ਲਾਕਡਾਊਨ ਦੇ ਚਲਦੇ ਹੀ ਲਾਂਚ ਹੋਵੇਗੀ ਨਵੀਂ Honda City, ਬੰਦ ਨਹੀਂ ਹੋਵੇਗਾ ਮੌਜੂਦਾ ਮਾਡਲ

05/18/2020 1:28:36 PM

ਆਟੋ ਡੈਸਕ— ਹੋਂਡਾ ਆਪਣੀ ਨੈਕਸਟ ਜਨਰੇਸ਼ਨ 2020 ਸਿਟੀ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਦੇ ਉੱਚ ਅਧਿਕਾਰੀ ਦੀ ਮੰਨੀਏ ਤਾਂ ਕੋਰੋਨਾਵਾਇਰਸ ਮਹਾਮਾਰੀ ਦੇ ਚਲਦੇ ਵੀ ਇਸ ਕਾਰ ਨੂੰ ਜਲਦ ਹੀ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਨਵੀਂ ਪੰਜਵੀਂ ਜਨਰੇਸ਼ਨ ਦੀ ਹੋਂਡਾ ਸਿਟੀ ਨੂੰ ਕੰਪਨੀ ਮੌਜੂਦਾ ਚੌਥੀ ਜਨਰੇਸ਼ਨ ਦੀ ਹੋਂਡਾ ਸਿਟੀ ਦੇ ਨਾਲ ਹੀ ਉਪਲੱਬਧ ਕਰੇਗੀ ਯਾਨੀ ਮੌਜੂਦਾ ਕਾਰ ਮਾਡਲ ਨੂੰ ਬੰਦ ਨਹੀਂ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਕੋਲ ਇਸ ਕਾਰ ਨੂੰ ਖਰੀਦਣ ਦਾ ਜ਼ਿਆਦਾ ਤੋਂ ਜ਼ਿਆਦਾ ਬਦਲ ਰਹੇਗਾ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ 10 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਸਕਦੀ ਹੈ। 

PunjabKesari

ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ, ਹੋਂਡਾ ਕਾਰਜ਼ ਇੰਡੀਆ ਦੇ ਸੀਨੀਅਨ ਵਾਈਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ, ਮਾਰਕੀਟਿੰਗ ਅਤੇ ਸੇਲਸ, ਰਜੇਸ਼ ਗੋਇਲ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਇਨਫੈਕਸ਼ਨ ਦੀ ਇਹ ਸਥਿਤੀ ਬਹੁਤ ਹੀ ਅਵਿਸ਼ਵਾਸੀ ਹੈ ਪਰ ਸਾਨੂੰ ਇਸ ਸਥਿਤੀ 'ਚੋਂ ਬਾਹਰ ਨਿਕਲਣਾ ਹੀ ਪਵੇਗਾ। ਬਾਹਰ ਨਿਕਲਦੇ ਸਮੇਂ ਸਾਨੂੰ ਕਈ ਚੁਣੌਤੀਆਂ ਜਿਵੇਂ- ਸਪਲਾਈ ਚੇਨ, ਪ੍ਰੋਡਕਸ਼ਨ, ਡੀਲਰਸ਼ਿਪ 'ਤੇ ਸੇਲਸ ਐਕਟਿਵਿਟੀ ਅਤੇ ਮਾਰਕੀਟ ਸੈਂਟੀਮੈਂਟ ਦਾ ਵੀ ਧਿਆਨ ਰੱਖਣਾ ਹੋਵੇਗਾ। ਇਕ ਉਤਪਾਦਕ ਦੇ ਤੌਰ 'ਤੇ ਸਾਡੇ 'ਤੇ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਨਵੇਂ ਉਤਪਾਦਾਂ ਨੂੰ ਬਾਜ਼ਾਰ 'ਚ ਪੇਸ਼ ਕਰੀਏ। 

PunjabKesari

ਪਾਵਰਫੁਲ ਇੰਜਣ
ਨਵੀਂ ਹੋਂਡਾ ਸਿਟੀ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 1.5-ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 119 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਦਰਅਸਲ ਇਹ ਇਕ 1498 ਸੀਸੀ ਸਮਰੱਥਾ ਦਾ ਇੰਜਣ ਹੈ ਜਿਸ ਨੂੰ ਕੰਪਨੀ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਬਦਲ ਦੇ ਨਾਲ ਉਪਲੱਬਧ ਕਰੇਗੀ। 

PunjabKesari

ਕਾਰ 'ਚ ਮਿਲਣਗੇ ਇਹ ਫੀਚਰਜ਼
ਨਵੀਂ ਹੋਂਡਾ ਸਿਟੀ 'ਚ ਓ.ਆਰ.ਵੀ.ਐੱਮ. 'ਤੇ ਲੈਨ-ਮਾਨੀਟਰਿੰਗ ਕੈਮਰਾ ਲਗਾਇਆ ਗਿਆ ਹੈ, ਜਿਵੇਂ ਕਿ ਹੋਂਡਾ ਸਿਵਿਕ 'ਚ ਦਿੱਤਾ ਗਿਆ ਹੁੰਦਾ ਹੈ। ਇਹ ਕੈਮਰਾ ਸੈਂਟਰ ਸਕਰੀਨ 'ਤੇ ਵਿਊ ਦਿਖਾਏਗਾ ਅਤੇ ਗਲਤਸਾਈਡ ਤੋਂ ਆਉਣ ਵਾਲੇ ਵਾਹਨ ਪ੍ਰਤੀ ਡਰਾਈਵਰ ਨੂੰ ਅਲਰਟ ਕਰੇਗਾ। ਨਵੀਂ ਸਿਟੀ 'ਚ ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ, ਹਿੱਲ ਸਟਾਰਟ ਅਸਿਸਟ, ਲੋਅ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, 6 ਏਅਰਬੈਗ ਅਤੇ ਰਿਵਰਸ ਕੈਮਰਾ (ਅਸਿਸਟ ਫੰਕਸ਼ਨ ਦੇ ਨਾਲ) ਦਿੱਤਾ ਗਿਆ ਹੈ। ਇਸ ਵਿਚ ਨਵਾਂ 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਕਿ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸੁਪੋਰਟ ਕਰਦਾ ਹੈ।

PunjabKesari


Rakesh

Content Editor

Related News