ਏਅਰਸੈੱਲ ਨੇ ਲਾਂਚ ਕੀਤਾ ਅਨਲਿਮਟਿਡ ਕਾਲ ਰਿਚਾਰਜ ਪਲਾਨ

Thursday, Dec 22, 2016 - 12:27 PM (IST)

ਜਲੰਧਰ- ਦੂਰਸੰਚਾਰ ਕੰਪਨੀ ਏਅਰਸੈੱਲ ਨੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਅੱਜ ਖਾਸ ਪੈਕ ਦੀ ਪੇਸ਼ ਕੀਤੀ ਹੈ। ਇਸ ਦੇ ਤਹਿਤ ਕੰਪਨੀ ਦੇ ਗਾਹਕ ਕਿਸੇ ਵੀ ਨੈੱਟਵਰਕ ''ਤੇ ਫ੍ਰੀ ਅਨਲਿਮਟਿਡ ਕਾਲ ਕਰ ਸਕਦੇ ਹਨ। 
ਏਅਰਸੈੱਲ ਨੇ ਇਕ ਬਿਆਨ ''ਚ ਕਿਹਾ ਕਿ 23 ਰੁਪਏ ਦੇ ਰਿਚਾਰਜ ''ਤੇ ਗਾਹਕ ਕਿਸੇ ਵੀ ਨੈੱਟਵਰਕ ''ਤੇ ਲੋਕਲ ਅਤੇ ਐੱਸ.ਟੀ.ਡੀ. ਕਾਲ ਕਰ ਸਕਦੇ ਹਨ। ਇਸ ਦੀ ਮਿਆਦ ਇਕ ਦਿਨ ਦੀ ਹੋਵੇਗੀ। ਉਥੇ ਹੀ 328 ਰੁਪਏ ਦੇ ਰਿਚਾਰਜ ''ਤੇ ਏਅਰਸੈੱਲ ਦੇ ਗਾਹਕ ਕਿਸੇ ਵੀ ਨੈੱਟਵਰਕ ''ਤੇ ਫ੍ਰੀ ''ਚ ਗੱਲਬਾਤ ਕਰ ਸਕਣਗੇ। ਨਾਲ ਹੀ ਉਨ੍ਹਾਂ ਨੂੰ 500 ਐੱਮ.ਬੀ. 3ਜੀ ਡਾਟਾ ਜਦੋਂਕਿ 4ਜੀ ਹੈਂਡਸੈੱਟ ''ਤੇ 1.5ਜੀ.ਬੀ. 3ਜੀ ਡਾਟਾ 28 ਦਿਨਾਂ ਲਈ ਮਿਲੇਗਾ।

Related News