ਏਅਰਟੈੱਲ ਭੁਗਤਾਨ ’ਚ ਮਿਲੀ ਰਾਹਤ ਦਾ ਇਸਤੇਮਾਲ ਨੈੱਟਵਰਕ ਨੂੰ ਮਜ਼ਬੂਤ ਬਣਾਉਣ ’ਚ ਕਰੇਗੀ : ਸੁਨੀਲ ਮਿੱਤਲ

Friday, Sep 17, 2021 - 10:49 AM (IST)

ਏਅਰਟੈੱਲ ਭੁਗਤਾਨ ’ਚ ਮਿਲੀ ਰਾਹਤ ਦਾ ਇਸਤੇਮਾਲ ਨੈੱਟਵਰਕ ਨੂੰ ਮਜ਼ਬੂਤ ਬਣਾਉਣ ’ਚ ਕਰੇਗੀ : ਸੁਨੀਲ ਮਿੱਤਲ

ਨਵੀਂ ਦਿੱਲੀ– ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਕਿਹਾ ਕਿ ਕੰਪਨੀ ਰਾਹਤ ਪੈਕੇਜ ਦੇ ਤਹਿਤ ਭੁਗਤਾਨ ’ਚ ਮਿਲਣ ਵਾਲੀ ਮੋਹਲਤ ਦਾ ਇਸਤੇਮਾਲ ਇਸ ਦੌਰਾਨ ਮੁਹੱਈਆ ਹੋਣ ਵਾਲੇ ਫੰਡ ਨੂੰ ਸਰਗਰਮੀ ਨਾਲ ਨੈੱਟਵਰਕ ਦੀ ਮਜ਼ਬੂਤੀ ’ਚ ਲਿਆਵੇਗੀ। ਮਿੱਤਲ ਨੇ ਕਿਹਾ ਕਿ ਦੂਰਸੰਚਾਰ ਖੇਤਰ ’ਚ ਸੁਧਾਰਾਂ ਨਾਲ ਵਾਧੇ ਨੂੰ ਰਫਤਾਰ ਮਿਲੇਗੀ। 

ਇਸ ਨਾਲ ਸਾਰੀਆਂ ਕੰਪਨੀਆਂ ਨਾਲ ਮਿਲ ਕੇ ਇਕ ਟੀਮ ਵਾਂਗ ਕੰਮ ਕਰਨ ਅਤੇ ਭਾਰਤ ਦੇ ਦੂਰਸੰਚਾਰ ਖੇਤਰ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਰਾਹ ਪੱਧਰਾ ਹੋਇਆ ਹੈ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤੀ ਦੂਰਸੰਚਾਰ ਰੈਗੂਲੇਟਰ ਅਤੇ ਅਥਾਰਿਟੀ (ਟ੍ਰਾਈ) 5ਜੀ ਸਪੈਕਟ੍ਰਮ ਲਈ ਉਦਯੋਗ ਦੀ ਤਰਕਸੰਗਤ ਰਿਜ਼ਰਵ ਮੁੱਲ ਦੀ ਮੰਗ ’ਤੇ ਗੌਰ ਕਰੇਗਾ। ਮਿੱਤਲ ਨੇ ਿਕਹਾ ਕਿ ਦਰਾਂ ਨੂੰ ਵਧਾਉਣ ਦੀ ਲੋੜ ਹੈ।


author

Rakesh

Content Editor

Related News