18 ਅਕਤੂਬਰ ਨੂੰ ਹੋਵੇਗਾ ਐਪਲ ਦਾ ਮੈਗਾ ਈਵੈਂਟ, ਨਵੇਂ MacBook Pro ਸਣੇ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
Wednesday, Oct 13, 2021 - 03:33 PM (IST)

ਗੈਜੇਟ ਡੈਸਕ– ਐਪਲ ਨੇ ਇਸ ਸਾਲ ਦੇ ਆਪਣੇ ਅਗਲੇ ਈਵੈਂਟ Unleashed ਦਾ ਐਲਾਨ ਕਰ ਦਿੱਤਾ ਹੈ। ਇਹ ਸ਼ਾਨਦਾਰ ਈਵੈਂਟ 18 ਅਕਤੂਬਰ ਨੂੰ ਹੋਵੇਗਾ। ਇਸ ਈਵੈਂਟ ’ਚ ਨਵੇਂ ਚਿਪਸੈੱਟ ਦੇ ਨਾਲ-ਨਾਲ ਮੈਕਬੁੱਕ ਪ੍ਰੋ ਅਤੇ ਮੈਕ ਮਿੰਨੀ ਦੇ ਨਵੇਂ ਮਾਡਲ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਏਅਰਪੌਡਸ 3 ਨੂੰ ਵੀ ਗਲੋਬਲ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਪਲ ਨੇ ਪਿਛਲੇ ਮਹੀਨੇ ਮੈਗਾ ਈਵੈਂਟ ਨੂੰ ਆਯੋਜਿਤ ਕੀਤਾ ਸੀ, ਜਿਸ ਵਿਚ ਆਈਫੋਨ 13 ਸੀਰੀਜ਼ ਸਮੇਤ ਕਈਡਿਵਾਈਸ ਤੋਂ ਪਰਦਾ ਚੁੱਕਿਆ ਗਿਆ ਸੀ।
ਐਪਲ ਈਵੈਂਟ ਦਾ ਟੀਜ਼ਰ
ਐਪਲ ਈਵੈਂਟ ਦਾ ਟੀਜ਼ਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਲਿਸਟ ਹੈ। ਇਸ ਟੀਜ਼ਰ ’ਚ ਐਪਲ ਦੇ ਲੋਗੋ ਨੂੰ ਵੇਖਿਆ ਜਾ ਸਕਦਾ ਹੈ। ਇਸ ਦਾ ਡਿਜ਼ਾਇਨ ਹਾਲੀਵੁੱਡ ਦੀ ਸਾਈਫਾਈ ਫਿਲਮ ਦੀ ਤਰ੍ਹਾਂ ਹੈ। ਇਸ ਨੂੰ ਵੇਖਣ ’ਤੇ ਲਗਦਾ ਹੈ ਕਿ ਕੋਈ ਚੀਜ਼ ਤੇਜ਼ੀ ਨਾਲ ਸਪੇਸ ਤੋਂ ਆ ਰਹੀ ਹੈ।
ਨਵੇਂ ਲੈਪਟਾਪ ਹੋ ਸਕਦੇ ਹਨ ਲਾਂਚ
ਮੀਡੀਆ ਰਿਪੋਰਟਾਂ ਮੁਤਾਬਕ, ਐਪਲ ਦੇ ਮੈਗਾ ਈਵੈਂਟ ’ਚ 14 ਅਤੇ 16 ਇੰਚ ਦੇ ਮੈਕਬੁੱਕ ਪ੍ਰੋ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿਚ M1X ਚਿਪ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੈਪਟਾਪ ’ਚ ਮੈਗਸੇਵ ਵਰਗੇ ਨਵੇਂ ਫੀਚਰ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਕ ਮਿੰਨੀ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ।
ਏਅਰਪੌਡਸ 3 ਤੋਂ ਉੱਠ ਸਕਦਾ ਹੈ ਪਰਦਾ
ਟਰੂਲੀ ਵਾਇਰਲੈੱਸ ਈਅਰਬਡਸ ਏਅਰਪੌਡਸ 3 ਨੂੰ ਵੀ ਇਸ ਈਵੈਂਟ ’ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਇਸ ਵਿਚ the AirPods Pro ਵਰਗੇ ਫੀਚਰਜ਼ ਦਿੱਤੇ ਜਾ ਸਕਦੇ ਹਨ। ਫਿਲਹਾਲ, ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।