ਰੂਸ ’ਚ ਹੋਈ 5ਜੀ ਦੀ ਸ਼ੁਰੂਆਤ! ਪਾਕਿਸਤਾਨ ਨੇ ਵੀ ਦੱਸੀ ਲਾਂਚ ਦੀ ਤਰੀਖ਼

Sunday, Mar 07, 2021 - 11:08 AM (IST)

ਰੂਸ ’ਚ ਹੋਈ 5ਜੀ ਦੀ ਸ਼ੁਰੂਆਤ! ਪਾਕਿਸਤਾਨ ਨੇ ਵੀ ਦੱਸੀ ਲਾਂਚ ਦੀ ਤਰੀਖ਼

ਮਾਸਕੋ (ਅਨਸ) – ਰੂਸੀ ਦੂਰਸੰਚਾਰ ਆਪ੍ਰੇਟਰ ਐੱਮ. ਟੀ. ਐੱਸ. ਨੇ ਐਲਾਨ ਕੀਤਾ ਹੈ ਕਿ ਇਸ ਨੇ ਮਾਸਕੋ ’ਚ ਟ੍ਰਾਇਲ ਯੂਜ਼ ਲਈ ਦੇਸ਼ ਦੇ ਪਹਿਲੇ 5ਜੀ ਨੈੱਟਵਰਕ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਦਿੱਤੇ ਇਕ ਬਿਆਨ ਦੇ ਹਵਾਲੇ ਤੋਂ ਸਿਨਹੁਆ ਸਮਾਚਾਰ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਰੂਸ ਦੀ ਰਾਜਧਾਨੀ ਦੇ 14 ਅਹਿਮ ਸਥਾਨਾਂ ’ਚ 4.9 ਗੀਗਾਹਰਟਜ਼ ਸਪੈਕਟ੍ਰਮ ਬੈਂਡ ’ਚ ਨੈੱਟਵਰਕ ਨੂੰ ਮੁਹੱਈਆ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ

ਮੌਜੂਦਾ ਸਮੇਂ ’ਚ 5ਜੀ ਸਮਾਰਟਫੋਨ ਵਾਲੇ ਕੁਝ ਹੀ ਚੋਣਵੇਂ ਯੂਜ਼ਰਸ ਵੱਧ ਤੋਂ ਵੱਧ 1.5 ਗੀਗਾਬਾਈਟ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਅਨਲਿਮਟਿਡ 5ਜੀ ਇੰਟਰਨੈੱਟ ਨਾਲ ਜੁੜ ਸਕਦੇ ਹਨ। ਜੁਲਾਈ 2020 ’ਚ ਐੱਮ. ਟੀ. ਐੱਸ. ਨੂੰ ਆਪਣਾ ਪਹਿਲਾ 5ਜੀ ਲਾਇਸੰਸ ਦਿੱਤਾ ਗਿਆ, ਜਿਸ ’ਚ 83 ਰੂਸੀ ਖੇਤਰ ਸ਼ਾਮਲ ਹਨ। ਇਸ ਦੀ ਮਿਆਦ ਜੁਲਾਈ 2025 ਤੱਕ ਦੀ ਹੈ।

ਇਮਰਾਨ ਖਾਨ ਸਰਕਾਰ 5ਜੀ ਸਰਵਿਸ ਨੂੰ ਸ਼ੁਰੂ ਕਰਨ ਦੇ ਮਾਮਲੇ ’ਚ ਭਾਰਤ ਨੂੰ ਪਿੱਛੇ ਛੱਡਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਪਾਕਿਸਤਾਨ ਦੇ ਸੂਚਨਾ ਤਕਨਾਲੌਜੀ ਮੰਤਰੀ ਸੈਯਦ ਅਮੀਨੂਲ ਹਕ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਪਾਕਿਸਤਾਨ ਦਸੰਬਰ 2022 ਤੱਕ ਦੇਸ਼ ’ਚ 5ਜੀ ਨੈੱਟਵਰਕ ਸਰਵਿਸ ਦੀ ਸ਼ੁਰੂਆਤ ਕਰ ਦੇਵੇਗਾ।

ਇਹ ਵੀ ਪੜ੍ਹੋ : ਕਾਗਜ਼ ਅਤੇ ਗੱਤਾ ਉਦਯੋਗ 'ਚ ਗਹਿਰਾਇਆ ਸੰਕਟ, ਕਾਰੋਬਾਰੀਆਂ ਨੇ ਸਰਕਾਰ ਅੱਗੇ ਲਗਾਈ ਗੁਹਾਰ

ਭਾਰਤ ’ਚ 2022 ਦੀ ਸ਼ੁਰੂਆਤ ’ਚ ਮਿਲ ਸਕਦੀ ਹੈ 5ਜੀ ਸੇਵਾ

ਸੰਸਦ ’ਚ ਰੱਖੀ ਗਈ ਇਕ ਕਮੇਟੀ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਸਰਕਾਰ ਨੂੰ ਉਮੀਦ ਹੈ ਕਿ ਭਾਰਤ ’ਚ 5ਜੀ ਸੇਵਾਵਾਂ 2022 ਦੀ ਸ਼ੁਰੂਆਤ ’ਚ ਮੁਹੱਈਆ ਹੋ ਸਕਦੀਆਂ ਹਨ। ਟੈਲੀਕਾਮ ਮੰਤਰਾਲਾ ਨੇ 1 ਮਾਰਚ ਨੂੰ 3.92 ਲੱਖ ਕਰੋੜ ਰੁਪਏ ਦੇ ਸਪੈਕਟ੍ਰਮ ਨੀਲਾਮੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਨਫਾਰਮੇਸ਼ਨ ਤਕਨਾਲੌਜੀ ’ਤੇ ਸਟੈਂਡਿੰਗ ਕਮੇਟੀ ਨੇ 5ਜੀ ਸਰਵਿਸ ’ਚ ਹੁਣ ਵਾਲੀ ਦੇਰੀ ’ਤੇ ਟੈਲੀਕਾਮ ਮੰਤਰਾਲਾ ਦੀ ਖਿਚਾਈ ਕੀਤੀ ਹੈ। ਇਲੈਕਟ੍ਰਾਨਿਕ ਅਤੇ ਇਨਫਾਰਮੇਸ਼ਨ ਤਕਨਾਲੌਜੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਹਾਲ ਹੀ ’ਚ ਕਿਹਾ ਕਿ 2ਜੀ, 3ਜੀ ਅਤੇ 4ਜੀ ਸੇਵਾਵਾਂ ਨੂੰ ਸ਼ੁਰੂ ਕਰਨ ’ਚ ਅਸੀਂ ਪਿੱਛੇ ਰਹੇ ਹਾਂ, ਪਰ 5ਜੀ ਦੇ ਮਾਮਲੇ ’ਚ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਅੱਗੇ ਰਹੇਗਾ ਅਤੇ ਇਥੇ ਤੇਜ਼ੀ ਨਾਲ ਇਸ ’ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੀ ਭਾਰਤ ਦੀ ਟੁੱਟੀ ਉਮੀਦ, ਸਾਊਦੀ ਅਰਬ ਨੇ ਦਿੱਤੀ ਇਹ ਸਲਾਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News