Amazon ਨੇ ਪੇਸ਼ ਕੀਤੀ ਨਵੀਂ ਐਪ, ਰਾਸ਼ਨ ਪਹੁੰਚਾਉਣ ''ਚ ਕਰੇਗੀ ਮਦਦ

Thursday, Dec 22, 2016 - 11:23 AM (IST)

ਜਲੰਧਰ - ਆਨਲਾਈਨ ਰਿਟੇਲ ਕੰਪਨੀ ਐਮਾਜਨ ਨੇ ਆਪਣੇ ਯੂਜ਼ਰਸ ਲਈ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਯੂਜ਼ਰਸ ਮੋਬਾਇਲ, ਗੈਜੇਟਸ ਤੋਂ ਇਲਾਵਾ ਰਾਸ਼ਨ ਵੀ ਖਰੀਦ ਸਕਦੇ ਹਨ। ਇਸ ਸਰਵਿਸ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕਿ ਇਸ ''ਚ ਆਰਡਰ ਪਲੇਸ ਕਰਣ ਦੇ ਬਾਅਦ ਸਿਰਫ 2 ਘੰਟਿਆਂ ਦੇ ਅੰਦਰ ਤੁਹਾਡੇ ਘਰ ''ਤੇ ਰਾਸ਼ਨ ਡਿਲੀਵਰ ਕਰ ਦਿੱਤਾ ਜਾਵੇਗਾ। ਐਮਾਜ਼ਨ ਨਾਉ ਸਰਵਿਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ''ਚ ਕੀਤੀ ਗਈ ਹੈ। ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਕੰਪਨੀ ਨੇ ਬਿੱਗ ਬਾਜ਼ਾਰ, ਰਿਲਾਇੰਸ ਫ੍ਰੇਸ਼, ਗੌਦਰੇਜ ਨੇਚਰ ਬਾਸਕੀਟ, ਫੂਡ ਵਰਲਡ ਅਤੇ ਗੁੱਡ ਫੂਡ ਜਿਵੇਂ ਰਿਟੇਲ ਸਟੋਰਸ ਦੇ ਨਾਲ ਸਮਝੌਤਾ ਕੀਤਾ ਹੈ।

ਐਮਾਜ਼ਨ ਨਾਉ ਐਪ ''ਚ 350 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ''ਤੇ ਮੁਫਤ ਡਿਲੀਵਰੀ ਦੀ ਸਰਵਿਸ ਮਿਲੇਗੀ। 350 ਰੁਪਏ ਤੋਂ ਘੱਟ ਦਾ ਆਰਡਰ ਹੋਣ ''ਤੇ ਗਾਹਕ ਨੂੰ ਖਰੀਦੇ ਗਏ ਸਾਮਾਨ ਦੇ ਨਾਲ ਟੋਕਰੀ ਮੁਫਤ ਮਿਲੇਗੀ। ਦਿੱਲੀ ਅਤੇ ਮੁੰਬਈ ''ਚ ਫਿਲਹਾਲ ਹੇਠਲਾ ਆਰਡਰ ਦੀ ਕੋਈ ਲਿਮਿਟ ਨਹੀਂ ਹੈ। ਡਿਲੀਵਰੀ ਦਾ ਸਮਾਂ ਚੁਣਨ ਲਈ 29 ਰੁਪਏ ਦਾ ਡਿਲੀਵਰੀ ਚਾਰਜ ਲਗੇਗਾ, ਜਦ ਕਿ ਐਕਸਪ੍ਰੇਸ ਡਿਲੀਵਰੀ ਲਈ 49 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਸ ਨਵੀਂ ਸਰਵਿਸ ਨੂੰ ਫਿਲਹਾਲ ਐਂਡ੍ਰਾਇਡ ਓ. ਐੱਸ ਲਈ ਉਪਲੱਬਧ ਕੀਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਛੇਤੀ ਹੀ ਆਈ. ਓ. ਐੱਸ ਪਲੈਟਫਾਰਮ ''ਤੇ ਵੀ ਉਪਲੱਬਧ ਕੀਤਾ ਜਾਵੇਗਾ।


Related News