HTC ਫੋਨ ਕੀਬੋਰਡ ''ਚ ਸ਼ਾਮਿਲ ਹੋਇਆ ਵਿਗਿਆਪਨ ਅਪਡੇਟ

Monday, Jul 17, 2017 - 07:20 PM (IST)

ਜਲੰਧਰ-HTC ਆਪਣੇ ਯੂਜ਼ਰਸ ਲਈ ਲੇਟੈਸਟ ਕੀਬੋਰਡ ਅਪਡੇਟ ਕਰਨ ਵਾਲੀ ਹੈ ਜਿਸ 'ਚ ਕੀਬੋਰਡ ਓਪਨ ਕਰਨ 'ਤੇ ਸਕਰੀਨ 'ਤੇ ਹੀ ਤੁਹਾਨੂੰ ਵਿਗਿਆਪਨ ਨਜ਼ਰ ਆਵੇਗਾ। ਫਲੈਗਸ਼ਿਪ ਸਮਾਰਟਫੋਨ 'ਚ Stock keyboard app 'ਚ ਵਿਗਿਆਪਨ ਐਪ ਨੂੰ ਅਪਡੇਟ ਰਾਹੀਂ ਜੋੜਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਹਟਾਉਣ ਲਈ ਤੁਹਾਨੂੰ ਭੁਗਤਾਨ ਵੀ ਕਰਨਾ ਪੈ ਸਕਦਾ ਹੈ। ਹਾਲਾਂਕਿ HTC ਦੁਆਰਾ ਆਫੀਸ਼ੀਅਲ ਤੌਰ 'ਤੇ ਕੀਬੋਰਡ 'ਚ ਕੀਤੇ ਗਏ ਇਸ ਅਪਡੇਟ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

HTC  ਕੀਬੋਰਡ 'ਚ ਵਿਗਿਆਪਨ ਸ਼ਾਮਿਲ ਹੋਣ ਦੀ ਜਾਣਕਾਰੀ ਇਕ  Reddit ਯੂਜ਼ਰ “Azirack”ਦੁਆਰਾ ਦਿੱਤੀ ਗਈ ਹੈ। HTC ਫੋਨ ਯੂਜ਼ਰਸ  “Azirack” ਦੁਆਰਾ ਦਿੱਤੀ ਜਾਣਕਾਰੀ ਉਸ ਸਮਾਰਟਫੋਨ  HTC 10 'ਚ ਉਸ ਨੇ ਕੀਬੋਰਡ 'ਚ ਨਵਾਂ ਅਪਡੇਟ ਦੇਖਿਆ ਹੈ।  HTC 10 ਯੂਜ਼ਰ ਦੁਆਰਾ ਦੱਸਿਆ ਹੈ ਕਿ ਜਦੋਂ ਕੀਬੋਰਡ ਨੂੰ ਓਪਨ ਕੀਤਾ ਗਿਆ ਤਾਂ ਉਸ 'ਚ ਸਕਰੀਨ 'ਤੇ ਰਿਅਲ ਸਟੇਟ ਵਿਗਿਆਪਨ ਆਇਆ ਹੈ। ਇਸ ਤੋਂ ਬਾਅਦ ਵੀ ਯੂਜ਼ਰ ਨੇ ਜਿਨੀ ਵਾਰ ਕੀਬੋਰਡ ਓਪਨ ਕੀਤਾ ਉਨੀ ਵਾਰ ਉਸ ਨਵੇਂ ਵਿਗਿਆਪਨ ਨਜ਼ਰ ਆਵੇਗਾ। ਇਹ ਦਿੱਖਣ ਵਾਲੇ ਵਿਗਿਆਪਨਾਂ ਲਈ ਗਲਤ ਸਥਾਨ ਹੈ।

HTC ਨੇ ਹੁਣ ਤੱਕ ਇਸ ਸੰਬੰਧੀ ਕੋਈ ਵੀ ਆਫੀਸ਼ੀਅਲ ਅਪਡੇਟ ਜਾਂ ਸਟੇਟਮੈਂਟ ਜਾਰੀ ਨਹੀਂ ਕੀਤਾ ਹੈ, ਪਰ ਕੰਪਨੀ ਨੇ ਆਫੀਸ਼ੀਅਲ ਟਵਿੱਟਰ ਆਪਣੇ ਨਾਰਾਜ਼ ਯੂਜ਼ਰਸ ਨੂੰ ਲੇਟੈਸਟ TouchPal ਸੈਟਿੰਗ ਐਪ ਰਾਹੀਂ ਅਨਇਸਟਾਲ ਕਰਨ ਲਈ ਕਿਹਾ ਹੈ। ਇਹ ਵੀ ਨਾਲ ਸੁਝਾਅ ਦੇ ਰਹੀਂ ਹੈ ਕਿ ਅਪਡੇਟ 'ਚ ਵਿਗਿਆਪਨ ਨੂੰ ਸ਼ਾਮਿਲ ਕਰਨਾ ਇਕ ਗਲਤੀ ਹੈ। ਆਮਤੌਰ 'ਤੇ ਵਰਤੋਂ ਹੋਣ ਵਾਲੇ  TouchPal (ਗੈਰ-ਐੱਚ.ਟੀ.ਸੀ.) ਦੇ ਟ੍ਰਾਇਲ ਵਰਜਨ ਸੁਪੋਰਟ ਦਿੱਤਾ ਗਿਆ ਹੈ। ਇਹ ਇਕ ਵਿਗਿਆਪਨ ਸੰਬੰਧੀ ਟੈਸਟ ਸ਼ਾਮਿਲ ਹੈ, ਜਿਸ 'ਚ ਸਬਸਕ੍ਰਿਪਸ਼ਨ ਸੁਪੋਰਟ 'ਚ ਪੇਡ ਆਪਸ਼ਨ ਉਪਲੱਬਧ ਹੈ। ਇਸਦੇ ਨਾਲ ਇਹ ਸਹੂਲਤ HTC Sense version  'ਚ ਸ਼ਾਮਿਲ ਹੋ ਸਕਦੀ ਹੈ। ਆਮ ਤੌਰ 'ਤੇ ਥਰਡ ਪਾਰਟੀ ਡਿਵੈਲਪਰ ਰਾਹੀਂ ਉਪਲੱਬਧ ਹੋਣ ਵਾਲੇ ਸਟਾਕ ਕੀਬੋਰਡ 'ਚ ਕਈ ਪ੍ਰਕਾਰ ਦੀ ਸਹੂਲਤ ਦਿੱਤੀ ਗਈ ਹੈ। ਜਿਸ 'ਚ ਟੱਚਪਲ ਇਕ ਲੋਕਪ੍ਰਸਿੱਧ ਐਪ ਹੈ ਅਤੇ ਇਸ 'ਚ ਯੂਜ਼ਰਸ ਦੀ ਟੈਕਸਟ ਨਾਲ ਹੀ ਇਮੋਜੀ ਅਤੇ ਕੀਬੋਰਡ ਕਲਰ ਬਦਲਣ ਦੀ ਸਹੂਲਤ ਮਿਲਦੀ ਹੈ।


Related News