ਤੁਹਾਡੇ ਐਂਡਰਾਇਡ ਫੋਨ ’ਚ ਵੀ ਹੈ ਇਹ ਪ੍ਰਸਿੱਧ ਐਪ ਤਾਂ ਤੁਰੰਤ ਕਰੋ ਡਿਲੀਟ

Thursday, Aug 29, 2019 - 01:09 PM (IST)

ਗੈਜੇਟ ਡੈਸਕ– ਜੇਕਰ ਤੁਹਾਡੇ ਸਮਾਰਟਫੋਨ ’ਚ ਵੀ CamScanner ਐਪ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਗੂਗਲ ਪਲੇਅ ਸਟੋਰ ਨੂੰ ਪਿਛਲੇ ਕੁਝ ਹਫਤਿਆਂ ’ਚ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਇਸ ’ਤੇ ਮੌਜੂਦ ਕਈ ਐਪਸ ’ਚ ਮਾਲਵੇਅਰ ਮਿਲੇ ਹਨ। ਅਜਿਹੇ ਪ੍ਰਸਿੱਧ ਐਪਸ ਨੂੰ ਦੁਨੀਆ ਭਰ ਦੇ ਕਰੋੜਾਂ ਯੂਜ਼ਰਜ਼ ਡਾਊਨਲੋਡ ਕਰ ਚੁੱਕੇ ਹਨ। ਅਜਿਹੇ ਹੀ ਨਵੇਂ ਖੁਲਾਸੇ ’ਚ Kaspersky ਦੇ ਰਿਸਰਚਰਾਂ ਨੇ CamScanner ਐਪ ਨੂੰ ਰਿਪੋਰਟ ਕੀਤਾ ਹੈ। ਰਿਸਰਚਰਾਂ ਨੇ ਕਿਹਾ ਹੈ ਕਿ ਫੋਨ ਬੇਸਡ ਪੀ.ਡੀ.ਐੱਫ. ਕ੍ਰਿਏਟਰ CamScanner ਐਪ ’ਚ OCR (ਆਪਟਿਕਲ ਕਰੈਕਟਰ ਰਿਕੋਗਨੀਸ਼ਨ) ਫੀਚਰ ਵੀ ਮਿਲਦਾ ਹੈ ਅਤੇ ਇਸ ਦੇ 10 ਕਰੋੜ ਤੋਂ ਜ਼ਿਆਦਾ ਡਾਊਨਲੋਡ ਹਨ ਅਤੇ ਇਸ ਐਪ ਦੇ ਨਾਲ ਮਲੀਸ਼ੀਅਸ ਮਡਿਊਲ ਵਾਲੀ ਐਡਵਰਟਾਈਜ਼ਿੰਗ ਲਾਈਬ੍ਰੇਰੀ ਵੀ ਡਿਵਾਈਸਿਜ਼ ’ਚ ਡਾਊਨਲੋਡ ਹੋ ਰਹੀ ਸੀ। 

ਰਿਸਰਚਰਾਂ ਨੇ ਕਿਹਾ ਕਿ CamScanner ਪਹਿਲਾਂ ਇਕ ਬਿਲਕੁਲ ਕੰਮ ਦਾ ਐਪ ਸੀ ਅਤੇ ਇਸ ਦੇ ਕੋਈ ਮਲੀਸ਼ੀਅਸ ਇੰਟੈਂਸ਼ਨ ਨਹੀਂ ਸੀ। ਉਸ ਸਮੇਂ ਐਪ ਡਿਵੈੱਲਪਰਾਂ ਨੇ ਓਪਨਲੀ ਐਡਸ ਨੂੰ ਨੋਰਮਲ ਕਮਰਸ਼ਲ ਜਨਰੇਟ ਕਰਨ ਲਈ ਇਸਤੇਮਾਲ ਕੀਤਾ ਅਤੇ ਇਨ-ਐਪ ਪਰਚੇਜ਼ ਨੂੰ ਐਡੀਸ਼ਨਲ ਰੈਵੇਨਿਊ ਜਨਰੇਟ ਕਰਨ ਲਈ ਇਸਤੇਮਾਲ ਕੀਤਾ। ਹਾਲਾਂਕਿ, ਇਕ ਸਮੇਂ ਬਾਅਦ ਇਹ ਸਥਿਤੀ ਬਦਲ ਗਈ। ਰਿਸਰਚਰਾਂ ਮੁਤਾਬਕ, ਹੁਣ ਐਪ ਦੇ ਨਾਲ ਮਿਲਣ ਵਾਲਾ ਮਲੀਸ਼ਸ ਮਡਿਊਲ 'Trojan Dropper' ਹੈ। ਇਸ ਦਾ ਮਤਲਬ ਹੈ ਕਿ ਮਾਲਵੇਅ ਨੂੰ ਇਕ ਡਲਿਵਰੀ ਮਕੈਨਿਜ਼ਮ ਦੀ ਤਰ੍ਹਾਂ ਇਕ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਹੈ। 

PunjabKesari

ਐਪ ਇੰਸਟਾਲ ਕਰ ਸਕਦਾ ਹੈ ਮਾਲਵੇਅਰ
ਡ੍ਰੋਪਰ ਯੂਜ਼ਰਜਡ ਦੇ ਡਿਵਾਈਸ ’ਚ ਮਾਲਵੇਅਰ ਇੰਸਟਾਲ ਕਰਦਾ ਹੈ, ਜੋ ਬੈਂਕਿੰਗ ਡਿਟੇਲਸ ਚੋਰੀ ਕਰਨ ਤੋਂ ਲੈ ਕੇ ਫੇਕ ਐਡਸ ’ਤੇ ਕਲਿੱਕ ਕਰਵਾਉਣ ਅਤੇ ਫੇਕ ਸਬਸਕ੍ਰਿਪਸ਼ੰਸ ਲਈ ਸਾਈਨ-ਅਪ ਕਰਵਾਉਣ ਵਰਗੇ ਕੰਮ ਕਰ ਸਕਦਾ ਹੈ। ਐਪ ’ਚ ਇਸ ਖਾਮੀ ਦਾ ਪਤਾ ਲਗਾਉਣ ਵਾਲੇ Kaspersky ਟੀਮ ਦੇ ਰਿਸਰਚਰਾਂ ਨੂੰ ਇਸ ਤੋਂ ਪਹਿਲਾਂ ਚਾਈਨੀਜ਼ ਸਮਾਰਟਫੋਨਜ਼ ਦੇ ਕੁਝ ਐਪਸ ’ਚ Trojan.Dropper.AndroidOS.Necro.n ਮਾਲਵੇਅਰ ਪ੍ਰੀ-ਇੰਸਟਾਲ ਮਿਲਿਆ ਸੀ। ਕੁਝ ਯੂਜ਼ਰਜ਼ ਪਹਿਲਾਂ ਹੀ ਇਸ ਤਰ੍ਹਾਂ ਦੇ ਬਿਹੇਵਿਅਰ ਨੂੰ ਗੂਗਲ ਨੂੰ ਰਿਪੋਰਟ ਕਰ ਚੁੱਕੇ ਹਨ ਅਤੇ ਐਪ ਦੇ ਇਕ ਵਰਜ਼ਨ ’ਚ ਇਹ ਮਾਲਵੇਅਰ ਸਪੋਟ ਕਰਨ ਅਤੇ ਗੂਗਲ ਤੋਂ ਇਸ ਨੂੰ ਰਿਪੋਰਟ ਕਰਨ ਤੋਂ ਬਾਅਦ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। 

PunjabKesari

ਗੂਗਲ ਤਿਆਰ ਕਰ ਰਿਹਾ ਹੈ ਮਕੈਨਿਜ਼ਮ
ਰਿਸਰਚਰਾਂ ਨੇ ਰਿਪੋਰਟ ਕੀਤਾ ਕਿ CamScanner ਨੇ ਲੇਟੈਸਟ ਵਰਜ਼ਨ ’ਚ ਇਹ ਮਾਲਵੇਅਰ ਮਡਿਊਲ ਹਟਾ ਦਿੱਤਾ ਹੈ ਪਰ ਵੱਖ-ਵੱਖ ਡਿਵਾਈਸਿਜ਼ ’ਤੇ ਵੱਖ-ਵੱਖ ਵਰਜ਼ਨ ਮਿਲ ਸਕਦੇ ਹਨ ਅਤੇ ਉਨ੍ਹਾਂ ’ਚੋਂ ਕਈਆਂ ’ਟ ਮਲੀਸ਼ਸ ਕੋਡ ਮੌਜੂਦ ਹੈ। ਗੂਗਲ ਆਪਣੇ ਪਲੇਅ ਸਟੋਰ ’ਤੇ ਅਜਿਹੇ ਐਪਸ ਨੂੰ ਸਕੈਨ ਕਰਨ ਅਤੇ ਉਨ੍ਹਾਂ ਨੂੰ ਹਟਾਉਣ ਲਈ ਨਵਾਂ ਮਕੈਨਿਜ਼ਮ ਤਿਆਰ ਕਰ ਰਿਹਾ ਹੈ ਪਰ ਅਜਿਹੇ ਮਾਲਵੇਅਰ ਨਾਲ ਜੁੜੇ ਐਪਸ ਡਿਜ਼ਾਈਨ ਕਰਨ ਵਾਲੇ ਡਿਵੈੱਲਪਜ਼ ਕਈ ਕਦਮ ਅੱਗੇ ਦਿਸ ਰਹੇ ਹਨ। 


Related News