Apple Event 2023: ਕੰਪਨੀ ਨੇ ਲਾਂਚ ਕੀਤੀਆਂ 2 ਸ਼ਾਨਦਾਰ ਸਮਾਰਟਵਾਚ, ਜਾਣੋ ਕੀ ਹਨ ਫੀਚਰਸ ਅਤੇ ਕੀਮਤ

Wednesday, Sep 13, 2023 - 04:15 AM (IST)

ਗੈਜੇਟ ਡੈਸਕ : Apple ਦਾ Wonderlust ਈਵੈਂਟ ਸ਼ੁਰੂ ਹੋ ਗਿਆ ਹੈ। ਟਿਮ ਕੁੱਕ ਨੇ ਸਮਾਗਮ ਦੀ ਸ਼ੁਰੂਆਤ ਕੀਤੀ। ਐਪਲ ਨੇ ਈਵੈਂਟ ਸ਼ੁਰੂ ਕਰਦਿਆਂ ਐਪਲ ਵਾਚ 9 ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਐਪਲ ਨੇ ਐਪਲ ਵਾਚ ਅਲਟਰਾ 2 ਨੂੰ ਵੀ ਲਾਂਚ ਕੀਤਾ ਹੈ। ਐਪਲ ਵਾਚ 9 ਸੀਰੀਜ਼ 'ਚ ਤੁਹਾਨੂੰ ਇਹ ਖਾਸ ਫੀਚਰਸ ਮਿਲਣਗੇ।

ਸਮਾਰਟਵਾਚ ਸੀਰੀਜ਼ 9 'ਚ ਡਬਲ ਟੈਪ ਫੀਚਰ ਉਪਲਬਧ ਹੋਣਗੇ

ਐਪਲ ਦੀ ਸਮਾਰਟਵਾਚ ਸੀਰੀਜ਼ 9 ਪਹਿਲਾਂ ਨਾਲੋਂ ਤੇਜ਼ ਹੈ।

ਇਸ 'ਚ ਕੰਪਨੀ ਨੇ S9 ਚਿਪ ਦਾ ਇਸਤੇਮਾਲ ਕੀਤਾ ਹੈ।

ਇਹ ਸਮਾਰਟਵਾਚ ਫੁੱਲ ਚਾਰਜ ਹੋਣ 'ਤੇ 18 ਘੰਟੇ ਤੱਕ ਚੱਲ ਸਕਦੀ ਹੈ।

ਨਵੀਂ ਸੀਰੀਜ਼ ਵਿੱਚ ਕੰਪਨੀ ਨੇ U2 ਅਤੇ ਇਕ ਨਵੀਂ ਅਲਟਰਾ-ਵਾਈਡਬੈਂਡ ਚਿੱਪ ਪ੍ਰਦਾਨ ਕੀਤੀ ਹੈ, ਜੋ ਬਿਹਤਰ ਫਾਈਂਡ ਮਾਈ ਫੀਚਰ ਨੂੰ ਸਮਰੱਥ ਕਰੇਗੀ।

ਨਵੀਂ ਸੀਰੀਜ਼ 'ਚ ਤੁਹਾਨੂੰ ਡਬਲ ਟੈਪ ਫੀਚਰ ਮਿਲੇਗਾ, ਜਿਸ ਦੀ ਮਦਦ ਨਾਲ ਤੁਸੀਂ ਕਾਲ ਨੂੰ ਚੁੱਕਣ ਅਤੇ ਖਤਮ ਕਰ ਸਕੋਗੇ।

ਐਪਲ ਵਾਚ ਅਲਟਰਾ 2 ਤੋਂ ਵੀ ਉਠਾਇਆ ਪਰਦਾ

ਐਪਲ ਵਾਚ ਅਲਟਰਾ 2 ਨੂੰ ਐਕਸਟ੍ਰੀਮ ਕੰਡੀਸ਼ਨ ਵਿੱਚ ਵੀ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਇਸ ਨੂੰ ਪਾਣੀ ਦੇ ਅੰਦਰ ਵੀ ਵਰਤਿਆ ਜਾ ਸਕਦਾ ਹੈ। ਇਸ ਦਾ ਡਿਸਪਲੇ ਹੁਣ ਤੱਕ ਦਾ ਸਭ ਤੋਂ ਚਮਕਦਾਰ ਹੈ, ਜੋ ਘੱਟ ਪਾਵਰ ਮੋਡ ਵਿੱਚ 72 ਘੰਟਿਆਂ ਤੱਕ ਚੱਲ ਸਕਦਾ ਹੈ। ਇਸ ਦਾ ਸਭ ਤੋਂ ਚਮਕਦਾਰ ਡਿਸਪਲੇ, ਨਵਾਂ ਰੰਗ ਡਿਜ਼ਾਈਨ ਅਤੇ ਇਸ ਦੀ ਸ਼ਕਤੀਸ਼ਾਲੀ S9 ਚਿੱਪ ਇਸ ਨੂੰ ਸਾਰੀਆਂ ਘੜੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਇਸ ਦੀ ਕੀਮਤ 799 ਡਾਲਰ ਹੋਵੇਗੀ।

ਕਿੰਨੀ ਹੋਵੇਗੀ ਕੀਮਤ?

ਤੁਸੀਂ ਐਪਲ ਵਾਚ SE ਦਾ ਨਵਾਂ ਮਾਡਲ $249 ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਤੁਸੀਂ Apple Watch Series 9 ਨੂੰ $399 ਵਿੱਚ ਅਤੇ Apple Watch Ultra 2 ਨੂੰ $799 ਵਿੱਚ ਖਰੀਦ ਸਕਦੇ ਹੋ। ਤੁਸੀਂ ਅੱਜ ਤੋਂ ਪ੍ਰੀ-ਆਰਡਰ ਕਰ ਸਕਦੇ ਹੋ।


Mukesh

Content Editor

Related News