Jio ਦਾ ਅਸਰ, ਹੁਣ Airtel ਲਿਆਈ 3,999 ਰੁਪਏ ’ਚ 1Gbps ਸਪੀਡ ਵਾਲਾ ਫਾਈਬਰ ਪਲਾਨ

09/11/2019 4:32:34 PM

ਗੈਜੇਟ ਡੈਸਕ– ਰਿਲਾਇੰਸ ਜਿਓ ਫਾਈਬਰ ਆਪਣੇ ਪਲਾਨਸ ਅਤੇ ਆਫਰ ਨਾਲ ਦੇਸ਼ ਦੇ ਬ੍ਰਾਡਬੈਂਡ ਸੈਕਟਰ ’ਚ ਟਾਪ ’ਤੇ ਪਹੁੰਚਣਾ ਚਾਹੁੰਦੀ ਹੈ। ਹਾਲਾਂਕਿ, ਜਿਓ ਦੀ ਇਸ ਪਲਾਨਿੰਗ ਨੂੰ ਦੇਸ਼ ਦੀ ਦੂਜੀ ਵੱਡੇ ਕੰਪਨੀ ਏਅਰਟੈੱਲ ਤੋਂ ਸਖਤ ਟੱਕਰ ਮਿਲ ਸਕਦੀ ਹੈ। ਏਅਰਟੈੱਲ ਨੇ ਜਿਓ ਫਾਈਬਰ ਦੇ ਕਮਰਸ਼ਲ ਲਾਂਚ ਤੋਂ ਪਹਿਲਾਂ ਆਪਣੇ ਸਮਾਰਟ ਸੈੱਟ-ਟਾਪ ਬਾਕਸ ਨੂੰ ਲਾਂਚ ਕਰ ਦਿੱਤਾ ਸੀ ਅਤੇ ਹੁਣ ਉਸ ਨੇ ਐਕਸਟਰੀਮ ਫਾਈਬਰ ਬਰਾਡਬੈਂਡ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਆਓ ਜਾਣਦੇ ਹਾਂ ਏਅਰਟੈੱਲ ਇਸ ਵਿਚ ਕੀ ਕੁਝ ਆਫਰ ਕਰ ਰਹੀ ਹੈ। 

ਮਿਲੇਗੀ 1Gbps ਦੀ ਸਪੀਡ
ਏਅਰਟੈੱਲ ਆਪਣੀ ਇਸ ਸਰਵਿਸ ਦੇ ਨਾਲ ਜਿਓ ਨੂੰ ਸਿੱਧੀ ਟੱਕਰ ਦੇਣ ਵਾਲੀ ਹੈ। ਪਿਛਲੇ ਹਫਤੇ ਲਾਂਚ ਹੋਏ ਜਿਓ ਫਾਈਬਰ ਦੇ 3,999 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 1Gbps ਦੀ ਇੰਟਰਨੈੱਟ ਸਪੀਡ ਦਿੱਤੀ ਜਾ ਰਹੀ ਹੈ। ਜਿਓ ਦੇ ਇਸ ਆਫਰ ਨੂੰ ਏਅਰਟੈੱਲ ਨੇ ਆਪਣੇ ਇਸ ਨਵੇਂ ਆਫਰ ਨਾਲ ਪਿੱਛੇ ਛੱਡਣ ਦੀ ਤਿਆਰੀ ਕਰ ਲਈ ਹੈ ਅਤੇ ਉਹ ਯੂਜ਼ਰਜ਼ ਨੂੰ 3,999 ਰੁਪਏ ਦਾ 1Gbps ਸਪੀਡ ਵਾਲਾ ਪਲਾਨ ਆਫਰ ਕਰ ਰਹੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3.3TB ਡਾਟਾ ਮਿਲੇਗਾ। 

ਫ੍ਰੀ ਕਾਲਿੰਗ ਅਤੇ ਓਟੀਟੀ ਐਕਸੈਸ
ਏਅਰਟੈੱਲ ਐਕਸਟਰੀਮ ਫਾਈਬਰ ਯੂਜ਼ਰਜ਼ ਨੂੰ ਇਸ ਪਲਾਨ ’ਚ ਦੇਸ਼ ਭਰ ’ਚ ਕਰਨ ਲਈ ਫ੍ਰੀ ਲੈਂਡਲਾਈਨ ਕਾਲਿੰਗ ਦੇ ਨਾਲ ਅਮੇਜ਼ਨ ਪ੍ਰਾਈਮ ਅਤੇ ਨੈੱਟਫਲਿਕਸ ਵਰਗੇ ਓ.ਟੀ.ਟੀ. ਐਪਸ ਦਾ ਐਕਸੈਸ ਵੀ ਦੇ ਰਹੀ ਹੈ। ਓ.ਟੀ.ਟੀ ਪਲੇਟਫਾਰਮ ਤੋਂ ਇਲਾਵਾ ਐਕਸਟਰੀਮ ਯੂਜ਼ਰਜ਼ ਨੂੰ ਸੈਟੇਲਾਈਟ ਚੈਨਲ, ਲਾਈਵ ਟੀਵੀ, ਹਿੰਦੀ ਅਤੇ ਅੰਗਰੇਜੀ ਫਿਲਮਾਂ ਦੇ ਨਾਲ ਖੇਤਰੀ ਭਾਸਾਵਾਂ ਵਾਲੇ ਕੰਟੈਂਟ ਵੀ ਆਫਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਇਸ ਵਿਚ AirtelThanks ’ਚ ਮਿਲਣ ਵਾਲੇ ਫਾਇਦੇ ਵੀ ਆਫਰ ਕੀਤੇ ਜਾ ਰਹੇ ਹਨ। 

ਦੇਸ਼ ਭਰ ’ਚ ਸ਼ੁਰੂ ਹੋਈ ਸਰਵਿਸ
ਏਅਰਟੈੱਲ ਇਸ ਪਲਾਨ ਨੂੰ ਏਅਰਟੈੱਲ ਵੀ ਫਾਈਬਰ ਦਾ ਅਲਟਰਾ ਪਲਾਨ ਦੱਸ ਰਹੀ ਹੈ। ਸ਼ੁਰੂਆਤ ’ਚ ਏਅਰਟੈੱਲ ਵੀ ਫਾਈਬਰ ਗਾਹਕਾਂ ਨੂੰ ਚੁਣੇ ਹੋਏ ਸ਼ਹਿਰਾਂ ’ਚ 300Mbps ਦੀ ਸਪੀਡ ਆਫਰ ਕਰ ਰਹੀ ਸੀ ਪਰ ਹੁਣ ਨਵੇਂ ਪਲਾਨ ਦੇ ਨਾਲ ਕੰਪਨੀ ਦੇਸ਼ ਭਰ ’ਚ ਗਾਹਕਾਂ ਨੂੰ 1Gbps ਦੀ ਸਪੀਡ ਦੇ ਰਹੀ ਹੈ। 


Related News