ਭਾਰਤ ''ਚ ਲਾਂਚ ਹੋਈ 2025 Volkswagen Golf GTI, ਜਾਣੋ ਕੀਮਤ ਤੇ ਖੂਬੀਆਂ

Tuesday, May 27, 2025 - 04:55 PM (IST)

ਭਾਰਤ ''ਚ ਲਾਂਚ ਹੋਈ 2025 Volkswagen Golf GTI, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- 2025 Volkswagen Golf GTI ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਗੱਡੀ ਦੀ ਸ਼ੁਰੂਆਤੀ ਕੀਮਤ 53 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਹ ਕਾਰ ਪੂਰੀ ਤਰ੍ਹਾਂ CBU (Completely Built Unit) ਦੇ ਰੂਪ 'ਚ ਭਾਰਤ 'ਚ ਲਿਆਂਦੀ ਗਈ ਹੈ, ਜਿਸ ਕਾਰਨ ਇਸ ਦੀ ਕੀਮਤ ਜ਼ਿਆਦਾ ਹੈ। Golf GTI ਭਾਰਤ 'ਚ Polo GTI ਤੋਂ ਬਾਅਦ Volkswagen ਦਾ ਦੂਜਾ GTI ਮਾਡਲ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ 'ਚ ਇਸ ਦੀਆਂ ਪਹਿਲੀਆਂ 150 ਯੂਨਿਟਸ ਦੀ ਬੁਕਿੰਗ ਹੋ ਚੁੱਕੀ ਹੈ। ਇਸ ਗੱਡੀ ਨੂੰ ਗਾਹਕ Grenadilla Black, Kings Red, Moonstone Grey ਅਤੇ Oryx White 'ਚ ਖਰੀਦ ਸਕਦੇ ਹੋ। 

ਡਿਜ਼ਾਈਨ ਅਤੇ ਲੁੱਕ

Volkswagen Golf GTI ਦਾ ਡਿਜ਼ਾਈਨ ਬਿਲਕੁਲ ਇੰਟਰਨੈਸ਼ਨਲ ਮਾਡਲ ਵਰਗਾ ਹੀ ਹੈ। ਕਾਰ ਦੀ ਲੁੱਕ ਬੇਹੱਦ ਸਟਾਈਲਿਸ਼ ਅਤੇ ਸਪੋਰਟੀ ਹੈ। ਫਰੰਟ 'ਚ ਮੈਟ੍ਰਿਕਸ LED ਹੈੱਡਲਾਈਟਾਂ ਦਿੱਤੀਆਂ ਗਈਆਂ ਹਨ, ਜੋ ਇਕ ਪਤਲੀ LED DRL ਪੱਟੀ ਨਾਲ ਜੁੜੀਆਂ ਹਨ। ਬੰਪਰ ਨੂੰ ਰੈਗੁਲਰ ਗੋਲਫ ਮਾਡਲ ਤੋਂ ਜ਼ਿਆਦਾ ਸਪੋਰਟੀ ਡਿਜ਼ਾਈਨ 'ਚ ਤਿਆਰ ਕੀਤਾ ਗਿਆ ਹੈ। X-ਸ਼ੇਪ ਫੌਗ ਲਾਈਟਾਂ, ਪਤਲੀ ਰੈੱਡ ਪੱਟੀ ਅਤੇ GTI ਬੈਜਿੰਗ ਕਾਰ ਦੇ ਫਰੰਟ ਨੂੰ ਰੇਸਿੰਗ ਫੀਲ ਦਿੰਦੀ ਹੈ। ਸਾਈਡ 'ਚ 18-ਇੰਚ ਡਿਊਲ-ਟੋਨ ਅਲੌਏ ਵ੍ਹੀਲਜ਼ (ਜਿਨ੍ਹਾਂ ਨੂੰ 19-ਇੰਚ ਤਕ ਅਪਗ੍ਰੇਡ ਕੀਤਾ ਜਾ ਸਕਦਾ ਹੈ) ਅਤੇ ਰੈੱਡ ਬ੍ਰੇਕ ਕੈਲੀਪਰਜ਼ ਮਿਲਦੇ ਹਨ, ਜੋ ਇਸਦੀ ਸਪੋਰਟੀ ਪਛਾਣ ਨੂੰ ਹੋਰ ਨਿਖਾਰਦੇ ਹਨ। 
ਬੈਕ 'ਚ ਸਮੋਕਡ LED ਟੇਲਟਾਈਟਸ, ਰੂਫ ਸਪੌਇਲਰ ਅਤੇ ਡਿਊਲ ਐਗਜੋਸਟ ਟਿਪਸ ਮਿਲਦੇ ਹਨ। 

ਪਾਵਰਟ੍ਰੇਨ

ਇਸ ਗੱਡੀ 'ਚ 2.0 ਲੀਟਰ, 4-ਸਿਲੰਡਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 265hp ਦੀ ਪਾਵਰ ਅਤੇ 370Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ, ਜੋ ਸਿਰਫ ਫਰੰਟ ਵ੍ਹੀਲਜ਼ ਨੂੰ ਪਾਵਰ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ Golf GTI 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 5.9 ਸਕਿੰਟਾਂ 'ਚ ਫੜ ਸਕਦੀ ਹੈ। ਇਸਦੀ ਅਨੁਮਾਨਿਤ ਟਾਪ ਸਪੀਡ 267 ਕਿਲੋਮੀਟਰ ਪ੍ਰਤੀ ਘੰਟਾ ਹੈ। 

ਫੀਚਰਜ਼

12.9 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 10.25-ਇੰਚ ਡਿਜੀਟਲ ਡਰਾਈਵਰ ਡਿਸਪਲੇਅ, ਪੈਨੋਰਮਿਕ ਸਨਰੂਫ, ਵਾਇਰਲੈੱਸ ਚਾਰਜਿੰਗ, ਥ੍ਰੀ-ਜ਼ੋਨ ਕਲਾਈਮੇਟ ਕੰਟਰੋਲ, ਪੈਡਲ ਸ਼ਿਫਟਰਜ਼, 30-ਕਲਰ ਐਂਬੀਐਂਟ ਲਾਈਟਿੰਗ, ਹੀਟੇਡ ਫਰੰਟ ਸੀਟਾਂ, ਮਲਟੀਪਲ ਏਅਰਬੈਗਸ, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, ਰੀਅਰ-ਵਿਊ ਕੈਮਰਾ ਅਤੇ ADAS ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News