Android 15 ਅਪਡੇਟ ਤੋਂ ਬਾਅਦ ਬੇਕਾਰ ਹੋ ਰਹੇ Motorola ਦੇ ਫੋਨ, ਆ ਰਹੀ ਇਹ ਸਮੱਸਿਆ
Friday, Feb 14, 2025 - 10:33 PM (IST)

ਗੈਜੇਟ ਡੈਸਕ- ਉਂਝ ਤਾਂ ਸਾਫਟਵੇਅਰ ਅਪਡੇਟ ਤੋਂ ਬਾਅਦ ਫੋਨਾਂ ਵਿੱਚ ਨਵੇਂ ਫੀਚਰ ਜੋੜੇ ਜਾਂਦੇ ਹਨ ਪਰ ਕਈ ਵਾਰ ਇਹ ਅਪਡੇਟ ਸਮਾਰਟਫੋਨ ਲਈ ਭਾਰੀ ਪੈ ਜਾਂਦੀ ਹੈ। ਕੁਝ ਅਜਿਹਾ ਹੀ ਮੋਟੋਰੋਲਾ ਫੋਨਾਂ ਨਾਲ ਹੋ ਰਿਹਾ ਹੈ।
ਮੋਟੋਰੋਲਾ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਕਈ ਫੋਨਾਂ ਲਈ ਐਂਡਰਾਇਡ 15 ਅਪਡੇਟ ਜਾਰੀ ਕੀਤਾ ਸੀ। ਇਸ ਅਪਡੇਟ ਤੋਂ ਬਾਅਦ ਉਪਭੋਗਤਾਵਾਂ ਨੂੰ ਪ੍ਰਾਈਵੇਟ ਸਪੇਸ ਅਤੇ ਹੋਰ ਬਹੁਤ ਸਾਰੇ ਫੀਚਰਜ਼ ਮਿਲੇ ਪਰ ਇਸ ਦੇ ਨਾਲ ਸਾਫਟਵੇਅਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਤਾਜ਼ਾ ਅਪਡੇਟ ਤੋਂ ਬਾਅਦ ਉਨ੍ਹਾਂ ਦੇ ਫੋਨ ਬੇਕਾਰ ਹੋ ਗਏ ਹਨ ਅਤੇ ਉਹ ਉਨ੍ਹਾਂ ਦੀ ਵਰਤੋਂ ਨਹੀਂ ਕਰ ਪਾ ਰਹੇ।
ਇਹ ਵੀ ਪੜ੍ਹੋ- 19 ਫਰਵਰੀ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ iPhone! ਟਿਮ ਕੁੱਕ ਨੇ ਜਾਰੀ ਕੀਤਾ ਟੀਜ਼ਰ
ਅਪਡੇਟ ਤੋਂ ਬਾਅਦ ਆ ਰਹੀ ਸਮੱਸਿਆ
Android Authority ਦੀ ਇੱਕ ਰਿਪੋਰਟ ਦੇ ਅਨੁਸਾਰ, ਐਂਡਰਾਇਡ 15 ਅਪਡੇਟ ਤੋਂ ਬਾਅਦ ਮੋਟੋਰੋਲਾ ਸਮਾਰਟਫੋਨ ਬੇਕਾਰ ਹੁੰਦੇ ਜਾ ਰਹੇ ਹਨ। ਯੂਜ਼ਰਜ਼ ਦਾ ਕਹਿਣਾ ਹੈ ਕਿ ਐਪ ਲਾਂਚਰ ਵਾਰ-ਵਾਰ ਕ੍ਰੈਸ਼ ਹੋ ਰਿਹਾ ਹੈ। ਇਹ ਸਮੱਸਿਆ ਐਂਡਰਾਇਡ 15 ਅਪਡੇਟ ਤੋਂ ਬਾਅਦ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਪ ਲਾਂਚਰ ਫੋਨ ਦਾ ਇੱਕ ਸਾਫਟਵੇਅਰ ਪਾਰਟ ਹੁੰਦਾ ਹੈ ਜਿਸਦੀ ਮਦਦ ਨਾਲ ਯੂਜ਼ਰਜ਼ ਸਾਰੇ ਐਪਸ ਅਤੇ ਹੋਮ ਸਕ੍ਰੀਨ ਤੱਕ ਪਹੁੰਚ ਕਰ ਸਕਦੇ ਹਨ।
ਯੂਜ਼ਰਜ਼ ਨੂੰ ਕਿਸੇ ਵੀ ਐਪ ਦੀ ਵਰਤੋਂ ਕਰਨ ਲਈ ਕੁਇੱਕ ਸੈਟਿੰਗ ਮੀਨੂ ਦਾ ਸਹਾਰਾ ਲੈਣਾ ਪੈਂਦਾ ਹੈ। ਇੱਥੋਂ, ਯੂਜ਼ਰਜ਼ ਲਾਕ ਸਕ੍ਰੀਨ ਤੋਂ ਸੈਟਿੰਗ ਮੀਨੂ ਵਿੱਚ ਜਾ ਰਹੇ ਹਨ। ਯੂਜ਼ਰਜ਼ ਨੇ ਇਹ ਸ਼ਿਕਾਇਤਾਂ ਲੇਨੋਵੋ ਦੇ ਕਮਿਊਨਿਟੀ ਫੋਰਮ ਅਤੇ ਰੈੱਡਿਟ 'ਤੇ ਪੋਸਟ ਕੀਤੀਆਂ ਹਨ। ਜਿੱਥੇ ਰੈੱਡਿਟ ਯੂਜ਼ਰ ਦਾ ਕਹਿਣਾ ਹੈ ਕਿ ਉਹ Motorola Edge 50 Fusion ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ- iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਜਾਰੀ ਕੀਤੀ ਹੈ ਇਕ ਅਪਡੇਟ
ਉਥੇ ਹੀ ਲੇਨੋਵੋ ਫੋਰਮ 'ਤੇ ਸ਼ਿਕਾਇਤ ਕਰਨ ਵਾਲੇ ਯੂਜ਼ਰ ਕੋਲ Motorola Edge 50 Neo ਹੈ। ਅਜਿਹੀਆਂ ਹੀ ਸਮੱਸਿਆਵਾਂ Motorola Razr+ ਅਤੇ ਕੰਪਨੀ ਦੇ ਦੂਜੇ ਸਮਾਰਟਫੋਨਾਂ ਦੇ ਨਾਲ ਵੀ ਹੋ ਰਹੀਆਂ ਹਨ। ਮੋਟੋਰੋਲਾ ਨੇ ਅਧਿਕਾਰਤ ਤੌਰ 'ਤੇ ਇਸ ਸਾਫਟਵੇਅਰ ਗਲਿੱਚ ਬਾਰੇ ਕੁਝ ਨਹੀਂ ਕਿਹਾ।
ਕੰਪਨੀ ਨੇ ਇਕ ਸਾਫਟਵੇਅਰ ਪੈਚ ਜ਼ਰੂਰ ਜਾਰੀ ਕੀਤਾ ਹੈ। ਹਾਲਾਂਕਿ, ਇਹ ਸਾਫਟਵੇਅਰ ਪੈਚ ਸਾਰੇ ਫੋਨਾਂ ਲਈ ਕੰਮ ਨਹੀਂ ਕਰ ਰਿਹਾ। ਰਿਪੋਰਟ ਦੀ ਮੰਨੀਏ ਤਾਂ ਅਪਡੇਟ ਤੋਂ ਬਾਅਦ ਕੁਝ ਫੋਨ ਤਾਂ ਠੀਕ ਹੋਏ ਹਨ ਪਰ ਦੂਜਿਆਂ 'ਚ ਸਮੱਸਿਆ ਬਣੀ ਹੋਈ ਹੈ। ਉਮੀਦ ਹੈ ਕਿ ਕੰਪਨੀ ਭਵਿੱਖ 'ਚ ਦੂਜੇ ਅਪਡੇਟ ਦੇ ਨਾਲ ਇਸ ਸਮੱਸਿਆ ਨੂੰ ਠੀਕ ਕਰ ਸਕਦੀ ਹੈ। ਹਾਲਾਂਕਿ, ਇਸ ਬਾਰੇ ਕੰਪਨੀ ਨੂੰ ਜਨਤਕ ਤੌਰ 'ਤੇ ਜਾਣਕਾਰੀ ਦੇਣੀ ਚਾਹੀਦਾ ਹੈ।
ਇਹ ਵੀ ਪੜ੍ਹੋ- Samsung ਦਾ ਵੱਡਾ ਧਮਾਕਾ, ਸਭ ਤੋਂ ਸਸਤਾ 5G ਫੋਨ ਲਾਂਚ