ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲੀ ਐਂਡਰਾਇਡ 12 ਆਧਾਰਿਤ One UI 4.1 ਅਪਡੇਟ

04/13/2022 5:30:59 PM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਸੈਮਸੰਗ ਗਲੈਕਸੀ ਐੱਮ31 ਹੈਂਡਸੈੱਟ ਲਈ One UI 4.1 ਅਪਡੇਟ ਜਾਰੀ ਕੀਤੀ ਹੈ। ਕਿਹਾ ਜਾਂਦਾ ਹੈ ਕਿ ਸਾਫਟਵੇਅਰ ਅਪਡੇਟ ਮਾਰਚ 2022 ਸਕਿਓਰਿਟੀ ਪੈਚ ਦੇ ਨਾਲ ਐਂਡਰਾਇਡ 12 ਦੇ ਆਧਾਰਿਤ One UI ਲਿਏਗਾ। ਇਹ ਅਪਡੇਟ ’ਚ ਫਰਮਵੇਅਰ ਨੰਬਰ M315FXXU2CVCE ਦੇ ਨਾਲ ਆਇਆ ਹੈ। ਕੰਪਨੀ ਨੇ ਦੱਸਿਆ ਕਿ ਇਹ 2 ਜੀ.ਬੀ. ਦੇ ਫਾਈਲ ਸਾਈਜ਼ ਦੇ ਨਾਲ ਇਕ ਓਵਰ-ਦਿ-ਏਅਰ ਅਪਡੇਟ ਹੈ। ਹਾਲਾਂਕਿ, ਬੀਟਾ ਟੈਸਟਰਜ਼ ਲਈ, ਓ.ਟੀ.ਏ. ਅਪਡੇਟ ਦਾ ਸਾਈਜ਼ ਕਾਫੀ ਛੋਟਾ ਹੋਵੇਗਾ। ਦੱਸ ਦੇਈਏ ਕਿ ਸੈਮਸੰਗ ਨੇ ਹਾਲ ਹੀ ’ਚ Samsung Galaxy A52s 5G ਲਈ ਐਂਡਰਾਇਡ 12 ਆਧਾਰਿਤ One UI 4.0 ਅਪਡੇਟ ਰੋਲਆਊਟ ਕੀਤਾ ਸੀ।

ਸੈਮਸੰਗ ਇਸ ਅਪਡੇਟ ਦੇ ਨਾਲ ਕਲਰ, ਪੈਲੇਟ ਰਾਹੀਂ ਵਿਜ਼ੁਅਲ ਬਦਲਾਅ ਲਿਆ ਰਹੀ ਹੈ। ਇਸਤੋਂ ਇਲਾਵਾ ਇਹ ਯੂਜ਼ਰਸ ਲਈ ਇਕ ਨਵਾਂ ਰੈਮ ਪਲੱਸ ਐਕਸਟੈਂਸ਼ਨ, ਸਮਾਰਟ ਵਿਜੇਟ, ਕੈਮਰਾ ਐਨਹਾਂਸਮੈਂਟ ਵਰਗੇ ਆਪਸ਼ੰਸ ਵੀ ਲਿਆ ਰਹੀ ਹੈ। ਇਹ ਅਪਡੇਟ One UI 4.1 ’ਚ ਮਿਲਣ ਵਾਲੀ ਅਪਗ੍ਰੇਡ ਦੀ ਲਿਸਟ ਦੇ ਨਾਲ ਕੁਝ ਮੁੱਖ ਐਂਡਰਾਇਡ 12 ਫੀਚਰ ਵੀ ਲਿਆਉਂਦਾ ਹੈ। ਇਸ ਵਿਚ ਗਲੈਕਸੀ ਡਿਵਾਈਸਿਜ਼ ਲਈ ਨਵੇਂ ਫੀਚਰਜ਼ ਅਤੇ ਇਨਹਾਂਸਮੈਂਟ ਸ਼ਾਮਲ ਹਨ. ਇਹ ਵਾਰਪੇਪਰ ਦੇ ਆਧਾਰ ’ਤੇ ਫੋਨ ਨੂੰ ਕਲਰਸ ਦੇ ਨਾਲ ਕਸਟਮਾਈਜ਼ ਕਰਦਾ ਹੈ। ਇਹ ਕਲਰਸ ਫੋਨ ਦੇ ਮੈਨਿਊ, ਬਟਨ, ਬੈਕਗ੍ਰਾਊਂਡ ਅਤੇ ਐਪਸ ਸਾਰਿਆਂ ’ਤੇ ਲਾਗੂ ਹੋਣਗੇ। ਦੱਸਿਆ ਜਾ ਰਿਹਾ ਹੈ ਕਿ One UI 4.1 ਮਜਬੂਤ ਪ੍ਰਾਈਵੇਸੀ ਪ੍ਰੋਟੈਕਸ਼ਨ ਆਫਰ ਕਰਦਾ ਹੈ। 

ਸੈਮਸੰਗ ਗਲੈਕਸੀ ਐੱਮ31 ਲਈ ਐਂਡਰਾਇਡ 12 ’ਤੇ ਆਧਾਰਿਤ ਅਪਡੇਟ ਮੌਜੂਦਾ ਸਮੇਂ ’ਚ ਭਾਰਤ ’ਚ ਆ ਗਈ ਹੈ। ਇਸਦਾ ਸਾਈਜ਼ 2 ਜੀ.ਬੀ. ਹੈ ਅਤੇ ਇਹ ਗਲੈਕਸੀ ਐੱਮ31 ਹੈਂਡਸੈੱਟ ਲਈ ਮਾਰਚ ਐਂਡਰਾਇਡ ਸਕਿਓਰਿਟੀ ਪੈਚ ਲਿਆ ਰਿਹਾ ਹੈ। ਗਲੈਕਸੀ ਐੱਮ31 ਹੈਂਡਸੈੱਟ ਨੂੰ ਨਵੀਂ ਅਪਡੇਟ ਆਟੋਮੈਟਿਕਲੀ ਮਿਲ ਜਾਵੇਗੀ। ਯੂਜ਼ਰਸ ਸੈਟਿੰਗ+ਸਾਫਟਵੇਅਰ ਅਪਡੇਟ+ਡਾਊਨਲੋਡੇ ਅਤੇ ਇੰਸਟਾਲ ’ਤੇ ਜਾ ਕੇ ਮੈਨੁਅਲ ਰੂਪ ਨਾਲ ਅਪਡੇਟ ਦੀ ਜਾਂਚ ਕਰ ਸਕਦੇ ਹਨ। ਨਵੇਂ ਫਰਮਵੇਅਰ ਦੇ ਨਾਲ ਸਮਾਰਟਫੋਨ ਨੂੰ ਅਪਡੇਟ ਕਰਦੇ ਸਮੇਂ, ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇਕ ਸਥਿਰ ਵਾਈ-ਫਾਈ ਨੈੱਟਵਰਕ ਨਾਲ ਜੁੜੇ ਹੋਵੋ ਅਤੇ ਫੋਨ ਨੂੰ ਪੂਰਾ ਚਾਰਜ ਰੱਖੋ।


Rakesh

Content Editor

Related News