3D ਪ੍ਰਿੰਟਰ ਨਾਲ ਬਣਾਇਆ ਨਾੜੀਆਂ ਦਾ ਮਾਡਲ, ਦਿਲ ਦੇ ਰੋਗ ''ਚ ਹੋਵੇਗੀ ਵਰਤੋਂ

Thursday, Oct 27, 2016 - 11:24 AM (IST)

3D ਪ੍ਰਿੰਟਰ ਨਾਲ ਬਣਾਇਆ ਨਾੜੀਆਂ ਦਾ ਮਾਡਲ, ਦਿਲ ਦੇ ਰੋਗ ''ਚ ਹੋਵੇਗੀ ਵਰਤੋਂ

ਮੈਲਬੋਰਨ/ਜਲੰਧਰ- ਆਸਟ੍ਰੇਲੀਆ ਦੇ ਵਿਗਿਆਨੀਆਂ ਨੇ 3ਡੀ ਪ੍ਰਿੰਟਰ ਦੇ ਸਹਾਰੇ ਮਨੁੱਖੀ ਨਾੜੀਆਂ (ਆਰਟਰੇਰੀ) ਦਾ ਮਾਡਲ ਤਿਆਰ ਕੀਤਾ ਹੈ। ਇਸ ਨਾਲ ਜਾਨਲੇਵਾ ਦਿਲ ਦੇ ਰੋਗ ਦੇ ਇਲਾਜ ਵਿਚ ਮਦਦ ਮਿਲ ਸਕਦੀ ਹੈ। ਨਾੜੀਆਂ ਦੀ ਰਚਨਾ ਬੇਹੱਦ ਮੁਸ਼ਕਲ ਹੁੰਦੀ ਹੈ ਅਤੇ ਇਲਾਜ ਵਿਚ ਇਨ੍ਹਾਂ ਨੂੰ ਬਦਲਣ ਲਈ ਡਾਕਟਰਾਂ ਕੋਲ ਕੋਈ ਬਦਲ ਨਹੀਂ ਸੀ ਪਰ ਨਵੇਂ ਮਾਡਲ ਨੇ ਇਲਾਜ ਦੇ ਨਵੇਂ ਦੁਆਰ ਖੋਲ੍ਹ ਦਿੱਤੇ ਹਨ। ਡਾਕਟਰਾਂ ਨੂੰ ਉਮੀਦ ਹੈ ਕਿ ਇਸ ਨਾਲ ਕਈ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦ ਮਿਲੇਗੀ। 

ਦਿਲ ਦੇ ਰੋਗ ਮਾਹਿਰਾਂ ਨੇ ਯੂਨੀਵਰਸਿਟੀ ਆਫ ਮੈਲਬੋਰਨ ਦੇ ਇੰਜੀਨੀਅਰਾਂ ਦੇ ਸਹਿਯੋਗ ਨਾਲ 3ਡੀ ਪ੍ਰਿਟਿੰਗ ਤਕਨੀਕ ਨਾਲ ਵਿਅਕਤੀਆਂ ਦੀਆਂ ਨਾੜੀਆਂ ਦਾ ਮਾਡਲ ਬਣਾਉਣ ਵਾਲੀ ਇਸ ਵਿਧੀ ਨੂੰ ਵਿਕਸਤ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਜਿਸ ਕੈਮਰੇ ਦੀ ਵਰਤੋਂ ਕੀਤੀ ਹੈ, ਉਹ ਮਨੁੱਖ ਦੇ ਵਾਲ ਤੋਂ ਵੀ ਬਾਰੀਕ ਹੈ ਪਰ ਇਹ ਬਹੁਤ ਜ਼ਿਆਦਾ ਰਿਜੋਲਿਊਸ਼ਨ ਵਾਲੀਆਂ ਫੋਟੋਆਂ ਨੂੰ ਉਤਾਰ ਸਕਦਾ ਹੈ। ਇਸ ਤੋਂ ਬਾਅਦ ਡਾਕਟਰਾਂ ਦੇ ਵਿਸ਼ਲੇਸ਼ਣ ਲਈ ਇਸ ਦਾ ਤ੍ਰਿਆਯਾਮੀ ਮਾਡਲ ਬਣਾਇਆ ਜਾਂਦਾ ਹੈ। ਇਹ ਮਾਡਲ ਡਾਕਟਰਾਂ ਨੂੰ ਹਰੇਕ ਵਿਅਕਤੀ ਦੇ ਦਿਲ ਦੀ ਬਣਤਰ ਦੀ ਨਵੀਂ ਜਾਣਕਾਰੀ ਪ੍ਰਦਾਨ ਕਰਦਾ ਹੈ। ਪ੍ਰੋ. ਪੀਟਰ ਨੇ ਕਿਹਾ ਕਿ ਆਪਣੇ ਅਤੀ-ਸੰਵੇਦਨਸ਼ੀਲ ਦਿਲ ਸਕੈਨ ਨੂੰ ਸੁਪਰ ਕੰਪਿਊਟਰ ਵਲੋਂ ਬਣਾਏ ਮਾਡਲ ਨਾਲ ਜੋੜ ਕੇ ਅਸੀਂ ਰੋਗੀ ਦੀਆਂ ਨਾੜੀਆਂ ਦੇ ਖੰਡਾਂ ਦਾ ਮਾਡਲ ਬਣਾਉਣ ਵਿਚ ਸਮਰੱਥ ਹੋ ਗਏ ਹਾਂ।


Related News