ਭਾਰਤ-ਪਾਕਿ ਸਰਹੱਦ ’ਤੇ ਹਜ਼ਾਰਾਂ ਦਰਸ਼ਕਾਂ ਨੇ ਚੁੱਕੀ ਨਸ਼ਾ ਵਿਰੋਧੀ ਸਹੁੰ
Tuesday, Jun 27, 2023 - 11:28 PM (IST)

ਫਾਜ਼ਿਲਕਾ (ਲੀਲਾਧਰ)–ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਸਬੰਧੀ ਫਾਜ਼ਿਲਕਾ ਸੈਕਟਰ ’ਚ ਭਾਰਤ-ਪਾਕਿ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਅਤੇ ਬੀ. ਐੱਸ. ਐੱਫ. ਦੇ ਕੋਆਰਡੀਨੇਟਰ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸ਼ਾਮ ਨੂੰ ਦੋਵਾਂ ਦੇਸ਼ਾਂ ਵਿਚਾਲੇ ਰੀਟਰੀਟ ਸੈਰੇਮਨੀ ਤੋਂ ਬਾਅਦ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਜੇ. ਕੇ. ਸਿੰਘ ਨੇ ਹਾਜ਼ਰ ਹਜ਼ਾਰਾਂ ਦਰਸ਼ਕਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਰਿਆਂ ਨੂੰ ਬੀ. ਐੱਸ. ਐੱਫ. ਦਾ ਸਹਿਯੋਗ ਬਰਕਰਾਰ ਰੱਖਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਿਓ ਤੇ ਦੋ ਪੁੱਤਾਂ ਦੀ ਮੌਤ
ਲੀਲਾਧਰ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਰਚੇਤਾ ਬੰਕਮ ਚੰਦਰ ਚਟੋਪਾਧਿਆਏ ਦੀ ਬਰਸੀ ਦੇ ਮੌਕੇ ’ਤੇ ਉਨ੍ਹਾਂ ਵੱਲੋਂ ਲਿਖਿਆ ਗੀਤ ‘ਵੰਦੇ ਮਾਤਰਮ’ ਦਰਸ਼ਕਾਂ ਨਾਲ ਗਾ ਕੇ ਭਾਰਤੀ ਸਰਹੱਦ ਨੂੰ ਗੂੰਜਣ ਲਾ ਕੇ ਯਾਦ ਕੀਤਾ।