Auto Expo 2020: ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ ਨਵੀਂ ਵਿਟਾਰਾ ਬ੍ਰੇਜ਼ਾ, ਮਿਲੇਗਾ ਪੈਟਰੋਲ ਇੰਜਣ

02/07/2020 10:54:39 AM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ 15ਵੇਂ ਆਟੋ ਐਕਸਪੋ ’ਚ ਆਪਣੀ ਲੋਕਪ੍ਰਸਿੱਧ ਐੱਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦਾ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਵਿਟਾਰਾ ਬ੍ਰੇਜ਼ਾ ਦੇ ਇਸ ਨਵੇਂ ਮਾਡਲ ਦਾ ਸਭ ਤੋਂ ਵੱਡਾ ਬਦਲਾਅ ਇਸ ਦਾ ਇੰਜਣ ਹੈ। ਵਿਟਾਰਾ ਬ੍ਰੇਜ਼ਾ ਹੁਣ ਤਕ ਸਿਰਫ ਡੀਜ਼ਲ ਇੰਜਣ ’ਚ ਹੀ ਉਪਲੱਬਧ ਸੀ ਪਰ ਹੁਣ ਇਹ ਪੈਟਰੋਲ ਇੰਜਣ ’ਚ ਵੀ ਉਪਲੱਬਧ ਹੋਵੇਗੀ। 

PunjabKesari

ਫਿਲਹਾਲ ਕੰਪਨੀ ਨੇ ਇਸ ਨੂੰ ਆਟੋ ਐਕਸਪੋ ’ਚ ਪਰਦਰਸ਼ਨ ਲਈ ਪੇਸ਼ ਕੀਤਾ ਹੈ ਅਤੇ ਇਸ ਦਾ ਅਧਿਕਾਰਤ ਲਾਂਚ ਇਸ ਮਹੀਨੇ ਦੇ ਅੰਤ ਤਕ ਕੀਤਾ ਜਾ ਸਕਦਾ ਹੈ। ਲਾਂਚ ਸਮੇਂ ਹੀ ਇਸ ਦੀ ਕੀਮਤ ਦਾ ਐਲਾਨ ਵੀ ਕੀਤਾ ਜਾਵੇਗਾ। ਵਿਟਾਰਾ ਬ੍ਰੇਜ਼ਾ ਦੇ ਫੇਸਲਿਫਟ ’ਚ ਬਾਹਰੀ ਬਦਲਾਅ ਕੀਤੇ ਗਏ ਹਨ ਜੋ ਇਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਬਣਾਉਂਦੇ ਹਨ। 

PunjabKesari

1.5 ਲੀਟਰ ਪੈਟਰੋਲ ਇੰਜਣ
ਇਸ ਵਿਚ ਬੀ.ਐੱਸ.-6, 1.5 ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ। ਇਹ ਇੰਜਣ 103 ਬੀ.ਐੱਚ.ਪੀ. ਦੀ ਪਾਵਰ ਅਤੇ 138 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਸਟੈਂਡਰਡ ਦੇ ਨਾਲ ਹੀ ਇਸ ਵਿਚ ਸਮਾਰਟ ਹਾਈਬ੍ਰਿਡ ਟੈਕਨਾਲੋਜੀ ਅਤੇ ਆਟੋਮੈਟਿਕ ਟ੍ਰਾਸਮਿਸ਼ਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ। 

PunjabKesari

ਕੰਪਨੀ ਦਾ ਦਾਅਵਾ ਹੈ ਕਿ ਨਵੀਂ ਬ੍ਰੇਜ਼ਾ ਦੀ ਮਾਈਲੇਜ ਮੈਨੁਅਲ ਗਿਅਰਬਾਕਸ 17.03 ਕਿਲੋਮੀਟਰ ਪ੍ਰਤੀ ਲੀਟਰ ਹੈ। ਸਮਾਰਟ ਹਾਈਬ੍ਰਿਡ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ’ਚ ਇਸ ਇੰਜਣ ਦੀ ਮਾਈਲੇਜ 18.76 ਕਿਲੋਮੀਟਰ ਪ੍ਰਤੀ ਲੀਟਰ ਹੈ। ਨਵੀਂ ਬ੍ਰੇਜ਼ਾ ਦੇ ਬਾਹਰੀ ਬਦਲਾਅ ਨੂੰ ਹੋਰ ਆਕਰਸ਼ਕ ਬਣਾਉਣ ਲਈ ਨਵੀਂ ਗਰਿੱਲ, ਇੰਟੀਗ੍ਰੇਟਿਡ ਐੱਲ.ਈ.ਡੀ. ਡੀ.ਆਰ.ਐੱਲ., ਹੈੱਡਲੈਂਪ, ਨਵੇਂ ਫੌਗ ਲੈਂਪ ਅਤੇ ਨਵਾਂ ਬੰਪਰ ਆਦਿ ਦਿੱਤਾ ਗਿਆ ਹੈ। ਨਵੀਂ ਬ੍ਰੇਜ਼ਾ ਦੇ ਡਿਜ਼ਾਈਨ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੈ। ਇਹ ਤਿੰਨ ਰੰਗਾਂ ’ਚ ਪੇਸ਼ ਕੀਤੀ ਗਈ ਹੈ। 

PunjabKesari


Related News