ਸਰਕਾਰ ਦੀ ਚਿਤਾਵਨੀ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਅਪਡੇਟ, ਤੁਰੰਤ ਅਪਡੇਟ ਕਰੋ ਆਪਣਾ ਆਈਫੋਨ

Thursday, Oct 27, 2022 - 06:53 PM (IST)

ਸਰਕਾਰ ਦੀ ਚਿਤਾਵਨੀ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਅਪਡੇਟ, ਤੁਰੰਤ ਅਪਡੇਟ ਕਰੋ ਆਪਣਾ ਆਈਫੋਨ

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ iOS 16.1 ਦੀ ਅਪਡੇਟ ਜਾਰੀ ਕੀਤੀ ਹੈ। ਇਸਦੇ ਨਾਲ iPadOS 16.1, macOS Ventura, tvOS 16.1 ਅਤੇ watchOS 9.1 ਦੀ ਅਪਡੇਟ ਆਈ ਹੈ। iOS 16.1 ਦੇ ਇਕ ਬਗ ਨੂੰ ਲੈ ਕੇ ਹਾਲ ਹੀ ’ਚ CERT-In (ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਨੇ ਚਿਤਾਵਨੀ ਦਿੱਤੀ ਸੀ। CERT-In ਮੁਤਾਬਕ, ਇਸ ਬਗ ਦਾ ਫਾਇਦਾ ਚੁੱਕ ਕੇ ਐਪਲ ਦੇ ਬ੍ਰਾਊਜ਼ਰ ਸਫਾਰੀ ਦੇ ਯੂ.ਆਰ.ਐੱਲ. ਦਾ ਵੀ ਨਕਲੀ ਯੂ.ਆਰ.ਐੱਲ. ਬਣਾਇਆ ਜਾ ਸਕਦਾ ਸੀ। 

ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ

ਹੁਣ iOS 16.1 ਦੀ ਅਪਡੇਟ ਦੇ ਨਾਲ ਐਪਲ ਨੇ ਕਿਹਾ ਹੈ ਕਿ ਇਸ ਬਗ ਨੂੰ ਦੂਰ ਕਰ ਲਿਆ ਗਿਆ ਹੈ। iOS 16.1 ਦੇ ਪਹਿਲਾਂ ਵਾਲੇ ਵਰਜ਼ਨ ’ਚ ਬਗ ਸੀ ਜਿਸ ਨਾਲ ਆਈਫੋਨ 8 ਅਤੇ ਉਸ ਤੋਂ ਬਾਅਦ ਦੇ ਸਾਰੇ ਆਈਫੋਨ ਦੇ ਨਾਲ ਆਈਪੈਡ ਪ੍ਰੋ (ਸਾਰੇ ਮਾਡਲ), ਆਈਪੈਡ ਏਅਰ 3 ਤੋਂ ਬਾਅਦ ਦੇ ਸਾਰੇ ਮਾਡਲ, ਆਈਪੈਡ 5 ਅਤੇ ਆਈਪੈਡ ਮਿੰਨੀ ਦੀ ਸਕਿਓਰਿਟੀ ਖ਼ਤਰੇ ’ਚ ਸੀ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਫ਼ੈਸਲਾ, USB-C ਪੋਰਟ ਦੇ ਨਾਲ ਲਾਂਚ ਹੋਣਗੇ ਨਵੇਂ iPhone

ਇਸ ਬਗ ਦੀ ਪਛਾਣ CVE-2022-42827 ਦੇ ਤੌਰ ’ਤੇ ਹੋਈ ਸੀ। ਇਸਦੀ ਮਦਦ ਨਾਲ ਹੈਕਰ ਤੁਹਾਡੇ ਫੋਨ ਦੇ ਡਾਟਾ ਨੂੰ ਐਕਸੈੱਸ ਕਰ ਸਕਦੇ ਸਨ। iOS 16.1 ਦੀ ਨਵੀਂ ਅਪਡੇਟ ’ਚ 19 ਸਕਿਓਰਿਟੀ ਬਗ ਨੂੰ ਫਿਕਸ ਕੀਤਾ ਗਿਆ ਹੈ। ਜੇਕਰ ਤੁਹਾਡੇ ਕੋਲ ਵੀ ਆਈਫੋਨ ਹੈ ਤਾਂ iOS 16.1 ਦੀ ਅਪਡੇਟ ਆਈ ਹੈ ਤਾਂ ਆਪਣੇ ਫੋਨ ਨੂੰ ਤੁਰੰਤ ਅਪਡੇਟ ਕਰੋ।

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ


author

Rakesh

Content Editor

Related News