ਇਕ ਮਹੀਨੇ ਦੀ ਮਿਆਦ ਵਾਲੇ ਏਅਰਟੈੱਲ ਦੇ ਸਸਤੇ ਪਲਾਨ, ਮਿਲਣਗੇ ਇਹ ਫਾਇਦੇ

Tuesday, Aug 02, 2022 - 01:49 PM (IST)

ਇਕ ਮਹੀਨੇ ਦੀ ਮਿਆਦ ਵਾਲੇ ਏਅਰਟੈੱਲ ਦੇ ਸਸਤੇ ਪਲਾਨ, ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਭਾਰਤੀ ਟੈਲੀਕਾਮ ਬਾਜ਼ਾਰ ’ਚ ਏਅਰਟੈੱਲ ਲਗਾਤਾਰ ਜੀਓ ਨੂੰ ਟੱਕਰ ਦੇ ਰਹੀ ਹੈ। ਏਅਰਟੈੱਲ ਨੇ ਗਾਹਕਾਂ ਦੀ ਲੋੜ ਨੂੰ ਧਿਆਨ ’ਚ ਰੱਖਦੇ ਹੋਏ ਟੈਰਿਫ ਪਲਾਨ ’ਚ ਬਦਲਾਅ ਵੀ ਕੀਤੇ ਹਨ, ਜਿਸ ਵਿਚ 31 ਦਿਨਾਂ ਲਈ ਜ਼ਿਆਦਾ ਡਾਟਾ ਅਤੇ ਵਾਧੂ ਸੁਵਿਧਾ ਵਾਲੇ ਪਲਾਨ ਵੀ ਸ਼ਾਮਲ ਹਨ। ਜੇਕਰ ਤੁਸੀਂ ਵੀ ਏਅਰਟੈੱਲ ਦੇ ਅਜਿਹੇ ਹੀ ਕਿਸੇ ਪਲਾਨ ਦੀ ਭਾਲ ’ਚ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਏਅਰਟੈੱਲ ਦੇ 31 ਦਿਨਾਂ ਦੀ ਮਿਆਦ ਅਤੇ ਜ਼ਿਆਦਾ ਸੁਵਿਧਾ ਨਾਲ ਆਉਣ ਵਾਲੇ ਪਲਾਨਾਂ ਦੀ ਜਾਣਕਾਰੀ ਦੇ ਰਹੇ ਹਾਂ। 

ਏਅਰਟੈੱਲ ਦਾ 319 ਰੁਪਏ ਵਾਲਾ ਪ੍ਰੀਪੇਡ ਪਲਾਨ

ਕੰਪਨੀ ਦੇ 319 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਦੇ ਨਾਲ ਰੋਜ਼ਾਨਾ 2 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਮਿਲਦੇ ਹਨ। ਪਲਾਨ ਦੀ ਮਿਆਦ 31 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ ਅਪੋਲੋ 24/7 ਸਰਕਿਲ, ਵਿੰਕ ਮਿਊਜ਼ਿਕ ਅਤੇ ਫ੍ਰੀ ਹੈਲੋਟਿਊਨ ਦੀ ਸੁਵਿਧਾ ਵੀ ਮਿਲਦੀ ਹੈ। ਜੇਕਰ ਤੁਸੀਂ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹੋ ਅਤੇ ਫ੍ਰੀ ਮਿਊਜ਼ਿਕ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਪਲਾਨ ਤੁਹਾਡੇ ਲਈ ਬਿਹਤਰ ਹੋ ਸਕਦਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਫਾਸਟੈਗ ’ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲਦਾ ਹੈ। 

ਏਅਰਟੈੱਲ ਦਾ 296 ਰੁਪਏ ਵਾਲਾ ਪ੍ਰੀਪੇਡ ਪਲਾਨ

ਏਅਰਟੈੱਲ ਦੇ 296 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ 25 ਜੀ.ਬੀ. ਦਾ ਡਾਟਾ ਪੂਰੇ 30 ਦਿਨਾਂ ਦੀ ਮਿਆਦ ਨਾਲ ਮਿਲਦਾ ਹੈ. ਨਾਲ ਹੀ ਇਸ ਪਲਾਨ ’ਚ 100 SMS ਰੋਜ਼ਾਨਾ ਅਤੇ 30 ਦਿਨਾਂ ਲਈ ਅਨਲਿਮਟਿਡ ਕਾਲ ਦੀ ਸੁਵਿਧਾ ਵੀ ਮਿਲਦੀ ਹੈ। ਇਸ ਪਲਾਨ ਦੇ ਨਾਲ ਵੀ ਅਪੋਲੋ 24/7 ਸਰਕਿਲ, ਵਿੰਕ ਮਿਊਜ਼ਿਕ ਅਤੇ ਫ੍ਰੀ ਹੈਲੋਟਿਊਨ ਦੀ ਸੁਵਿਧਾ ਮਿਲਦੀ ਹੈ। 

ਏਅਰਟੈੱਲ ਦਾ 109 ਰੁਪਏ ਵਾਲਾ ਪਲਾਨ

ਇਸ ਲਿਸਟ ’ਚ ਸਭ ਤੋਂ ਸਸਤੇ ਯਾਨੀ 109 ਰੁਪਏ ਵਾਲੇ ਏਅਰਟੈੱਲ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ 200 ਐੱਮ.ਬੀ. ਡਾਟਾ ਮਿਲਦਾ ਹੈ। ਪਲਾਨ ’ਚ 99 ਰੁਪਏ ਦਾ ਟਾਕਟਾਈਮ ਵੀ ਮਿਲੇਗਾ। ਇਸ ਪਲਾਨ ਦੀ ਮਿਆਦ 30 ਦਿਨਾਂ ਲਈ ਮਿਲਦੀ ਹੈ। ਇਸ ਤੋਂ ਇਲਾਵਾ 109 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਲੋਕਲ ਅਤੇ ਐੱਸ.ਟੀ.ਡੀ. ਕਾਲ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕੀਤੀ ਜਾ ਸਕਦੀ ਹੈ। 

ਏਅਰਟੈੱਲ ਦਾ 111 ਰੁਪਏ ਵਾਲਾ ਪਲਾਨ

ਕੰਪਨੀ ਵਲੋਂ ਆਉਣ ਵਾਲੇ 111 ਰੁਪਏ ਵਾਲੇ ਪਲਾਨ ’ਚ ਵੀ ਤੁਹਾਨੂੰ ਉਹੀ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਜੋ 109 ਰੁਪਏ ਵਾਲੇ ਪਲਾਨ ’ਚ ਮਿਲਦੀਆਂ ਹਨ ਪਰ ਇਸ ਪਲਾਨ ਦੇ ਨਾਲ ਤੁਹਾਨੂੰ ਪੂਰੇ ਇਕ ਮਹੀਨੇ ਦੀ ਮਿਆਦ ਮਿਲਦੀ ਹੈ। ਪਲਾਨ ’ਚ ਤੁਹਾਨੂੰ 200 ਐੱਮ.ਬੀ. ਡਾਟਾ, 99 ਰੁਪਏ ਦਾ ਟਾਕਟਾਈਮ ਅਤੇ ਲੋਕਲ ਤੇ ਐੱਸ.ਟੀ.ਡੀ. ਕਾਲ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਪੂਰੇ 31 ਦਿਨਾਂ ਦੀ ਮਿਆਦ ਨਾਲ ਮਿਲਦੇ ਹਨ। 


author

Rakesh

Content Editor

Related News