ਨਵੇਂ ਸਾਲ ''ਤੇ WhatsApp ਨੇ ਤੋੜਿਆ ਇਹ ਰਿਕਾਰਡ
Saturday, Jan 07, 2017 - 11:15 AM (IST)
.jpg)
ਜਲੰਧਰ : ਦੇਸ਼ ''ਚ ਨਵੇਂ ਸਾਲ ਦੀ ਪੂਰਵ ਸ਼ਾਮ ''ਤੇ ਵਧਾਈ ਦੇਣ ਲਈ ਵਾਟਸਐਪ ''ਤੇ 14 ਅਰਬ ਮੇਸੇਜ ਭੇਜੇ ਗਏ। ਲੋਕਾਂ ਨੇ ਇਸ ਵਾਰ ਪਰੰਪਰਕ ਸਾਧਨਾਂ ਮਸਲਨ ਐੱਸ. ਐੱਮ. ਐੱਸ ਜਾਂ ਗਰੀਟਿੰਗ ਕਾਰਡ ਦੇ ਬਜਾਏ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦੇਣ ਲਈ ਵਾਟਸਐਪ ਦਾ ਇਸਤੇਮਾਲ ਕੀਤਾ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਲਈ ਭਾਰਤ ਸਭ ਤੋਂ ਵੱਡਾ ਬਾਜ਼ਾਰ ਹੈ। ਉਸ ਦੇ ਕੁੱਲ ਯੂਜ਼ਰਸ ''ਚ 16 ਕਰੋੜ ਤੋਂ ਜ਼ਿਆਦਾ ਭਾਰਤ ''ਚ ਹਨ।
ਵਾਟਸਐਪ ਦੁਆਰਾ ਸ਼ੇਅਕ ਕੀਤੇ ਗਏ ਆਂਕੜਿਆਂ ਦੇ ਅਨੁਸਾਰ ਇਕੱਲੇ 31 ਦਸੰਬਰ, 2016 ਨੂੰ ਹੀ 14 ਅਰਬ ਸੁਨੇਹਾ ਭੇਜੇ ਗਏ। ਇਹ ਭਾਰਤ ''ਚ ਹੁਣ ਤੱਕ ਦਾ ਸਭ ਤੋਂ ਉਚਾ ਪੱਧਰ ਹੈ। ਦੂਰਸੰਚਾਰ ਆਪਰੇਟਰ ਨਵੇਂ ਸਾਲ ਜਾਂ ਦਿਵਾਲੀ ''ਤੇ ਆਪਣੇ ਗਾਹਕਾਂ ਨਾਲ ਐੱਸ. ਐੱਮ.ਐੱਸ ਲਈ ਕੁੱਝ ਜ਼ਿਆਦਾ ਸ਼ੁਲਕ ਵਸੂਲਦੇ ਹਨ ਜਿਸ ਦੀ ਵਜ੍ਹਾ ਨਾਲ ਵਾਟਸਐਪ ਲੋਕਪ੍ਰਿਅ ਹੋ ਰਿਹਾ ਹੈ। ਵਾਟਸਐਪ ਤੋਂ ਸੁਨੇਹੇ ਭੇਜਣ ''ਚ ਸਿਰਫ ਡਾਟਾ ਖਰਚ ਹੁੰਦਾ ਹੈ ਕੋਈ ਸ਼ੁਲਕ ਨਹੀਂ ਲੱਗਦਾ। ਇਹ ਗਿਣਤੀ ਪਿਛਲੇ ਸਾਲ ਦਿਵਾਲੀ ਦੇ ਮੌਕੇ ''ਤੇ ਇਕ ਦਿਨ ''ਚ ਭੇਜੇ ਗਏ ਅੱਠ ਅਰਬ ਸੰਦੇਸ਼ਾਂ ਤੋਂ ਕਾਫ਼ੀ ਜ਼ਿਆਦਾ ਹੈ। ਦਿਲਚਸਪ ਇਹ ਹੈ ਕਿ 31 ਦਸੰਬਰ ਨੂੰ ਵਾਹਟਸਐਪ ਨੇ ਐਂਡ੍ਰਾਇਡ ਦੇ ਪੁਰਾਣੇ ਵਰਜਨਸ, ਆਈ. ਓ. ਐੱਸ ਅਤੇ ਵਿੰਡੋ ਫੋਨ ''ਤੇ ਕੰਮ ਕਰਨਾ ਬੰਦ ਕਰ ਦਿੱਤਾ। ਐਂਡ੍ਰਾਇਡ 2.2 ਜਾਂ ਉਸ ਤੋਂ ਹੇਠਾਂ, ਆਈ. ਓ. ਐੱਸ 6 ਜਾਂ ਉਸ ਤੋਂ ਘੱਟ ਅਤੇ ਵਿੰਡੋਜ਼ ਫੋਨ 7 ''ਤੇ ਵਾਟਸਐਪ ਹੁਣ ਕੰਮ ਨਹੀਂ ਕਰਦਾ।