ਭਾਰੀ ਡਿਸਕਾਊਂਟ ਦੇ ਨਾਲ ਮਿਲ ਰਹੇ ਹਨ ਜ਼ਬਰਦਸਤ ਫੀਚਰਜ਼ ਨਾਲ ਲੈਸ ਇਹ ਟੈਬਲੇਟ

04/17/2017 2:09:45 PM

ਜਲੰਧਰ- ਅੱਜ ਦੀ ਜਨਰੇਸ਼ਨ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ''ਚ ਰੱਖਦੇ ਹੋਏ ਬਾਜ਼ਾਰ ''ਚ ਕਈ ਤਰ੍ਹਾਂ ਦੇ ਟੈਬਲੇਟ ਉਪਲੱਬਧ ਹਨ, ਜੋ ਕਈ ਨਵੇਂ ਫੀਚਰਜ਼ ਅਤੇ ਹਾਈ-ਐਂਡ ਟੈੱਕ ਸਪੈਸੀਫਿਕੇਸ਼ੰਸ ਦੇ ਨਾਲ ਲਾਂਚ ਹੋਏ ਹਨ। ਜੇਕਰ ਤੁਸੀਂ ਵੀ ਇਕ ਚੰਗਾ ਟੈਬਲੇਟ ਲੈਣ ਦੀ ਸੋਚ ਰਹੇ ਹੋ ਤਾਂ ਅਸੀਂ ਅੱਜ ਤੁਹਾਡੇ ਲਈ ਕੁਝ ਟੈਬਲੇਟਸ ਦੇ ਆਪਸ਼ਨ ਲਿਆਏ ਹਾਂ ਜੋ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮੇਜ਼ਾਨ ਤੋਂ ਘੱਟ ਕੀਮਤ ''ਚ ਖਰੀਦੇ ਜਾ ਸਕਦੇ ਹਨ। ਇਨ੍ਹਾਂ ''ਚ ਕਈ ਬ੍ਰਾਂਡ ਸ਼ਾਮਲ ਹਨ, ਜਿਵੇਂ ਐਪਲ ਤੋਂ ਲੈ ਕੇ ਸੈਮਸੰਗ, ਲਿਨੋਵੋ ਤੱਕ। ਈ-ਕਾਮਰਸ ਵੈੱਬਸਾਈਟ ਐਮੇਜ਼ਾਨ ''ਤੇ ਸਰਚ ਕਰਨ ਤੋਂ ਬਾਅਦ ਸਾਨੂੰ ਇਹ ਟੈਬਲੇਟ ਮਿਲੇ, ਜਿਨ੍ਹਾਂ ''ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 
 
Apple iPad Mini 4
ਕੀਮਤ- 38,900 ਰੁਪਏ
ਡਿਸਕਾਊਂਟ ਤੋਂ ਬਾਅਦ ਕੀਮਤ- 36,888 ਰੁਪਏ
 
ਫੀਚਰਜ਼- ਐਪਲ ਦਾ ਇਹ ਟੈਬਲੇਟ 7.9-ਇੰਚ ਦੀ ਡਿਸਪਲੇ ਦੇ ਨਾਲ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ਵਿਚ 2ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। 
 
iBall Slide
ਕੀਮਤ- 12,999 ਰੁਪਏ
ਡਿਸਕਾਊਂਟ ਤੋਂ ਬਾਅਦ ਕੀਮਤ- 6,999 ਰੁਪਏ

ਫੀਚਰਜ਼- ਆਈਬਾਲ ਦੇ ਇਸ ਟੈਬਲੇਟ ''ਚ 10.1-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਵਿਚ 1ਜੀ.ਬੀ. ਰੈਮ ਅਤੇ 8ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੀ ਦੀ ਗੱਲ ਕਰੀਏ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 4600 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ। 
 
Lenovo Tab3
ਕੀਮਤ- 11,800 ਰੁਪਏ
ਡਿਸਕਾਊਂਟ ਤੋਂ ਬਾਅਦ ਕੀਮਤ- 6230 ਰੁਪਏ

ਫੀਚਰਜ਼- ਲਿਨੋਵੋ ਦੇ ਇਸ ਟੈਬਲੇਟ ''ਚ 7-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ 1ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਮੌਜੂਦ ਹੈ। ਇਸ ਵਿਚ 2 ਮੈਗਾਪਿਕਸਲ ਦਾ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੈ। 

Micromax P70221 Tablet
ਕੀਮਤ- 5,999 ਰੁਪਏ
ਡਿਸਕਾਊਂਟ ਤੋਂ ਬਾਅਦ ਕੀਮਤ- 4550 ਰੁਪਏ

ਫੀਚਰਜ਼- ਮਾਈਕ੍ਰੋਮੈਕਸ ਦੇ ਇਸ ਟੈਬਲੇਟ ''ਚ 7-ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਵਿਚ 1ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। ਇਹ ਟੈਬਲੇਟ ਐਂਡਰਾਇਡ ਕਿਟਕੈਟ 4.4 ''ਤੇ ਕੰਮ ਕਰਦਾ ਹੈ। ਟੈਬਲੇਟ ''ਚ 2 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੈ।

Related News