ਐਪਲ ਪਹਿਲੀ ਵਾਰ ਭਾਰਤੀ ਸਟੂਡੈਂਟਸ ਨੂੰ ਦੇ ਰਹੀ ਹੈ ਇਹ ਸ਼ਾਨਦਾਰ ਮੌਕਾ
Monday, Nov 06, 2017 - 11:30 AM (IST)
ਜਲੰਧਰ- ਭਾਰਤ ਦੇ ਇੰਜੀਨੀਅਰਿੰਗ ਕਾਲਜ 'ਚ ਦੁਨੀਆਭਰ ਦੀਆਂ ਕੰਪਨੀਆਂ ਰਿਕਰੂਟਮੇਂਟ ਲਈ ਆਉਂਦੀ ਹੈ। ਟੈਕਨਾਲੋਜੀ 'ਚ ਦੁਨੀਆ ਦੀਆਂ ਦਿੱਗਜ਼ ਕੰਪਨੀਆਂ 'ਚ ਸ਼ਾਮਿਲ ਗੂਗਲ ਅਤੇ ਮਾਈਕ੍ਰੋਸਾਫਟ ਵੀ ਭਾਰਤ ਆ ਕੇ ਸਟੂਡੈਂਟਸ ਨੂੰ ਮੌਕਾ ਦਿੰਦੀਆਂ ਹਨ, ਜਦਕਿ ਹਮੇਸ਼ਾਂ ਹੀ ਸਟੂਡੈਂਟਸ ਦੇ ਮੰਨ 'ਚ ਇਹ ਵਿਚਾਰ ਰਿਹਾ ਹੈ ਕਿ ਆਖਿਰ ਐਪਲ ਕਿਓ ਰਿਕਰੂਟਮੇਂਟ ਲਈ ਨਹੀਂ ਆਉਂਦੀ ਹੈ, ਤਾਂ ਦੱਸ ਦੱਈਏ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸਮਾਰਟਫੋਨ ਦੀ ਦੁਨੀਆ 'ਚ ਸਭ ਤੋਂ ਉੱਪਰ ਯੂਜ਼ਰਸ ਦੇ ਦਿਲਾਂ 'ਚ ਰਾਜ ਕਰਨ ਵਾਲੀ ਐਪਲ ਕੰਪਨੀ ਹੁਣ ਭਾਰਤ ਆ ਕੇ ਸਟੂਡੈਂਟਸ ਨੂੰ ਜਾਬ ਆਫਰ ਕਰੇਗੀ, ਕੰਪਨੀ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫੋਰਮੇਂਸ਼ਨ ਟੈਕਨਾਲੋਜੀ 'ਚ ਆ ਕੇ ਇੰਜੀਨੀਅਰਿੰਗ ਸਟੂਡੈਂਟਸ ਨੂੰ ਜਾਬ ਆਫਰ ਕਰਨ ਦਾ ਫੈਸਲਾ ਕੀਤਾ ਹੈ।
ਟੀ. ਵੀ. ਦੇਵੀ ਪ੍ਰਸਾਦ ਜੋ ਕਿ ਆਈ. ਆਈ. ਆਈ. ਟੀ-ਐੱਚ. ਦੀ ਪਲੇਸਮੇਂਟਸ ਹੈੱਡ ਹਨ, ਉਨ੍ਹਾਂ ਨੇ ਕਿਹਾ ਹੈ ਕਿ ਐਪਲ ਨੇ ਉਨ੍ਹਾਂ ਦੇ ਕੈਂਪਸ ਪਲੇਸਮੇਂਟ 'ਚ ਆਉਣ ਦਾ ਫੈਸਲਾ ਲਿਆ ਹੈ। ਇਸ 'ਚ ਸਟੂਡੈਂਟਸ ਨੂੰ ਕਾਫੀ ਹੀ ਵੱਡਾ ਮੌਕਾ ਮਿਲੇਗਾ, ਫਿਲਹਾਲ ਹੋ ਰਹੇ ਵਿਦਿਆਰਥੀਆਂ ਲਈ ਇਹ ਇਕ ਬਿਹਤਰ ਮੌਕਾ ਹੋਵੇਗਾ। ਭਾਰਤ 'ਚ ਆਪਣੇ ਬਿਜ਼ਨੈੱਸ ਨੂੰ ਲੈ ਕੇ ਐਪਲ 'ਚ ਹਾਲ ਹੀ ਦੇ ਸਮੇਂ 'ਚ ਕਾਫੀ ਦਿਲਚਸਪੀ ਦੇਖੀ ਗਈ ਹੈ। ਕੰਪਨੀ ਨੇ ਸਿਰਫ ਭਾਰਤੀ ਮਾਰਕੀਟ ਨੂੰ ਸਗੋਂ ਇੱਥੋਂ ਦੇ ਯੂਜ਼ਰਸ ਅਤੇ ਹੁਣ ਸਟੂਡੈਂਟਸ ਨੂੰ ਵੀ ਕਾਫੀ ਨਵਾਂ ਅਤੇ ਸਰਪ੍ਰਾਈਜ਼ ਦੇ ਰਹੀ ਹੈ।
ਹਾਲ ਹੀ 'ਚ ਐਪਲ ਨੇ ਭਾਰਤੀ ਗਾਹਕਾਂ ਲਈ ਬਾਹਰ ਤੋਂ ਖਰੀਦੇ ਗਏ ਆਈਫੋਨ 'ਤੇ 1 ਸਾਲ ਦੀ ਵਾਰੰਟੀ ਪੇਸ਼ ਕੀਤੀ ਸੀ, ਨਾਲ ਹੀ ਕੰਪਨੀ ਦੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਆਈਫੋਨ ਐੱਕਸ ਲਈ ਭਾਰਤੀ ਯੂਜ਼ਰਸ ਦਾ ਰੈਸਪੋਂਸ ਵੀ ਕਾਫੀ ਸ਼ਾਨਦਾਰ ਰਿਹਾ ਹੈ।
