ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ
Monday, Nov 04, 2024 - 04:58 PM (IST)
ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਵੀ iPhone 14 Plus ਹੈ ਅਤੇ ਉਸ ਦੇ ਖਰਾਬ ਹੋਣ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਨੇ iPhone 14 Plusਲਈ ਫ੍ਰੀ ਸਰਵਿਸ ਪ੍ਰੋਗਰਾਮ ਪੇਸ਼ ਕੀਤਾ ਹੈ ਜਿਸ ਤਹਿਤ ਤੁਸੀਂ ਆਪਣੇ iPhone 14 Plus ਨੂੰ ਫ੍ਰੀ 'ਚ ਰਿਪੇਅਰ ਕਰਵਾ ਸਕਦੇ ਹੋ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਵੀ ਹਨ। ਆਓ ਜਾਣਦੇ ਹਾਂ ਵਿਸਤਾਰ ਨਾਲ...
iPhone 14 Plus 'ਚ ਕੀ ਆ ਰਹੀ ਸਮੱਸਿਆ?
ਐਪਲ ਨੇ iPhone 14 Plus ਲਈ ਫ੍ਰੀ ਸਰਵਿਸ ਪ੍ਰੋਗਰਾਮ ਪੇਸ਼ ਕੀਤਾ ਹੈ। ਦਰਅਸਲ iPhone 14 Plus ਦੇ ਕੈਮਰੇ 'ਚ ਇਕ ਸਮੱਸਿਆ ਆ ਰਹੀ ਹੈ ਜਿਸ ਤੋਂ ਯੂਜ਼ਰਜ਼ ਬਹੁਤ ਪਰੇਸ਼ਾਨ ਹਨ। ਅਸਲ 'ਚ ਇਹ ਇਕ ਨਿਰਮਾਣ ਨੁਕਸ (ਮੈਨੂਫੈਕਚਰਿੰਗ ਖਾਮੀ) ਹੈ ਜਿਸ ਕਾਰਨ ਲੋਕਾਂ ਨੂੰ ਕੈਮਰਾ ਪ੍ਰੀਵਿਊ ਨਹੀਂ ਦਿਸਦਾ।
ਕੀ ਤੁਹਾਡਾ ਵੀ iPhone 14 Plus ਫ੍ਰੀ 'ਚ ਹੋਵੇਗਾ ਰਿਪੇਅਰ?
iPhone 14 Plus ਦੇ ਕੁਝ ਯੂਜ਼ਰਜ਼ ਕੈਮਰੇ 'ਚ ਆ ਰਹੀ ਸਮੱਸਿਆ ਤੋਂ ਪਰੇਸ਼ਾਨ ਹਨ। ਹੁਣ ਐਪਲ ਨੇ ਆਪਣੇ ਸਪੋਰਟ ਪੇਜ 'ਤੇ iPhone 14 Plus ਲਈ ਫ੍ਰੀ ਸਰਵਿਸ ਪ੍ਰੋਗਰਾਮ ਪੇਸ਼ ਕੀਤਾ ਹੈ। ਸਪੋਰਟ ਪੇਜ 'ਤੇ ਜਾ ਕੇ ਆਪਣੇ-ਆਪਣੇ ਫੋਨ ਦੇ IMEI ਨੰਬਰ ਨੂੰ ਭਰ ਕੇ ਚੈੱਕ ਕਰ ਕਰ ਸਕਦੇ ਹੋ ਕਿ ਇਸ ਪ੍ਰੋਗਰਾਮ ਤਹਿਤ ਤੁਹਾਡਾ ਫੋਨ ਰਿਪੇਅਰ ਹੋਵੇਗਾ ਜਾਂ ਨਹੀਂ।
ਜੇਕਰ ਤੁਸੀਂ ਪਹਿਲਾਂ ਹੀ ਸਰਵਿਸ ਸੈਂਟਰ 'ਤੇ ਜਾ ਕੇ ਪੈਸੇ ਦੇ ਕੇ ਫੋਨ ਨੂੰ ਰਿਪੇਅਰ ਕਰਵਾਇਆ ਹੈ ਤਾਂ ਤੁਹਾਨੂੰ ਰਿਫੰਡ ਵੀ ਮਿਲੇਗਾ। ਇਸ ਪ੍ਰੋਗਰਾਮ ਤਹਿਤ ਸਿਰਫ ਉਹੀ iPhone 14 Plus ਰਿਪੇਅਰ ਹੋਣਗੇ ਜਿਨ੍ਹਾਂ ਨੂੰ 10 ਅਪ੍ਰੈਲ 2023 ਤੋਂ 28 ਅਪ੍ਰੈਲ 2024 ਦੇ ਵਿਚਕਾਰ ਮੈਨੂਫੈਕਚਰਡ ਕੀਤਾ ਗਿਆ ਹੈ।