Adcom ਨੇ ''ਫਰੀਡਮ 251'' ਦੀ ਕੀਮਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

Saturday, Mar 05, 2016 - 11:33 AM (IST)

Adcom ਨੇ ''ਫਰੀਡਮ 251'' ਦੀ ਕੀਮਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

''ਰਿੰਗਿੰਗ ਬੈੱਲਸ ਨੂੰ 3,600 ''ਚ ਵੇਚੇ ਸਨ ਹੈਂਡਸੈੱਟ''
ਨਵੀਂ ਦਿੱਲੀ— ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ''ਫਰੀਡਮ-251'' ਪੇਸ਼ ਕਰ ਕੇ ਸਨਸਨੀ ਫੈਲਾਉਣ ਵਾਲੀ ਕੰਪਨੀ ਰਿੰਗਿੰਗ ਬੈੱਲਸ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਤਾਜ਼ਾ ਘਟਨਾਚੱਕਰ ''ਚ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਐਡਕਾਮ ਨੇ ਕਿਹਾ ਕਿ ਉਹ ਰਿੰਗਿੰਗ ਬੈੱਲਸ ਖਿਲਾਫ ਕਾਨੂੰਨੀ ਕਾਰਵਾਈ ਦੇ ਬਦਲ ''ਤੇ ਵਿਚਾਰ ਕਰ ਰਹੀ ਹੈ ਕਿਉਂਕਿ ਕੰਪਨੀ ਨੇ ਉਸ ਕੋਲੋਂ 3600 ਰੁਪਏ ''ਚ ਖਰੀਦੇ ਫੋਨ ਨੂੰ ਫਰੀਡਮ-251 ਬਣਾਕੇ ਪੇਸ਼ ਕੀਤਾ ਹੈ।  
ਕੰਪਨੀ ਦੇ ਸੰਸਥਾਪਕ ਅਤੇ ਚੇਅਰਮੈਨ ਸੰਜੀਵ ਭਾਟੀਆ ਨੇ ਅੱਜ ਜਾਰੀ ਇਕ ਬਿਆਨ ''ਚ ਕਿਹਾ ਕਿ ਅਸੀਂ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਸਾਡਾ ਫੋਨ 251 ਰੁਪਏ ''ਚ ਆਮ ਲੋਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ । ਐਡਕਾਮ ਬਰਾਂਡ ''ਤੇ ਕਿਸੇ ਤਰ੍ਹਾਂ ਦੇ ਨਾਂਹ-ਪੱਖੀ ਅਸਰ ਜਾਂ ਕਿਸੇ ਹੋਰ ਤਰ੍ਹਾਂ ਦੇ ਨੁਕਸਾਨ ਦੀ ਸਥਿਤੀ ''ਚ ਅਸੀਂ ਕਾਨੂੰਨੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ।


Related News