Maruti Alto K10 ਹੋ ਗਈ ਸਸਤੀ! ਮਿਲ ਰਿਹੈ ਬੰਪਰ ਡਿਸਕਾਊਂਟ

Sunday, Oct 12, 2025 - 05:34 PM (IST)

Maruti Alto K10 ਹੋ ਗਈ ਸਸਤੀ! ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਜੇਕਰ ਤੁਸੀਂ ਇਸ ਦੀਵਾਲੀ ਬੇਹੱਦ ਸਸਤੀ ਅਤੇ ਭਰੋਸੇਮੰਦ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੇਸ਼ ਦੀ ਸਭ ਤੋਂ ਪ੍ਰਸਿੱਧ ਐਂਟਰੀ-ਲੈਵਲ ਕਾਰ ਮਾਰੂਤੀ ਸੁਜ਼ੂਕੀ Alto K10 'ਤੇ ਕੰਪਨੀ ਨੇ ਸ਼ਾਨਦਾਰ ਫੈਸਟਿਵ ਆਫਰ ਪੇਸ਼ ਕੀਤਾ ਹੈ। ਇਸ ਤਿਉਹਾਰੀ ਸੀਜ਼ਨ 'ਚ ਮਾਰੂਤੀ Alto K10 'ਤੇ ਗਾਹਕਾਂ ਨੂੰ 52,500 ਰੁਪਏ ਤਕ ਦੀ ਫੁਲ ਛੋਟ ਮਿਲ ਰਹੀ ਹੈ। 

ਇਸ ਆਫਰ 'ਚ 52,000 ਰੁਪਏ ਦਾ ਸਿੱਧਾ ਕੈਸ਼ ਡਿਸਕਾਊਂਟ, ਨਾਲ ਹੀ 27,500 ਰੁਪਏ ਤਕ ਦਾ ਐਕਸਚੇਂਜ ਬੋਨਸ ਅਤੇ ਕਾਰਪੋਰੇਟ ਬੈਨੀਫਿਟ ਸ਼ਾਮਲ ਹਨ। GST 2.0 ਲਾਗੂ ਹੋਣ ਤੋਂ ਬਾਅਦ Alto K10 ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਸਿਰਫ 3,69,900 ਰੁਪਏ ਰਹਿ ਗਈ ਹੈ, ਜਿਸ ਨਾਲ ਇਹ ਦੇਸ਼ ਦੀਆਂ ਸਭ ਤੋਂ ਕਿਫਾਇਤੀ 5-ਸੀਟਰ ਕਾਰਾਂ 'ਚੋਂ ਇਕ ਬਣ ਗਈ ਹੈ। 

ਕੰਪੈਕਟ ਅਤੇ ਸਟਾਈਲਿਸ਼ ਡਿਜ਼ਾਈਨ

ਨਵੀਂ ਮਾਰੂਤੀ Alto K10 ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਅਤੇ ਮਾਡਰਨ ਲੁੱਕ ਦਿੱਤੀ ਗਈ ਹੈ। ਇਸਦੇ ਫਰੰਟ 'ਚ ਪਤਲੀਆਂ LED ਹੈੱਡਲਾਈਟਾਂ, ਨਵੀਂ ਗਰਿੱਲ ਅਤੇ ਬਾਡੀ ਕਲਰਡ ਬੰਪਰ ਇਸਨੂੰ ਬੋਲਡ ਅਪੀਲ ਦਿੰਦੇ ਹਨ। ਇਸਦੀ ਲੰਬਾਈ 3,530 MM, 1,485 MM ਚੌੜਾਈ ਅਤੇ 1,520 MM ਉਚਾਈ ਹੈ। 

ਇੰਟੀਰੀਅਰ 'ਚ ਪ੍ਰੀਮੀਅਮ ਫੀਲ ਅਤੇ ਫੀਚਰਜ਼

Alto K10 ਦਾ ਕੈਬਿਨ ਡਿਊਲ-ਟੋਨ ਕਲਰ ਸਕੀਮ 'ਚ ਆਉਂਦਾ ਹੈ, ਜੋ ਇਸਨੂੰ ਅੰਦਰੋਂ ਮਾਡਰਨ ਅਤੇ ਪ੍ਰੀਮੀਅਮ ਫੀਲ ਦਿੰਦਾ ਹੈ। ਇਸ ਵਿਚ 214 ਲੀਟਰ ਤਕ ਦੀ ਬੂਟ ਸਪੇਸ ਮਿਲਦੀ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਫਰੰਟ ਪਾਵਰ ਵਿੰਡੋਜ਼, ਮੈਨੁਅਲ ਏਸੀ ਅਤੇ ਸੈਂਟਰਲ ਲਾਕਿੰਗ ਸਿਸਟਮ ਵਰਗੇ ਬੇਸਿਕ ਫੀਚਰਜ਼ ਦਿੱਤੇ ਗਏ ਹਨ। ਇਸਦੇ ਟਾਪ ਵੇਰੀਐਂਟਸ 'ਚ 7-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ, ਜੋ Apple CarPlay ਅਤੇ Android Auto ਦੋਵਾਂ ਨੂੰ ਸਪੋਰਟ ਕਰਦਾ ਹੈ। 

ਇੰਜਣ, ਪਾਵਰ ਅਤੇ ਰਿਕਾਰਡ ਮਾਈਲੇਜ

Maruti Alto K10 ਆਪਣੀ ਮਾਈਲੇਜ ਲਈ ਜਾਣਾ ਜਾਂਦੀ ਹੈ। ਇਸ ਵਿਚ 1.0 ਲੀਟਰ K10C 3-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 67 bhp ਦੀ ਪਾਵਰ ਅਤੇ 89 Nm ਦਾ ਟਾਰਕ ਜਨਰੇਟ ਕਰਦਾ ਹੈ। 

CNG ਆਪਸ਼ਨ : ਇਸਦਾ CNG ਵੇਰੀਐਂਟ 57 bhp ਪਾਵਰ ਅਤੇ 82 Nm ਟਾਰਕ ਦਿੰਦਾ ਹੈ।

ਟ੍ਰਾਂਸਮਿਸ਼ਨ : ਕਾਰ 'ਚ 5-ਸਪੀਡ ਮੈਨੁਅਲ ਅਤੇ 5-ਸਪੀਡ AMT (Auto Gear Shift) ਦੋਵੇਂ ਗਿਅਰਬਾਕਸ ਆਪਸ਼ਨ ਮੌਜੂਦ ਹਨ। 

ਮਾਈਲੇਜ : ਪੈਟਰੋਲ ਵੇਰੀਐਂਟ ਕਰੀਬ 25 km/l ਦੀ ਸ਼ਾਨਦਾਰ ਮਾਈਲੇਜ ਦਿੰਦਾ ਹੈ, ਜਦੋਂਕਿ CNG ਵੇਰੀਐਂਟ ARAI ਪ੍ਰਮਾਣਿਤ 33.85 km/kg ਦੀ ਰਿਕਾਰਡ ਮਾਈਲੇਜ ਦਿੰਦਾ ਹੈ। 


author

Rakesh

Content Editor

Related News