ਹੁਣ Amazon ਨੇ ਲਾਂਚ ਕੀਤੀ Digital wallet ਵਾਲੇਟ ਸਰਵਿਸ, Paytm ਨੂੰ ਦੇਵੇਗੀ ਕੜੀ ਟੱਕਰ

Saturday, Aug 12, 2017 - 06:13 PM (IST)

ਹੁਣ Amazon ਨੇ ਲਾਂਚ ਕੀਤੀ Digital wallet ਵਾਲੇਟ ਸਰਵਿਸ, Paytm ਨੂੰ ਦੇਵੇਗੀ ਕੜੀ ਟੱਕਰ

ਜਲੰਧਰ- ਦੇਸ਼ 'ਚ ਨੋਟਬੰਦੀ ਤੋਂ ਬਾਅਦ ਡਿਜ਼ੀਟਲ ਵਾਲੇਟ ਦੇ ਵੱਧਦੇ ਚਲਣ 'ਚ ਈ-ਕਾਮਰਸ ਕੰਪਨੀ ਅਮੇਜ਼ਨ ਨੇ ਵੀ ਆਪਣੀ ਨਵੀਂ ਡਿਜ਼ੀਟਲ ਵਾਲੇਟ Amazon Pay ਲਾਂਚ ਕਰ ਦਿੱਤੀ ਹੈ। ਹੁਣ ਭਾਰਤ 'ਚ Flipkart  ਦੇ PhonePe ਅਤੇ Paytm ਨੂੰ ਇਸ ਤੋਂ ਸਿੱਧੇ ਚੁਣੋਤੀ ਮਿਲੇਗੀ। ਗੈਜੇਟਸ ਨਾਉ ਦੀ ਖਬਰ ਮੁਤਾਬਕ ਇਹ ਇਕ ਵਾਲੇਟ ਸੇਵਾ ਹੈ। Amazon ਪੇ 'ਤੇ ਪਹਿਲਾਂ ਦੀ ਤਰ੍ਹਾਂ ਮੌਜੂਦ ਗਿਫਟ ਕਾਰਡ ਆਪਸ਼ਨ ਨਾਲ ਇਹ ਅਲਗ ਹੈ। ਜਦ ਗਾਹਕ Amazon Pay 'ਤੇ ਪੈਸਾ ਪਾਉਣਗੇ ਤਾਂ ਇਹ ਆਪਣੇ ਆਪ ਹੀ ਵਾਲੇਟ ਅਕਾਊਂਟ 'ਚ ਚਲਾ ਜਾਵੇਗਾ। 

ਅਮੇਜ਼ਨ ਦੇ ਇਕ ਪ੍ਰਵਕਤਾ ਦਾ ਕਹਿਣਾ ਹੈ ਕਿ, ਅਸੀਂ ਗਾਹਕਾਂ ਨੂੰ ਭਰੋਸੇਯੋਗ ਅਤੇ ਆਸਾਨ ਪੇਮੇਂਟ ਦਾ ਤਜ਼ਰਬਾ ਦੇਣ ਲਈ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਡੈਬਿੱਟ ਕਾਰਡ ਅਤੇ ਕ੍ਰੈਡਿਟ ਕਾਰਡ ਅਤੇ ਇੰਟਰਨੈੱਟ ਬੈਕਿੰਗ ਦੀ ਮਦਦ ਨਾਲ ਜੋ ਆਨਲਾਈਨ ਪੇਮੇਂਟ ਹੁੰਦੀ ਹੈ ਉਹ ਘੱਟ ਲਾਈਕ ਹੁੰਦੇ ਹੈ ਕਿਉਂਕਿ ਇਨ੍ਹਾਂ 'ਚ ਬੈਂਕ ਅਤੇ ਥਰਡ ਪਾਰਟੀ ਪੇਮੇਂਟ ਗੇਟਵੇ ਸ਼ਾਮਿਲ ਹੁੰਦੀ ਹੈ। ਇਸ ਤੋਂ ਆਮਤੌਰ ਹੀ ਪੇਮੇਂਟ ਫੇਲ ਹੋ ਜਾਂਦੀ ਹੈ।


Related News