ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
Wednesday, Aug 13, 2025 - 10:12 AM (IST)

ਵੈੱਬ ਡੈਸਕ- ਗਰਮੀ ਦਾ ਸੀਜ਼ਨ ਆਉਂਦੇ ਹੀ AC ਦੀ ਡਿਮਾਂਡ ਤੇਜ਼ੀ ਨਾਲ ਵੱਧ ਜਾਂਦੀ ਹੈ। ਅੱਜ-ਕੱਲ੍ਹ ਲਗਭਗ ਹਰ ਘਰ 'ਚ ਏਅਰ ਕੰਡੀਸ਼ਨਰ (AC) ਮਿਲਦਾ ਹੈ ਅਤੇ ਜਿਨ੍ਹਾਂ ਕੋਲ ਨਹੀਂ, ਉਹ ਵੀ ਖਰੀਦਣ ਦੀ ਸੋਚ ਰਹੇ ਹਨ। ਤੇਜ਼ ਗਰਮੀ 'ਚ ਠੰਡਕ ਪਾਉਣ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਢੰਗ AC ਹੀ ਹੈ, ਪਰ ਬਹੁਤ ਲੋਕ ਇਸ ਕਰਕੇ ਝਿਜਕਦੇ ਹਨ ਕਿਉਂਕਿ AC ਚਲਾਉਣ ਨਾਲ ਬਿਜਲੀ ਦਾ ਬਿੱਲ ਕਾਫ਼ੀ ਵੱਧ ਜਾਂਦਾ ਹੈ।
ਇਹ ਰਹੇ ਕੁਝ ਸੌਖੇ ਤੇ ਸਮਾਰਟ ਟਿਪਸ, ਜਿਨ੍ਹਾਂ ਨਾਲ ਤੁਸੀਂ ਦਿਨ-ਰਾਤ AC ਚਲਾਕੇ ਵੀ ਬਿੱਲ ਘਟਾ ਸਕਦੇ ਹੋ:-
ਰੈਗੁਲਰ ਸਰਵਿਸਿੰਗ ਤੇ ਫਿਲਟਰ ਕਲੀਨਿੰਗ
- ਜੇ AC ਦੇ ਫਿਲਟਰ 'ਚ ਧੂੜ ਜੰਮ ਜਾਂਦੀ ਹੈ ਤਾਂ ਕੂਲਿੰਗ ਘਟਦੀ ਹੈ ਅਤੇ AC ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਬਿਜਲੀ ਵੱਧ ਖਰਚ ਹੁੰਦੀ ਹੈ।
- ਹਰ 10–15 ਦਿਨ 'ਚ ਫਿਲਟਰ ਸਾਫ਼ ਕਰੋ।
- ਸਾਲ 'ਚ ਘੱਟੋ-ਘੱਟ 2 ਵਾਰ ਪ੍ਰੋਫੈਸ਼ਨਲ ਸਰਵਿਸਿੰਗ ਕਰਵਾਓ।
- 24-26 ਡਿਗਰੀ 'ਤੇ ਚਲਾਓ AC
- ਏਸੀ ਨੂੰ 18-20 ਡਿਗਰੀ 'ਤੇ ਚਲਾਉਣਾ ਬਿਜਲੀ ਦੀ ਖਪਤ ਵਧਾਉਂਦਾ ਹੈ।
- 24-26 ਡਿਗਰੀ ਸਭ ਤੋਂ ਬਿਹਤਰ ਹੈ- ਇਸ ਨਾਲ ਬਿਜਲੀ ਘੱਟ ਲੱਗਦੀ ਹੈ ਅਤੇ ਕੂਲਿੰਗ ਵੀ ਆਰਾਮਦਾਇਕ ਰਹਿੰਦੀ ਹੈ।
- AC ਦੇ ਨਾਲ ਸੀਲਿੰਗ ਫੈਨ ਚਲਾਉਣ ਨਾਲ ਕੂਲਿੰਗ ਜਲਦੀ ਫੈਲਦੀ ਹੈ।
ਕਮਰੇ ਦੀ ਸੀਲਿੰਗ ਅਤੇ ਪਰਦੇ
- ਖਿੜਕੀਆਂ 'ਚੋਂ ਆਉਂਦੀ ਧੁੱਪ ਜਾਂ ਦਰਵਾਜ਼ਿਆਂ ਦੇ ਗੈਪ ਕਾਰਨ AC ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ।
- ਮੋਟੇ ਪਰਦੇ ਲਗਾਓ ਅਤੇ ਗੈਪ ਸੀਲ ਕਰੋ।
- ਰਾਤ ਨੂੰ Sleep Mode ਦਾ ਕਰੋ ਇਸਤੇਮਾਲ
- ਰਾਤ ਨੂੰ Sleep Mode ਆਨ ਕਰਨ ਨਾਲ ਏਸੀ ਹੌਲੀ-ਹੌਲੀ ਕੂਲਿੰਗ ਘਟਾਉਂਦਾ ਹੈ, ਜਿਸ ਨਾਲ ਬਿਜਲੀ ਬਚਦੀ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8