ਗਲੋਬਲ ਸਮਾਰਟਵਾਚ ਸ਼ਿਪਮੈਂਟ ’ਚ ਤੀਜੀ ਵੱਡੀ ਕੰਪਨੀ ਬਣੀ Amazfit
Friday, Nov 26, 2021 - 01:47 PM (IST)
ਗੈਜੇਟ ਡੈਸਕ– ਗਲੋਬਲ ਖੋਜ ਫਰਮ ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ, ਗਲੋਬਲ ਸਮਾਰਟਫੋਨ ਸ਼ਿਪਮੈਂਟ ’ਚ ਅਮੇਜ਼ਫਿਟ ਤੀਜੇ ਨੰਬਰ ’ਤੇ ਪਹੁੰਚ ਗਈ ਹੈ। ਅਮੇਜ਼ਫਿਟ ਭਾਰਤ ’ਚ ਪਹਿਲਾਂ ਹੀ ਚੋਟੀ ਦੇ ਸਮਾਰਟਵਾਚ ਬ੍ਰਾਂਡਾਂ ’ਚੋਂ ਇਕ ਹੈ ਅਤੇ ਹੁਣ ਅਮੇਜ਼ਫਿਟ ਨੂੰ 2021 ਦੀ ਤੀਜੀ ਤਿਮਾਹੀ ’ਚ ਗਲੋਬਲ ਸਮਾਰਟਵਾਚ ਸ਼ਿਪਮੈਂਟ ’ਚ ਤੀਜਾ ਸਥਾਨ ਹਾਸਿਲ ਹੋਇਆ ਹੈ।
ਤੀਜੀ ਤਿਮਾਹੀ ’ਚ 9.9 ਮਿਲੀਅਨ ਇਕਾਈਆਂ ਦੀ ਗਲੋਬਲ ਸ਼ਿਪਮੈਂਟ ਹੋਈ ਹੈ ਜੋ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ 89 ਫੀਸਦੀ ਜ਼ਿਆਦਾ ਹੈ। ਮਾਰਕੀਟ ਰਿਸਰਚ ਕੰਪਨੀ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੇ ਅੰਕੜਿਆਂ ਮੁਤਾਬਕ, ਪਹਿਲੀ ਤਿਮਾਹੀ ’ਚ ਅਮੇਜ਼ਫਿਟ ਨੇ ਪਹਿਲੀ ਵਾਰ ਸ਼ਿਪਮੈਂਟ ਦੇ ਹਿਸਾਬ ਨਾਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਮਾਰਚਵਾਚ ਵੈਂਡਰ ਬਣਿਆ ਹੈ।
ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਅਮੇਜ਼ਫਿਟ ਨੇ 26 ਤੋਂ 28 ਨਵੰਬਰ ਵਿਚਕਾਰ ਐਮਾਜ਼ੋਨ ਅਤੇ in.amazfit.com ’ਤੇ ਆਪਣੀਆਂ ਕੁਝ ਬੈਸਟ ਸੇਲਿੰਗ ਸਮਾਰਟਵਾਚ ’ਤੇ ਛੋਟ ਦੇਣ ਦਾ ਐਲਾਨ ਕੀਤਾ ਹੈ। ਬਜਟ ਸਮਾਰਟਵਾਚ Bip U ’ਤੇ 1,000 ਰੁਪਏ ਦੀ ਛੋਟ ਮਿਲੇਗੀ।
ਇਸ ਜਸ਼ਨ ਵਾਲੇ ਆਫਰ ’ਚ Bip U ਨੂੰ 4,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। GTS 2 ਨੂੰ 2,999 ਰੁਪਏ, GTR 2 ਨੂੰ 11,999 ਰੁਪਏ, GTS 2e ਨੂੰ 8,999 ਰੁਪਏ ਅਤੇ GTS ਨੂੰ ਮਿੰਨੀ ਨੂੰ 6,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ।