Cache Memory ਦੇ ਬਾਰੇ ਇਹ ਹੈ ਅਹਿਮ ਜਾਣਕਾਰੀ

Sunday, Aug 20, 2017 - 04:37 PM (IST)

Cache Memory ਦੇ ਬਾਰੇ ਇਹ ਹੈ ਅਹਿਮ ਜਾਣਕਾਰੀ

ਜਲੰਧਰ-ਅੱਜ ਦੇ ਡਿਜੀਟਲ ਸਮੇਂ 'ਚ ਅਕਸਰ ਤੁਹਾਨੂੰ ਕੈਸ਼ੇ ਮੈਮਰੀ ਦਾ ਜ਼ਿਕਰ ਸੁਣਨ ਨੂੰ ਮਿਲਿਆ ਹੋਵੇਗਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਕਲੀਅਰ ਕਰਨਾ ਚਾਹੀਦਾ ਹੈ, ਉਸ ਸਮੇਂ ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਜਦੋਂ ਕੈਸ਼ੋ ਮੈਮਰੀ ਨੂੰ ਕਲੀਅਰ ਹੀ ਕਰਨਾ ਹੁੰਦਾ ਹੈ ਤਾਂ ਇਸਦਾ ਕੀ ਕੰਮ ਅਤੇ ਜ਼ਰੂਰਤ ਹੈ। 

Cache memory-
Cache memory ਨੂੰ ਤੁਸੀਂ ਸੀ. ਪੀ. ਯੂ. ਮੈਮਰੀ ਵੀ ਕਹਿ ਸਕਦੇ ਹੈ। ਇਹ ਰੈਮ ਮੈਮਰੀ ਹੈ, ਜੋ ਕੰਪਿਊਟਰ ਅਤੇ ਮੋਬਾਇਲ ਦੇ ਸਭ ਤੋਂ ਨਜ਼ਦੀਕ ਹੁੰਦੀ ਹੈ। ਸਾਧਾਰਨ ਰੈਮ ਮੈਮਰੀ ਦੀ ਬਜ਼ਾਏ ਕੈਸ਼ੋ ਮੈਮਰੀ ਨੂੰ ਕੰਪਿਊਟਰ ਕਾਫੀ ਤੇਜ਼ੀ ਨਾਲ ਐਕਸੈਸ ਕਰਦੀ ਹੈ। ਕੈਸ਼ ਮੈਮਰੀ ਨੂੰ ਆਮ ਤੌਰ 'ਤੇ ਇਕ ਚਿਪ ਦੇ ਰਾਹੀਂ ਸੀ. ਪੀ. ਯੂ. ਦੇ ਅੰਦਰ ਜਾਂ ਫਿਰ ਕਿਸੇ ਖਾਸ ਚਿੱਪ 'ਚ ਇੰਟੀਗ੍ਰੇਟ ਕਰ ਅਲੱਗ ਤੋਂ ਬਸ ਦੇ ਰਾਹੀਂ ਤੋਂ ਸੀ. ਪੀ. ਯੂ. ਨਾਲ ਇੰਟਰਕੁਨੈਕਟ ਕੀਤਾ ਜਾਂਦਾ ਹੈ।

ਲਾਭ-

Cache memory ਦਾ ਮੁੱਖ ਕੰਮ ਪ੍ਰੋਗਰਾਮ ਨਿਰਦੇਸ਼ਾਂ ਜਿਸ ਨੂੰ ਤੁਸੀਂ ਅਨੁਦੇਸ਼ ਵੀ ਕਹਿ ਸਕਦੇ ਹੋ ਨੂੰ ਸਟੋਰ ਕਰਦਾ ਹੈ, ਜਿਸ ਤੋਂ ਸਾਫਟਵੇਅਰ ਦੀ ਵਰਤੋਂ ਦੌਰਾਨ ਉਨ੍ਹਾਂ ਦਾ ਤੇਜ਼ੀ ਨਾਲ ਇਸਤੇਮਾਲ ਕੀਤਾ ਜਾ ਸਕੇ। ਕੈਸ਼ੋ ਮੈਮਰੀ 'ਚ ਉਪਲੱਬਧ ਡਾਟੇ ਰਾਹੀਂ ਤੁਸੀਂ ਕਾਫੀ ਤੇਜ਼ੀ ਨਾਲ ਸਾਫਟਵੇਅਰ ਅਤੇ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹੋ। ਡਿਵਾਈਸ ਉਪਯੋਗ ਦੇ ਦੌਰਾਨ ਮਾਈਕ੍ਰੋ-ਪ੍ਰੋਸੈਸਰ ਡਾਟਾ ਪ੍ਰੋਸੈਸ ਲਈ ਕੈਸ਼ੋ ਮੈਮਰੀ 'ਚ ਉਪਲੱਬਧ ਡਾਟਾ ਨੂੰ ਸਭ ਤੋਂ ਪਹਿਲਾਂ ਦੇਖਦਾ ਹੈ ਅਤੇ ਉਸ ਨੂੰ ਕਾਫੀ ਤੇਜ਼ੀ ਨਾਲ ਐਕਸੈਸ ਕਰਦਾ ਹੈ। ਇੱਥੇ ਉਹ ਡਾਟਾ ਉਪਲੱਬਧ ਹੁੰਦਾ ਹੈ, ਜਿਸ ਦਾ ਤੁਸੀਂ ਪਹਿਲਾਂ ਤੋਂ ਉਪਯੋਗ ਕੀਤਾ ਹੋਵੇ। ਕੈਸ਼ੋ ਮੈਮਰੀ 'ਚ ਉਪਲੱਬਧ ਡਾਟਾ ਨੂੰ ਵਰਤੋਂ ਕਰਨ ਤੋਂ ਜਿਆਦਾ ਸਮਾਂ ਨਹੀਂ ਲੱਗਦਾ ਹੈ।
ਕੈਸ਼ੋ ਮੈਮਰੀ ਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਦੇ ਮਾਧਿਅਮ ਤੋਂ ਤੁਸੀਂ ਕਾਫੀ ਤੇਜ਼ੀ ਨਾਲ ਮੋਬਾਇਲ ਅਤੇ ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ। ਜਿਵੇਂ ਤੁਸੀਂ ਕੋਈ ਬ੍ਰਾਊਜ਼ਰ ਖੋਲ ਰਹੇ ਹੋ ਜਾਂ ਫਿਰ ਟਾਈਪਿੰਗ ਕਰ ਰਹੇ ਹੋ, ਤਾਂ ਕੈਸ਼ੋ ਮੈਮਰੀ 'ਚ ਉਪਲੱਬਧ ਡਾਟੇ ਤੋਂ ਹੀ ਤੁਹਾਡੇ ਕੋਲ ਸੁਝਾਅ ਆਉਂਦੇ ਹਨ, ਜਿਸ ਤੋਂ ਤੁਸੀਂ ਤੇਜ਼ੀ ਨਾਲ ਇਸ ਦੀ ਵਰਤੋਂ ਕਰ ਸਕਦੇ ਹੈ। ਕੈਸ਼ੋ ਡਾਟਾ ਐਪਲੀਕੇਸ਼ਨ ਉਪਯੋਗ ਦੇ ਦੌਰਾਨ ਤਿਆਰ ਹੁੰਦੇ ਹਨ। ਕੈਸ਼ੋ ਮੈਮਰੀ 'ਚ ਟੈਂਮਪਰੇਰੀ ਫਾਇਲ ਸੇਵ ਹੁੰਦੇ ਹਨ।

ਨੁਕਸਾਨ-

Cache memory ਦੇ ਫਾਇਦੇ ਵੱਡੇ ਹਨ, ਪਰ ਇਸ ਦਾ ਥੋੜ੍ਹਾ ਨੁਕਸਾਨ ਵੀ ਹੈ। ਸਭ ਤੋਂ ਪਹਿਲਾਂ ਦੱਸ ਦਿੱਤਾ ਜਾਂਦਾ ਹੈ ਕਿ ਇਹ ਮੈਮਰੀ ਕਾਫੀ ਛੋਟੀ ਹੁੰਦੀ ਹੈ, ਅਜਿਹੇ 'ਚ ਬਹੁਤ ਤੇਜ਼ੀ ਨਾਲ ਭਰ ਜਾਂਦੀ ਹੈ। ਪ੍ਰੋਸੈਸਰ ਅਤੇ ਮੈਮਰੀ ਦੇ ਰਸਤੇ 'ਚ ਹੋਣ ਦੀ ਵਜ੍ਹਾ ਤੋਂ ਇਹ ਜਿਵੇਂ-ਜਿਵੇ ਭਰਨ ਲੱਗਦਾ ਹੈ ਉਸ ਤਰ੍ਹਾਂ ਡਿਵਾਈਸ ਨੂੰ ਹੌਲੀ ਕਰ ਦਿੰਦਾ ਹੈ। ਕੈਸ਼ੋ ਮੈਮਰੀ ਭਰਨ 'ਤੇ ਫੋਨ ਤੋਂ ਬਾਅਦ ਫੋਨ ਹੈਂਗ ਵੀ ਹੋਣ ਲੱਗਦਾ ਹੈ।


Related News