Xiaomi Mi 5c ਸਮਾਰਟਫੋਨ ਲਈ ਜਾਰੀ ਹੋਇਆ ਐਂਡਰਾਇਡ 7.1.1 ਨਾਗਟ ਅਪਡੇਟ

07/14/2017 1:52:15 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਇਸ ਸਾਲ Mi 5c ਸਮਾਰਟਫੋਨ ਨੂੰ 1499 ਯੂਆਨ (ਲਗਭਗ 14,567 ਰੁਪਏ) 'ਚ ਪੇਸ਼ ਕੀਤਾ ਸੀ। ਕੰਪਨੀ ਨੇ ਹੁਣ ਇਸ ਫੋਨ ਲਈ 7.1.1 ਨਾਗਟ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਨੂੰ  MIUI 8.5.3.0 ਨਾਲ ਅਪਡੇਟ ਕੀਤਾ ਜਾਵੇਗਾ ਅਤੇ ਅਪਡੇਟ ਸਾਈਜ਼ 1GB ਹੈ, ਇਸਦੇ ਨਾਲ ਹੀ ਤੁਸੀਂ OTA ਦਾ ਇੰਤਜ਼ਾਰ ਕਰ ਸਕਦੇ ਹੈ ਜਾਂ ਇਸ ਲਿੰਕ 'ਤੇ ਕਲਿੱਕ ਕਰਕੇ ਇਸ ਅਪਡੇਟ ਨੂੰ ਪ੍ਰਾਪਤ ਕਰ ਸਕਦੇ ਹੈ।

ਇਸਦਾ ਬੀਟਾ ਵਰਜਨ ਪਿਛਲੇ ਤਿੰਨ ਮਹੀਨਿਆਂ ਤੋਂ ਉੱਪਲੱਬਧ ਹੈ। ਪਰ ਇਸਦਾ ਸਥਿਰ ਵਰਜਨ ਅਪ ਰੋਲ ਆਊਟ ਹੋਣਾ ਸ਼ੁਰੂ ਹੋਇਆ ਹੈ। ਵਰਜਨ ਨੰਬਰ ਤੋਂ ਇਲਾਵਾ ਇਸ ਅਪਡੇਟ 'ਚ ਕੁਝ ਨਵੇਂ ਫੀਚਰਸ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸ ਅਪਡੇਟ 'ਚ ਕੈਲਕੂਲੇਟਰ ਅਤੇ Cloak app ਨੂੰ ਵੀ ਬਦਲਿਆ ਜਾਵੇਗਾ। ਇਸਦੇ ਨਾਲ ਹੀ ਐਲਾਨ ਕੀਤਾ ਗਿਆ Mi 5c ਨੂੰ ਐਂਡਰਾਈਡ ‘O’ ਦਾ ਅਪਡੇਟ ਵੀ ਦਿੱਤਾ ਜਾਵੇਗਾ।

Xiaomi Mi 5c ਨੂੰ ਇਸ ਸਾਲ ਫਰਵਰੀ 'ਚ ਲਾਂਚ ਕੀਤਾ ਗਿਆ ਸੀ। ਇਹ ਪਹਿਲਾਂ ਸਮਾਰਟਫੋਨ ਸੀ ਜੋ ਸ਼ਿਓਮੀ ਆਪਣੇ Surge S1 ਪ੍ਰੋਸੈਸਰ ਅਧਾਰਿਤ ਸੀ। ਇਸ 'ਚ 5.15 ਇੰਚ ਡਿਸਪਲੇਅ, 3GB ਰੈਮ, 64GB ਸਟੋਰੇਜ ਅਤੇ 2860mAh ਬੈਟਰੀ ਮੌਜ਼ੂਦ ਹੈ। ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਸ਼ਿਓਮੀ Mi 5c 'ਚ 12 ਮੈਗਾਪਿਕਸਲ 1.25um ਪਿਕਸਲ ਕੈਮਰਾ ਦੇ ਰਿਹਾ ਹੈ ਜੋ ਘੱਟ ਰੌਸ਼ਨੀ 'ਚ ਵੀ ਵਧੀਆ ਤਸਵੀਰਾਂ ਲੈਣ 'ਚ ਸਮੱਰਥ ਹੈ। ਇਸਦੇ ਇਲਾਵਾ ਇਸ 'ਚ ਇਕ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ।


Related News