਨਾਲ ਆਈਪੈਡ, ਵਾਚ ਅਤੇ ਐਪਲ ਟੀਵੀ ਲਈ ਅਪਡੇਟ ਅੱਜ ਤੁਹਾਨੂੰ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਮਿਲ ਸਕਦੀ ਹੈ। ਆਮਤੌਰ ’ਤੇ ਇਹ ਅਪਡੇਟ ਭਾਰਤ ’ਚ ਰਾਤ ਨੂੰ ਕਰੀਬ 10 ਵਜੇ ਮਿਲਦੀ ਹੈ। ਅਪਡੇਟ ਕਰਨ ਲਈ ਆਪਣੇ ਆਈਫੋਨ, ਐਪਲ ਵਾਚ, ਆਈਪੈਡ ਦੀ ਬੈਟਰੀ ਪੂਰੀ ਚਾਰਜ ਕਰਕੇ ਰੱਖੋ। ਮੋਬਾਇਲ ’ਚ ਨਵੇਂ ਵਰਜ਼ਨ ਦਾ ਸਾਫਟਵੇਅਰ ਤੁਸੀਂ ਸੈਟਿੰਗਸ ’ਚ ਜਾ ਕੇ ਸਾਫਟਵੇਅਰ ਅਪਡੇਟ ’ਤੇ ਟੈਪ ਕਰਕੇ ਚੈੱਕ ਕਰ ਸਕਦੇ ਹੋ। 


Rakesh

Content Editor

Related News